Dog Licking Face
ਅੱਜ ਕੱਲ ਇਨਸਾਨਾਂ ਦਾ ਪਾਲਤੂ ਜਾਨਵਰਾਂ ਦੇ ਪ੍ਰਤੀ ਪਿਆਰ ਕਾਫ਼ੀ ਵੱਧ ਗਿਆ ਹੈ ਖ਼ਾਸ ਕਰਕੇ ਕੁੱਤਿਆਂ ਨਾਲ | ਜੇਕਰ ਤੁਹਾਡੇ ਕੋਲ ਵੀ ਪਾਲਤੂ ਕੁੱਤਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਰਾ ਦਿਨ ਤੁਹਾਡੇ ਤੋਂ ਦੂਰ ਰਹਿਣ ਤੋਂ ਬਾਅਦ ਉਹ ਤੁਹਾਨੂੰ ਦੇਖ ਕੇ ਕਿੰਨਾ ਖੁਸ਼ ਹੁੰਦਾ ਹੈ। ਤੁਹਾਨੂੰ ਮਿਲਣ ਦੀ ਆਪਣੀ ਉਤਸੁਕਤਾ ‘ਚ ਉਹ ਤੁਹਾਡੇ ਵੱਲ ਛਾਲ ਮਾਰਦੇ ਹਨ, ਆਪਣੀ ਪੂਛ ਹਿਲਾਉਂਦੇ ਹਨ, ਤੁਹਾਡੇ ਉੱਤੇ ਛਾਲ ਮਾਰਨ ਦੀ ਕੋਸ਼ਿਸ਼ ਕਰਦੇ ਹਨ ਤੇ ਤੁਹਾਡੇ ਚਿਹਰੇ ਨੂੰ ਚੱਟਣ ਦੀ ਕੋਸ਼ਿਸ਼ ਕਰਦੇ ਹਨ। ਪਾਲਤੂ ਕੁੱਤੇ ਆਪਣਾ ਪਿਆਰ ਦਿਖਾਉਣ ਲਈ ਜਾਂ ਤੁਹਾਡਾ ਧਿਆਨ ਖਿੱਚਣ ਲਈ ਤੁਹਾਡੇ ਚਿਹਰੇ ਨੂੰ ਚੱਟਦੇ ਹਨ।
ਹਾਲਾਂਕਿ, ਕੁਝ ਲੋਕਾਂ ਨੂੰ ਆਪਣੇ ਪਾਲਤੂ ਜਾਨਵਰ ਦੀ ਇਹ ਆਦਤ ਪਸੰਦ ਹੈ, ਜਦਕਿ ਕੁਝ ਲੋਕ ਇਨਫੈਕਸ਼ਨ ਦੇ ਡਰੋਂ ਪਾਲਤੂ ਜਾਨਵਰ ਨੂੰ ਆਪਣਾ ਚਿਹਰਾ ਨਹੀਂ ਚੱਟਣ ਦੇਣਾ ਚਾਹੁੰਦੇ। ਹਾਲਾਂਕਿ, ਚਿਹਰਾ ਚੱਟਣਾ ਕੁੱਤਿਆਂ ਦਾ ਕੁਦਰਤੀ ਵਿਹਾਰ ਹੈ। ਜਦੋਂ ਉਹ ਡਰਦੇ ਜਾਂ ਪਰੇਸ਼ਾਨ ਹੁੰਦੇ ਹਨ, ਉਹ ਵਾਰ-ਵਾਰ ਆਪਣਾ ਮੂੰਹ ਚੱਟਦੇ ਹਨ। ਕਈ ਵਾਰ ਤੁਹਾਡੀਆਂ ਭਾਵਨਾਵਾਂ ਨੂੰ ਪਛਾਣਦੇ ਹੋਏ ਉਹ ਤੁਹਾਡੇ ਚਿਹਰੇ ਜਾਂ ਹੱਥ ਨੂੰ ਚੱਟਦੇ ਹਨ ਪਰ ਉਨ੍ਹਾਂ ਦਾ ਇਹ ਮਾਸੂਮ ਭਾਵ ਤੁਹਾਡੇ ਲਈ ਖਤਰਨਾਕ ਵੀ ਹੋ ਸਕਦਾ ਹੈ। ਕਈ ਵਾਰ ਕੁੱਤਿਆਂ ਦੀ ਲਾਰ ਰਾਹੀਂ ਕਈ ਤਰ੍ਹਾਂ ਦੇ ਬੈਕਟੀਰੀਆ ਤੁਹਾਡੇ ਸਰੀਰ ‘ਚ ਦਾਖਲ ਹੋ ਸਕਦੇ ਹਨ ਤੇ ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ। ਕੁੱਤਿਆਂ ਦੇ ਮੂੰਹ ‘ਚ ਕਈ ਤਰ੍ਹਾਂ ਦੇ ਮਾਈਕ੍ਰੋਬਸ ਪਾਏ ਜਾਂਦੇ ਹਨ, ਜੋ ਆਮ ਤੌਰ ‘ਤੇ ਮਨੁੱਖਾਂ ਲਈ ਖ਼ਤਰਨਾਕ ਨਹੀਂ ਹੁੰਦੇ, ਪਰ ਕੁਝ ਮਾਮਲਿਆਂ ‘ਚ ਇਹ ਜ਼ੂਨੋਟਿਕ ਬਿਮਾਰੀ ਦਾ ਕਾਰਨ ਬਣ ਸਕਦੇ ਹਨ, ਯਾਨੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲਣ ਵਾਲੀ ਬਿਮਾਰੀ। ਕੁੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਸੁੰਘਦੇ ਜਾਂ ਚੱਟਦੇ ਹਨ, ਜਿਵੇਂ ਕਿ ਮਲ, ਜਿਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
also read :- ਕੀ ਤੁਸੀ ਵੀ ਪੀਂਦੇ ਹੋ ਸਵੇਰੇ ਖ਼ਾਲੀ ਪੇਟ ਚਾਹ ?, ਪਰ ਨਹੀਂ ਜਾਣਦੇ ਕਿ ਇਹ ਸਿਹਤ ਲਈ ਹੈ ਜ਼ਹਿਰ , ਜਾਣੋ ਕੀ ਹਨ ਇਸਦੇ…
- ਆਪਣੇ ਘਰ ਦੇ ਫਰਸ਼ ਤੇ ਹੋਰ ਚੀਜ਼ਾਂ ਨੂੰ ਸਾਫ਼ ਕਰੋ ਤਾਂ ਜੋ ਬੈਕਟੀਰੀਆ ਆਦਿ ਦੀ ਲਾਗ ਨਾ ਹੋਵੇ।
- ਉਨ੍ਹਾਂ ਦੇ ਖਾਣ ਦੇ ਭਾਂਡਿਆਂ ਨੂੰ ਹਮੇਸ਼ਾ ਅਲੱਗ ਤੇ ਸਾਫ਼ ਰੱਖੋ।
- ਉਨ੍ਹਾਂ ਨੂੰ ਬਾਹਰੋਂ ਕੋਈ ਵੀ ਗੰਦਾ ਨਾ ਚੱਟਣ ਦਿਓ, ਖਾਸ ਕਰਕੇ ਮਲ ਜਾਂ ਬਾਹਰ ਪਿਆ ਕੂੜਾ। ਇਸ ਨਾਲ ਉਹ ਬਿਮਾਰੀਆਂ ਦੇ ਕੈਰੀਅਰ ਬਣ ਸਕਦੇ ਹਨ।
- ਉਨ੍ਹਾਂ ਨਾਲ ਖੇਡਣ ਤੋਂ ਪਹਿਲਾਂ ਹਮੇਸ਼ਾ ਆਪਣੇ ਹੱਥਾਂ ਤੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਹਰ ਤਿੰਨ-ਚਾਰ ਮਹੀਨਿਆਂ ਬਾਅਦ ਡਿਵਰਮਿੰਗ ਕਰਵਾਓ ਤੇ ਸਮੇਂ ਸਿਰ ਵੈਕਸੀਨ ਲਗਵਾਓ।
- ਉਨ੍ਹਾਂ ਦੇ ਮੂੰਹ ਦੀ ਸਫ਼ਾਈ ਲਈ ਬੁਰਸ਼ ਕਰਵਾਓ ਜਾਂ ਉਨ੍ਹਾਂ ਨੂੰ ਬਿਨਾ ਪੱਕੀ ਹੋਈ ਹੱਡੀ ਦਿਓ। ਇਸ ਨਾਲ ਉਨ੍ਹਾਂ ਦੇ ਦੰਦਾਂ ਦੀ ਗੰਦਗੀ ਸਾਫ਼ ਹੋ ਜਾਂਦੀ ਹੈ। ਹਾਲਾਂਕਿ, ਉਨ੍ਹਾਂ ਨੂੰ ਪੱਕੀਆਂ ਹੱਡੀਆਂ ਨਾ ਦਿਉ।
- ਆਪਣੇ ਕੁੱਤੇ ਨੂੰ ਸਿਖਾਓ ਕਿ ਉਹ ਤੁਹਾਡਾ ਚਿਹਰਾ ਨਾ ਚੱਟੇ, ਖਾਸ ਕਰਕੇ ਅੱਖਾਂ, ਨੱਕ, ਕੰਨ ਤੇ ਮੂੰਹ।