Friday, December 27, 2024

ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਵਧੀਕ ਡਿਪਟੀ ਕਮਿਸ਼ਨਰ

Date:

ਫਾਜ਼ਿਲਕਾ 12 ਦਸੰਬਰ 2023.

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਵਧੀਕ ਡਿਪਟੀ ਕਮਿਸ਼ਨਰ ਸ੍ਰ. ਰਵਿੰਦਰ ਅਰੋੜਾ ਵੱਲੋ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਵਾਇਨ ਫਲੂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਸਮੁੱਚੇ ਪ੍ਰਬੰਧਾਂ ਤੇ ਵਿਚਾਰ ਵਟਾਂਦਰਾਂ ਕਰਨ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ।

          ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ  ਫਾਜ਼ਿਲਕਾ ਵੱਲੋਂ ਜਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਦਿੱਤੀ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸੰਬਧੀ ਸਕੂਲਾਂ ਵਿਚ ਬੱਚਿਆਂ  ਨੂੰ ਸਵੇਰ ਦੀ ਸਭਾ ਵਿਚ ਜਾਗਰੂਕ ਕੀਤਾ ਜਾਵੇ ਅਤੇ ਇਕ ਹਫਤੇ ਤੋਂ ਜਿਆਦਾ ਬੱਚਾ ਕਲਾਸ ਵਿਚ ਗੈਰ ਹਾਜਰ ਰਹਿੰਦਾ ਹੈ ਇਸ ਦੀ ਸੂਚਨਾ ਸਿਹਤ ਵਿਭਾਗ ਦੀ ਟੀਮ ਨੂੰ ਦਿੱਤੀ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਘਬਰਾਉਣ ਦੀ ਜਰੂਰਤ ਨਹੀਂ ਜੇਕਰ ਕਿਸੇ ਵੀ ਵਿਅਕਤੀ ਨੂੰ ਸਾਹ ਚੜਦਾ ਹੈ,ਖਾਂਸੀ , ਗਲੇ ਚ ਖਰਾਸ, ਤੇਜ਼ ਬੁਖਾਰ, ਸਿਰ ਦਰਦ, ਸਰੀਰ ਚ ਦਰਦ, ਠੰਡ ਲੱਗਣਾ ਅਤੇ ਸਰੀਰ ਚ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਿਹਤ ਕੇਂਦਰ ਸੰਪਰਕ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਰਿਆ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਆਈ ਐਮ ਏ ਫਾਜ਼ਿਲਕਾ ਅਤੇ ਅਬੋਹਰ ਨੂੰ ਕਿਹਾ ਕਿ ਜ਼ਰੂਰਤ ਪੈਣ ਤੇ ਉਨ੍ਹਾਂ ਵਲੋ ਇਕ ਵੈਂਟੀਲੇਟਰ ਵੀ ਲਿਆ ਜਾ ਸਕਦਾ ਹੈ।

          ਕਾਰਜਕਾਰੀ ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ ਦੇ ਹੋਰ ਫੈਲਾਅ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਆਮ ਲੋਕ ਆਪਣੀ ਸਿਹਤ ਸਬੰਧੀ ਵਿਸ਼ੇਸ਼ ਧਿਆਨ ਰੱਖ ਸਕਣ। ਜੇਕਰ ਕਿਸੇ ਵੀ ਵਿਆਕਤੀ ਚ ਸਾਹ  ਦਾ ਚੜਨਾ,ਖਾਂਸੀ , ਗਲੇ ਚ ਖਰਾਸ,ਤੇਜ ਬੁਖਾਰ,ਸਿਰ ਦਰਦ,ਸਰੀਰ ਚ ਦਰਦ,ਠੰਡ ਲੱਗਣਾ ਅਤੇ ਸਰੀਰ ਚ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਵਿਭਾਗ ਵਲੋ ਇਸ ਬਾਰੇ ਦਵਾਇਆ, ਸੈਂਪਲ ਲਈ ਜਰੂਰੀ ਸਮਾਨ ,ਆਈ ਸੀ ਉ , ਵੇਂਟਿਲੇਟੈਰ ਦੇ ਪ੍ਰਬੰਧ ਪੂਰੇ ਹਨ।

                ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ ਨੇ ਮੀਟਿੰਗ ਵਿੱਚ ਦੱਸਿਆ ਕਿ ਸਿਹਤ ਵਿਭਾਗ ਫਾਜ਼ਿਲਕਾ  ਵੱਲੋਂ ਸਰਕਾਰੀ ਹਸਪਤਾਲ ਅਬੋਹਰ ਫਾਜ਼ਿਲਕਾ , ਸੀ ਐੱਚ ਸੀ ਡੱਬਵਾਲਾ ਕਲਾਂ , ਸੀਤੋ ਗੁੰਨੋ , ਖੁਈਖੇੜਾ  ਵਿੱਚ ਫਲੂ ਕਾਰਨਰ ਸਥਾਪਿਤ ਕਰ ਦਿੱਤੇ ਗਏ ਹਨ  ਅਤੇ ਲੱਛਣਾਂ ਦੀ ਗੰਭੀਰਤਾ ਅਨੁਸਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਹਨ। ਇਨ੍ਹਾਂ ਫਲੂ ਕਾਰਨਰਾਂ ਵਿੱਚ ਸਾਰੇ ਹਸਪਤਾਲਾਂ ਨੂੰ ਢੁਕਵੀਂ ਲਾਜਿਸਟਿਕਸ ਅਤੇ ਆਕਸੀਜਨ ਸਪਲਾਈ ਦੇ ਨਾਲ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖਾਸ ਤੌਰ ‘ਤੇ ਇਮਿਊਨੋ-ਕੰਪ੍ਰੋਮਾਈਜ਼ਡ ਵਿਅਕਤੀ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਇਸ ਸਬੰਧੀ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ ਜਿਵੇਂ ਮਾਸਕ ਪਹਿਨਣਾ , ਨਿਯਮਤ ਤੌਰ ’ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ, ਤਰਲ ਪਦਾਰਥਾਂ ਦੀ ਜਿਆਦਾ ਵਰਤੋਂ ਕਰਨ, ਬੁਖਾਰ ਹੋਣ ਤੇ ਪੈਰਾਸੀਟਾਮੋਲ ਗੋਲੀ ਲੈਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

                ਇਸ ਮੌਕੇ ਅਬੋਹਰ ਸਿਵਲ ਹਸਪਤਾਲ ਦੇ ਐਸ ਐਮ ਓ ਡਾ. ਨੀਰਜਾ ਗੁਪਤਾ , ਡਾ. ਐਡੀਸਨ ਐਰਿਕ, ਡਾ. ਪੰਕਜ ਚੌਹਾਨ ਡਾ. ਗੁਰਮੇਜ ਸਿੰਘ , ਡਾ.ਆਮਨਾ ਕੰਬੋਜ ਆਈ ਐਮ ਏ ਅਬੋਹਰ ਤੋਂ ਡਾ. ਮਹੇਸ਼ ਕੁਮਾਰ , ਡੀ ਪੀ ਐਮ ਰਾਜੇਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਦਿਵੇਸ਼ ਕੁਮਾਰ,  ਅਤਿੰਦਰ ਪਾਲ ਸਿੰਘ ਜ਼ਿਲ੍ਹਾ ਆਯੁਰਵੈਦਿਕ ਡਾਕਟਰ  ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...