ਲੁਧਿਆਣਾ (ਸੁਖਦੀਪ ਸਿੰਘ ਗਿੱਲ )
E-Vision 23 ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ, ਦੇ ਇੰਸਟੀਚਿਊਸ਼ਨ ਆਫ਼ ਇਲੈਕਟ੍ਰੋਨਿਕਸ ਐਂਡ ਟੈਲੀਕਾਮ ਇੰਜਨੀਅਰਜ਼ ਸਟੂਡੈਂਟ ਫੋਰਮ ਨੇ ਇੱਕ ਮੈਗਾ ਈਵੈਂਟ ਈ-ਵਿਜ਼ਨ ਦਾ ਆਯੋਜਨ ਕੀਤਾ ਜਿਸ ਦੀ ਅਗਵਾਈ ਕਾਲਜ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਨਾਲ ਹੋਈ। ਪ੍ਰੋ. (ਵਿੰਗ ਕਾਮਡਰ) ਪਰਦੀਪ ਪ੍ਰਭਾਕਰ, ਆਈ.ਈ.ਟੀ.ਈ., ਨਵੀਂ ਦਿੱਲੀ ਦੇ ਤਤਕਾਲੀ ਸਾਬਕਾ ਪ੍ਰਧਾਨ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਗੱਲ ਬਾਤ ਕਰਦਿਆਂ ਸ੍ਰੀ ਪਰਭਾਕਰ ਨੇ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕਸ ਉਦਯੋਗ ਦੀ ਭਾਰਤ ਵੱਲ ਵੱਧ ਰਹੀ ਆਮਦ ਕਰਕੇ ਚਿੱਪ ਡਿਜ਼ਾਈਨ ਸਬੰਧਤ ਖੇਤਰਾਂ ਵਿੱਚ ਨਵੀਨਤਾਕਾਰੀ ਪ੍ਰੋਜੈਕਟਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ: ਨਰਵੰਤ ਸਿੰਘ ਗਰੇਵਾਲ, ਮੁਖੀ,ਇਲੈਕਟ੍ਰਿਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ,ਡਾ. ਮੁਨੀਸ਼ ਰਤਨ, ਪ੍ਰੋਗਰਾਮ ਕੋਆਰਡੀਨੇਟਰ,ਅਤੇ ਪ੍ਰੋ: ਸ਼ਿਵਮਨਮੀਤ ਸਿੰਘ, ਫੈਕਲਟੀ ਸਲਾਹਕਾਰ ਆਈ.ਐੱਸ.ਐੱਫ.,ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ।
READ ALSO : ਵਿਜੀਲੈਂਸ ਬਿਊਰੋ ਨੇ ਪ੍ਰੈੱਸ ਰਿਪੋਰਟਰ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਇਵੈਂਟ ਵਿੱਚ ਤਕਨੀਕੀ ਅਤੇ ਹੋਰ ਇਵੈਂਟਸ ਜਿਵੇਂ ਕਿ ਪੇਪਰ ਪੇਸ਼ਕਾਰੀ, ਟੇਕਜ਼ੀਬਿਸ਼ਨ, ਟੈਕਟਰਾਈਫਲ, ਕੈਂਡਿਡ ਕੈਪਚਰ, ਕੁਐਸਟ ਫਾਰ ਦ ਚੈਸਟ, ਕੋਡਿੰਗ ਆਦਿ ਕਰਵਾਏ ਗਏ।E-Vision 23
ਡਾ: ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਡੀਈਸੀ, ਨੇ ਆਈਈਟੀਈ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਈਸੀਈ ਵਿਭਾਗ ਨੂੰ ਉਨ੍ਹਾਂ ਦੀਆਂ ਪਹਿਲਕਦਮੀਆਂ ਲਈ ਵਧਾਈ ਦਿੱਤੀ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।E-Vision 23