ਅੱਧੀ ਰਾਤ ਨੂੰ ਡਾਊਨ ਹੋਏ WhatsApp, Facebook ਤੇ Instagram !

Down at midnight

 ਸ਼ੁੱਕਰਵਾਰ ਦੀ ਅੱਧੀ ਰਾਤ ਨੂੰ WhatsApp, Facebook ਤੇ Instagram ਡਾਊਨ ਹੋ ਗਏ। ਮੈਟਾ ਦੀ ਮਲਕੀਅਤ ਵਾਲੇ ਤਿੰਨੋ ਪਲੇਟਫ਼ਾਰਮ 2 ਘੰਟੇ ਤੋਂ ਵੀ ਵੱਧ ਸਮੇਂ ਤਕ ਡਾਊਨ ਰਹੇ ਅਤੇ ਯੂਜ਼ਰਸ ਨੂੰ ਇਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚਾਲੇ ਟਵਿੱਟਰ ‘ਤੇ ਵੀ #WhatsAppDown ਟਰੈਂਡ ਕਰਨ ਲੱਗ ਪਿਆDown at midnight

ਆਊਟੇਜ-ਟਰੈਕਿੰਗ ਵੈੱਬਸਾਈਟ Downdetector.com ਮੁਤਾਬਕ ਇਹ ਸਮੱਸਿਆ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਤਕਰੀਬਨ 2.45 ‘ਤੇ ਸ਼ੁਰੂ ਹੋਈ ਸੀ। ਇਸ ਵੇਲੇ ਭਾਰਤ, ਵਾਸ਼ਿੰਗਟਨ, ਫਲੋਰਿਡਾ, ਨੇਬਰਸਕਾ ਤੇ ਨਿਊ ਯਾਰਕ ਦੇ ਯੂਜ਼ਰਸ ਨੇ ਉਕਤ ਪਲੇਟਫ਼ਾਰਮ ਸਹੀ ਢੰਗ ਨਾਲ ਨਾ ਚੱਲਣ ਦੀ ਸ਼ਿਕਾਇਤ ਕੀਤੀ। 12 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਕਿਹਾ ਕਿ ਉਹ ਫੇਸਬੁੱਕ ਨਹੀਂ ਚਲਾ ਪਾ ਰਹੇ, ਜਦਕਿ 6600 ਤੋਂ ਵੱਧ ਸ਼ਿਕਾਇਤਾਂ ਇੰਸਟਾਗ੍ਰਾਮ ਅਤੇ 1300 ਤੋਂ ਵੱਧ ਸ਼ਿਕਾਇਤਾਂ ਵਟਸਐਪ ਬਾਰੇ ਆਈਆਂ।Down at midnight

ਇਸ ਦੌਰਾਨ ਮੈਟਾ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਕੁੱਝ ਲੋਕਾਂ ਨੂੰ ਸਾਡੇ ਪਲੇਟਫ਼ਾਰਮ ‘ਤੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਕੰਪਨੀ ਨੇ ਯੂਜ਼ਰਸ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਇਸ ਨੂੰ ਜਿੰਨੀ ਛੇਤੀ ਹੋ ਸਕੇ ਠੀਕ ਕਰ ਲਿਆ ਜਾਵੇਗਾ। ਸ਼ਨੀਵਾਰ ਤੜਕਾਰ 5 ਵਜੇ ਦੇ ਕਰੀਬ ਤਿੰਨੋ ਪਲੇਟਫ਼ਾਰਮਸ ‘ਤੇ ਸੇਵਾਵਾਂ ਆਮ ਜਿਹੀਆਂ ਹੋ ਗਈਆਂ।Down at midnight

[wpadcenter_ad id='4448' align='none']