ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵੱਲੋ ਲਗਾਇਆ ਗਿਆ ਰੋਜ਼ਗਾਰ ਕੈਂਪ

ਅੰਮ੍ਰਿਤਸਰ  08 ਫਰਵਰੀ 2024 —

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵੱਲੋ ਅੱਜ ਲਗਾਏ ਗਏ ਕੈਂਪ ਦੌਰਾਨ ਕੁੱਲ 54 ਪ੍ਰਾਰਥੀਆਂ ਨੇ  ਭਾਗ ਲਿਆ ਜਿਨ੍ਹਾਂ ਵਿੱਚੋ 40 ਪ੍ਰਾਰਥੀਆ ਨੂੰ ਭਾਗ ਲੈਣ ਵਾਲੇ ਨਿਯੋਜ਼ਕਾ ਦੁਆਰਾ ਸਾਰਟਲਿਸਟ/ ਸਲੈਕਟ ਕੀਤਾ ਗਿਆ।

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਨੀਲਮ ਮਹੇ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵੱਲੋ ਡੀਂ.ਏ.ਵੀ ਕਾਲਜ਼ ਆਫ਼ ਐਜੂਕੇਸ਼ਨ ਫਾਰ ਵੂਮੈਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਡੀਂ.ਏ.ਵੀ ਕਾਲਜ਼ ਆਫ਼ ਐਜੂਕੇਸ਼ਨ ਫਾਰ ਵੂਮੈਨ ਅੰਮ੍ਰਿਤਸਰ ਪਲੇਸਮੈਂਟ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਸੱਤਿਆ ਭਾਰਤੀ ਸਕੂਲ,ਆਈ.ਬੀ.ਟੀ, ਅੰਮ੍ਰਿਤਸਰ,ਥਿੰਕ ਜਰਮਨੀ ਅਤੇ ਨਰਾਇਣਾ ਈ-ਟੈਕ ਸਕੂਲ ਦੇ ਨਿਯੋਜ਼ਕਾਂ ਨੇ ਭਾਗ ਲਿਆ।

ਸ੍ਰੀ ਨਰੇਸ਼ ਕੁਮਾਰ ਰੁਜ਼ਗਾਰ ਅਫ਼ਸਰ ਅੰਮ੍ਰਿਤਸਰ ਨੇ ਦੱਸਿਆ ਕਿ 09 ਫਰਵਰੀ 2024 ਦਿਨ ਸ਼ੁੱਕਰਵਾਰ ਨੂੰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿਖੇ ਆਈ.ਸੀ.ਆਈ ਸੀ.ਆਈ ਬੈਂਕ ਵੱਲੋ ਰਿਲੇਸ਼ਨਸਿਪ ਅਫ਼ਸਰ ਦੀ ਭਰਤੀ ਕੀਤੀ ਜਾਣੀ ਹੈ। ਜਿਸ ਵਿੱਚ ਕੋਈ ਵੀ ਗਰੈਜੂਏਟ ਪ੍ਰਾਰਥੀ, ਉਮਰ 18 ਤੋਂ 25 ਸਾਲ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। ਇਸ ਮੌਕੇ ਤੇ ਸ੍ਰੀ ਤੀਰਥਪਾਲ ਸਿੰਘ ਡਿਪਟੀ ਸੀ.ਈ.ਓ, ਸ੍ਰੀ ਗੌਰਵ ਕੁਮਾਰ ਕਰੀਅਰ ਕਾਊਂਸਲਰ ਡਾਕਟਰ ਨੀਰਜ ਤੇ ਡਾ. ਕੁਲਦੀਪ ਕੌਰ ਆਦਿ ਹਾਜਰ ਸਨ।

[wpadcenter_ad id='4448' align='none']