ਆਈਸਕ੍ਰੀਮ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫ਼ਾਇਦੇ, ਨਾਲ ਜਾਣ ਲਓ ਇਸ ਦੇ ਨੁਕਸਾਨ

Eating ice cream has many benefits for the body ਗਰਮੀਆਂ ਦੇ ਮੌਸਮ ’ਚ ਲੋਕ ਠੰਡੀਆਂ ਚੀਜ਼ਾਂ ਖਾਣ-ਪੀਣ ਦੀ ਲਾਲਸਾ ਮਹਿਸੂਸ ਕਰਦੇ ਹਨ। ਇਨ੍ਹਾਂ ’ਚੋਂ ਇਕ ਹੈ ਆਈਸਕ੍ਰੀਮ ਹੈ। ਆਈਸਕ੍ਰੀਮ ਦਾ ਨਾਂ ਸੁਣਦਿਆਂ ਹੀ ਬੱਚਿਆਂ ਤੇ ਵੱਡਿਆਂ ਦੇ ਮੂੰਹ ’ਚ ਪਾਣੀ ਆ ਜਾਂਦਾ ਹੈ। ਇਹ ਆਈਸਕ੍ਰੀਮ ਖਾਣ ’ਚ ਬਹੁਤ ਸਵਾਦ ਲੱਗਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਸਕ੍ਰੀਮ ਸਿਹਤ ਨੂੰ ਕਈ ਫ਼ਾਇਦੇ ਵੀ ਦਿੰਦੀ ਹੈ। ਆਈਸਕ੍ਰੀਮ ਇਕ ਡੇਅਰੀ ਉਤਪਾਦ ਹੈ, ਇਸ ’ਚ ਪੋਸ਼ਕ ਤੱਤ ਭਰਪੂਰ ਹੁੰਦੇ ਹਨ। ਆਈਸਕ੍ਰੀਮ ’ਚ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਬੀ ਤੇ ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਦੇ ਲਿਹਾਜ਼ ਨਾਲ ਫ਼ਾਇਦੇਮੰਦ ਸਾਬਿਤ ਹੁੰਦੇ ਹਨ ਪਰ ਆਈਸਕ੍ਰੀਮ ਦਾ ਜ਼ਿਆਦਾ ਸੇਵਨ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਆਈਸਕ੍ਰੀਮ ਖਾਣ ਦੇ ਕੀ ਫ਼ਾਇਦੇ ਤੇ ਨੁਕਸਾਨ ਹਨ–Eating ice cream has many benefits for the body

ਆਈਸਕ੍ਰੀਮ ਖਾਣ ਦੇ ਫ਼ਾਇਦੇ

  1. ਆਈਸਕ੍ਰੀਮ ਦਾ ਸੇਵਨ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਆਈਸਕ੍ਰੀਮ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਨਾਲ ਭਰਪੂਰ ਹੁੰਦੀ ਹੈ। ਇਸ ਲਈ ਆਈਸਕ੍ਰੀਮ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
  2. ਬਲੱਡ ਪ੍ਰੈਸ਼ਰ ਬਹੁਤ ਗੰਭੀਰ ਰੋਗ ਹੈ ਪਰ ਜੇਕਰ ਤੁਸੀਂ ਸੀਮਤ ਮਾਤਰਾ ’ਚ ਆਈਸਕ੍ਰੀਮ ਦਾ ਸੇਵਨ ਕਰਦੇ ਹੋ ਤਾਂ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਦਾ ਹੈ ਕਿਉਂਕਿ ਆਈਸਕ੍ਰੀਮ ’ਚ ਪੋਟਾਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ।
  3. ਆਈਸਕ੍ਰੀਮ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਕਿਉਂਕਿ ਆਈਸਕ੍ਰੀਮ ’ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਤੁਹਾਡੇ ਸਰੀਰ ਨੂੰ ਬੈਕਟੀਰੀਆ ਤੇ ਵਾਇਰਸ ਨਾਲ ਲੜਨ ਦੇ ਯੋਗ ਬਣਾਉਂਦੇ ਹਨ।
  4. ਜੋ ਲੋਕ ਅਕਸਰ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਆਈਸਕ੍ਰੀਮ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਆਈਸਕ੍ਰੀਮ ’ਚ ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਵਰਗੇ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ’ਚ ਊਰਜਾ ਬਣਾਈ ਰੱਖਣ ’ਚ ਮਦਦ ਕਰਦੇ ਹਨ।
  5. ਆਈਸਕ੍ਰੀਮ ਖਾਣ ਨਾਲ ਮੂਡ ਵੀ ਚੰਗਾ ਰਹਿੰਦਾ ਹੈ ਕਿਉਂਕਿ ਆਈਸਕ੍ਰੀਮ ’ਚ ਅਜਿਹੇ ਕਈ ਤੱਤ ਪਾਏ ਜਾਂਦੇ ਹਨ, ਜੋ ਮੂਡ ਨੂੰ ਬਿਹਤਰ ਬਣਾਉਣ ’ਚ ਮਦਦ ਕਰਦੇ ਹਨ।Eating ice cream has many benefits for the body

ALSO READ :- ਕਾਸ਼ੀ ਸਦੀਆਂ ਤੋਂ ਗਿਆਨ ਅਤੇ ਅਧਿਆਤਮਿਕਤਾ ਦਾ ਕੇਂਦਰ : ਮੋਦੀ

ਆਈਸਕ੍ਰੀਮ ਖਾਣ ਦੇ ਨੁਕਸਾਨ

  1. ਆਈਸਕ੍ਰੀਮ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵੱਧ ਸਕਦਾ ਹੈ ਕਿਉਂਕਿ ਆਈਸਕ੍ਰੀਮ ’ਚ ਕੈਲਰੀ ਜ਼ਿਆਦਾ ਪਾਈ ਜਾਂਦੀ ਹੈ।
  2. ਆਈਸਕ੍ਰੀਮ ਦਾ ਸੇਵਨ ਕੋਲੈਸਟ੍ਰੋਲ ਨੂੰ ਵਧਾ ਸਕਦਾ ਹੈ ਕਿਉਂਕਿ ਆਈਸਕ੍ਰੀਮ ’ਚ ਸੈਚੁਰੇਟਿਡ ਫੈਟ ਹੁੰਦਾ ਹੈ।
  3. ਸ਼ੂਗਰ ਦੇ ਮਰੀਜ਼ਾਂ ਨੂੰ ਆਈਸਕ੍ਰੀਮ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦਾ ਜ਼ਿਆਦਾ ਸੇਵਨ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ।
  4. ਆਈਸਕ੍ਰੀਮ ਦਾ ਜ਼ਿਆਦਾ ਸੇਵਨ ਕਰਨ ਨਾਲ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
[wpadcenter_ad id='4448' align='none']