Elvish Yadav revealed the secrets of the heart ਰਿਆਲਟੀ ਸ਼ੋਅ ਬਿਗ ਬੌਸ ਓਟੀਟੀ ਸੀਜ਼ਨ 2 ਦੇ ਵਿਨਰ ਬਣਨ ਤੋਂ ਬਾਅਦ ਚਰਚਾ ਵਿੱਚ ਛਾਇਆ ਹੋਏ ਹੈ। ਸ਼ੋਸ਼ਲ ਮੀਡੀਆ ’ਤੇ ਰਾਜ ਕਰਨ ਵਾਲੇ ਐਲਵਿਸ਼ ਦੀ ਜਿੱਤ ਨਾਲ ਉਨ੍ਹਾਂ ਦੇ ਫੈਂਨਜ਼ ਬਹੁਤ ਖ਼ੁਸ਼ ਹੈ। ਸ਼ੋਅ ਵਿੱਚ ਇਨਫਲੂਐਂਸਰ ਦੀ ਸਟਾਈਲ ਦੇ ਨਾਲ – ਨਾਲ ਉਨ੍ਹਾਂ ਦੀ ਲਵ ਲਾਈਫ ਨੂੰ ਲੈ ਕੇ ਵੀ ਖ਼ੂਬ ਚਰਚਾ ਹੋਈ। ਹੁਣ ਐਲਵਿਸ਼ ਨੇ ਖ਼ੁਦ ਆਪਣੇ ਦਿਲ ਦੇ ਰਾਜ ਖੋਲ੍ਹੇ ਹਨ।ਬਿਗ ਬੌਸ ਓਟੀਟੀ 2 ਤੋਂ ਬਾਹਰ ਆਉਣ ਤੋਂ ਬਾਅਦ ਐਲਵਿਸ਼ ਯਾਦਵ ਨੇ ਪਹਿਲੀ ਵਾਰ ਆਪਣੀ ਗਰਲਫਰੈਂਡ ਨੂੰ ਲੈ ਕੇ ਚੁੱਪੀ ਤੋੜੀ ਹੈ। ਸ਼ੋਅ ਦੇ ਦੌਰਾਨ ਜਦੋਂ ਮਨੀਸ਼ਾ ਰਾਣੀ, ਐਲਵਿਸ਼ ਯਾਦਵ ਨਾਲ ਫਲਰਟ ਕਰ ਰਹੀ ਹੈ ਤਾਂ ਉਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਕਿਸੇ ਨੂੰ committedਦੇ ਚੁੱਕਾ ਹੈ। ਇਸ ਲਈ ਉਸ ਨੂੰ ਘਰ ’ਚ ਕਿਸੇ ਹੋਰ ਨਾਲ ਰੁਮਾਂਟਿਕ ਰਿਲੇਨਸ਼ਿਪ ਬਣਾਉਣ ’ਚ ਕੋਈ ਦਿਲਚਸਪੀ ਨਹੀਂ ਹੈ।
ਬਿਗ ਬੌਗ ਓਟੀਟੀ 2 ਵਿਨਰ ਐਲਵਿਸ਼ ਯਾਦਵ ਬਿਗ ਬੌਗ 10 ਦੇ Constant ਰਹੇ ਮਨੂੰ ਪੰਜਾਬੀ ਦੇ ਨਾਲ ਇਕ ਲਾਈਫ ਚੈਟ ਕੀਤੀ। ਗੱਲਬਾਤ ਦੌਰਾਨ ਉਸ ਤੋਂ ਉਸ ਦੀ ਗਰਲਫਰੈਂਡ ਬਾਰੇ ਸਵਾਲ ਪੁੱਛਿਆ । ਜਵਾਬ ਦਿੰਦੇ ਹੋਏ ਐਲਵਿਸ਼ ਨੇ ਕਨਫਾਰਮ ਕੀਤਾ ਕਿ ਉਹ ਸੀਰੀਅਸ ਰਿਲੇਨਸ਼ਿਪ ’ਚ ਹੈ। ਇਸ ਦੇ ਨਾਲ ਐਲਵਿਸ਼ ਨੇ ਬਿਨਾਂ ਕਿਸੇ ਦਾ ਨਾਂ ਲਏ ਕ੍ਰਿਤੀ ਮਹਿਰਾ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਉਸ ਦੀ ਗਰਲਫਰੈਂਡ ਨਹੀਂ ਹੈ। ਐਲਵਿਸ਼ ਨੇ ਕਿਹਾ ਕੇ ਜਿਹੜੇ ਲੋਕ ਸ਼ੋਸ਼ਲ ਮੀਡੀਆ ਤੇ ਇੰਟਰਵਿਊ ਦੇਖ ਰਹੇ ਹੈ ਤੇ ਉਸ ਦੇ ਨਾਲ ਉਸਦਾ ਨਾਂ ਜੋੜ ਰਹੇ ਉਹ ਅਸਲ ’ਚ ਉਨ੍ਹਾਂ ਦੀ ਕੁਝ ਗ਼ਲਤੀ ਨਹੀਂ ਲੱਗਦੀ।
READ ALSO :ਬਿੱਗ ਬੌਸ 17: ਸੀਜ਼ਨ ਦੇ ਪ੍ਰਤੀਯੋਗੀ ਜਲਦੀ ਹੀ ਸਾਹਮਣੇ ਆਉਣਗੇ
ਐਲਵਿਸ਼ ਯਾਦਵ ਨੇ ਦੱਸਿਆ ਕਿ ਲੋਕਾਂ ਨੂੰ ਗ਼ਲਤ ਫ਼ਹਿਮੀ ਹੋ ਗਈ ਹੈ। ਲੋਕ ਜਿਸ ਨਾਲ ਉਸ ਦਾ ਨਾਂ ਜੋੜ ਰਹੇ ਹਨ, ਜਿਸ ਦੇ ਇੰਟਰਵਿਊ ਚੱਲ ਰਹੇ ਹਨ, ਉਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਐਲਵਿਸ਼ ਨੇ ਕਿਹਾ ਕਿ ਉਸ ਦੀ ਗਰਲਫਰੈਂਡ ਪੰਜਾਬ ਤੋਂ ਹੈ ਤੇ ਉਹ ਉੱਥੇ ਹੀ ਰਹਿੰਦੀ ਹੈ। ਉਹ ਸ਼ੋਸ਼ਲ ਮੀਡੀਆ ਤੇ ਫੋਲੋਅਰਸ ਦੀ ਦੁਨੀਆਂ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਉਸ ਦੀ ਗਰਲਫਰੈਂਡ ਨਹੀਂ ਚਾਹੁੰਦੀ ਕਿ ਪਬਲਿਕ ’ਚ ਬਾਹਰ ਉਸ ਦਾ ਨਾਂ ਆਏ, ਕਿਉਂਕਿ ਉਹ ਆਪਣੀ ਲਾਈਫ ਪ੍ਰਾਈਵੇਟ ਰੱਖਦੀ ਹੈ। ਇਸ ਲਈ ਐਲਵਿਸ਼ ਆਪਣੀ ਗਰਲਫਰੈਂਡ ਦਾ ਨਾਂ ਨਹੀਂ ਲੈ ਰਿਹਾ।Elvish Yadav revealed the secrets of the heart
ਐਸਵਿਸ਼ ਨੇ ਕਿਹਾ, “ਮੈਂ ਬਹੁਤ ਸਾਰੇ ਲੋਕਾਂ ਦੀ ਗ਼ਲਤ ਫ਼ਹਿਮੀ ਦੂਰ ਕਰਨਾ ਚਾਹੁੰਦਾ ਹਾਂ। ਜਿਸ ਨੂੰ ਤੁਸੀਂ ਸਮਝ ਰਹੇ ਹੋ, ਜਿਸ ਦੇ ਤੁਸੀਂ ਇੰਟਰਵਿਊ ਦੇਖੇ, ਉਹ ਨਹੀਂ ਹੈ। ਜੋ ਬੰਦੀ ਹੈ ਉਹ ਅਲੱਗ ਹੈ, ਉਹ ਸ਼ੋਸ਼ਲ ਮੀਡੀਆਂ ਤੋਂ ਨਹੀਂ ਹੈ ਉਹ ਪੰਜਾਬ ਦੀ ਹੈ ਤੇ ਪੰਜਾਬ ’ਚ ਹੀ ਰਹਿੰਦੀ ਹੈ। ਉਸਦੀ ਜ਼ਿੰਦਗੀ ਬਹੁਤ ਪ੍ਰਾਈਵੇਟ ਹੈ ਤੇ ਉਹ ਚਾਹੁੰਦੀ ਹੈ ਕਿ ਉਹ ਪ੍ਰਾਈਵੇਟ ਹੀ ਰਹੇ। ਉਸ ਨੂੰ ਪਸੰਦ ਨਹੀਂ ਕਿ ਮੈਂ ਉਸਦਾ ਨਾਂ ਲਵਾ ਜਾਂ ਉਸ ਦੇ ਫੋਲੋਅਰਸ ਵਧਾਊ। ਉਹ ਇਨ੍ਹਾਂ ਚੀਜ਼ਾਂ ਤੋਂ ਦੂਰ ਹੈ ਤੇ ਖ਼ੁਸ਼ ਹੈ।”Elvish Yadav revealed the secrets of the heart