ਐਸ.ਏ.ਐਸ.ਨਗਰ, 12 ਦਸੰਬਰ, 2024:
ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਹੋਈ 74ਵੀਂ ਜ਼ਿਲ੍ਹਾ ਪੱਧਰੀ ਸਮੀਖਿਆ ਅਤੇ ਸਲਾਹਕਾਰ ਕਮੇਟੀ (ਡੀ ਐਲ ਆਰ ਏ ਸੀ)/ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ ਸੀ ਸੀ) ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਬੈਂਕਾਂ ਦੀ ਪਿਛਲੀ ਤਿਮਾਹੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।
ਮੀਟਿੰਗ ਵਿੱਚ ਮੌਜੂਦ ਮੁੱਖ ਬੈਂਕਿੰਗ ਅਧਿਕਾਰੀਆਂ ਵਿੱਚ ਸ਼੍ਰੀ ਪੰਕਜ ਆਨੰਦ (ਸਰਕਲ ਹੈੱਡ, ਪੀ.ਐਨ.ਬੀ), ਸ਼੍ਰੀ ਐਮ.ਕੇ. ਭਾਰਦਵਾਜ (ਮੁੱਖ ਐਲ ਡੀ ਐਮ, ਮੋਹਾਲੀ), ਸ੍ਰੀ ਮਨੀਸ਼ ਗੁਪਤਾ (ਡੀ ਡੀ ਐਮ, ਨਾਬਾਰਡ), ਸ੍ਰੀਮਤੀ ਗਰਿਮਾ (ਐਲ ਡੀ ਓ, ਆਰ ਬੀ ਆਈ), ਸ੍ਰੀ ਉਪਕਾਰ ਸਿੰਘ (ਸਟੇਟ ਡਾਇਰੈਕਟਰ, ਆਰਸੈਟੀ), ਅਤੇ ਸ੍ਰੀ ਅਮਨਦੀਪ ਸਿੰਘ (ਡਾਇਰੈਕਟਰ, ਆਰਸੈਟੀ, ਮੋਹਾਲੀ) ਤੋਂ ਇਲਾਵਾ ਵੱਖ-ਵੱਖ ਬੈਂਕਾਂ ਅਤੇ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੁੱਖ ਐਲ ਡੀ ਐਮ, ਮੋਹਾਲੀ, ਐਮ ਕੇ ਭਾਰਦਵਾਜ ਨੇ ਬੈਂਕਾਂ ਦੀ ਪ੍ਰਗਤੀ ਨੂੰ ਦਰਸਾਉਂਦੇ ਹੋਏ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਬੈਂਕਾਂ ਨੇ ਸਤੰਬਰ ਤਿਮਾਹੀ ਲਈ ਸਾਲਾਨਾ ਰਿਣ ਯੋਜਨਾ ਲਈ ਨਿਰਧਾਰਤ ਟੀਚੇ ਨੂੰ 50 ਪ੍ਰਤੀਸ਼ਤ ਦੇ ਮੁਕਾਬਲੇ 64 ਪ੍ਰਤੀਸ਼ਤ ਪ੍ਰਾਪਤ ਕਰਕੇ ਪਾਰ ਕਰ ਲਿਆ ਹੈ। ਇਸ ਤੋਂ ਇਲਾਵਾ, ਜ਼ਿਲੇ ਵਿੱਚ 60 ਫ਼ੀਸਦੀ ਦੇ ਰਾਸ਼ਟਰੀ ਟੀਚੇ ਦੇ ਮੁਕਾਬਲੇ ਕ੍ਰੈਡਿਟ-ਡਿਪਾਜ਼ਿਟ (ਸੀ ਡੀ ਰੇਸ਼ੋ) ਅਨੁਪਾਤ ਵਿੱਚ 105 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ।
ਡਾ. ਅੰਕਿਤਾ ਕਾਂਸਲ, ਸਹਾਇਕ ਕਮਿਸ਼ਨਰ (ਜ), ਐਸ.ਏ.ਐਸ. ਨਗਰ ਨੇ ਬੈਂਕਰਾਂ ਦੀ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ‘ਤੇ ਵਧੇਰੇ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ। ਮੁੱਖ ਐਲ ਡੀ ਐਮ ਮੋਹਾਲੀ ਨੇ ਪ੍ਰਧਾਨ ਮੰਤਰੀ ਸਵੈਨਿਧੀ ਅਤੇ ਹੋਰ ਵਿੱਤੀ ਸਮਾਵੇਸ਼ ਯੋਜਨਾਵਾਂ ‘ਤੇ ਜ਼ੋਰ ਦਿੱਤਾ, ਜਦਕਿ ਸ੍ਰੀ ਪੰਕਜ ਆਨੰਦ ਨੇ ਬੈਂਕਾਂ ਦਾ ਧੰਨਵਾਦ ਕੀਤਾ ਅਤੇ ਟੀਚਿਆਂ ਵਿੱਚ ਸੁਧਾਰ ਲਈ ਲਗਾਤਾਰ ਯਤਨ ਕਰਨ ਦੀ ਤਾਕੀਦ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਬੈਂਕਾਂ ਨੂੰ ਵੱਖ-ਵੱਖ ਵਿਭਾਗਾਂ ਜਿਵੇਂ ਕਿ ਉਦਯੋਗ ਵਿਭਾਗ, ਖਾਦੀ ਬੋਰਡ, ਡੇਅਰੀ ਵਿਕਾਸ ਅਤੇ ਹੋਰ ਵਿਭਾਗਾਂ ਦੁਆਰਾ ਸਿਫ਼ਾਰਸ਼ ਕੀਤੀਆਂ ਸਪਾਂਸਰਡ ਲੋਨ ਸਕੀਮਾਂ ਨਾਲ ਸਬੰਧਤ ਟੀਚਿਆਂ ਨੂੰ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸਟਾਰਟ-ਅੱਪ ਅਤੇ ਰੋਜ਼ਗਾਰ ਸਕੀਮਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੈਂਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਕੇ ਲਾਭਪਾਤਰੀਆਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ।
ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਦੌਰਾਨ ਮੋਹਾਲੀ ਦੇ ਬੈਂਕਾਂ ਨੇ ਸਲਾਨਾ ਰਿਣ ਯੋਜਨਾ ਟੀਚਿਆਂ ਨੂੰ ਪਾਰ ਕੀਤਾ
Date: