Sunday, January 19, 2025

ਹੁਣ ਨਹੀਂ ਹੋਵੇਗਾ ਵਿਆਹਾਂ ‘ਤੇ ਫਜੂਲ ਖਰਚ, ਜਾਣੋ ਕੀ ਹੈ ਪੂਰਾ ਮਾਮਲਾ !

Date:

07 ਅਗਸਤ 2023

ਪਲਵਿੰਦਰ ਸਿੰਘ ਘੁੰਮਣ(ਸਪਾਦਕ ਨਿਰਪੱਖ ਪੋਸਟ)

Extravagant spending on weddings ਦੇਸ਼ ‘ਚ ਵਿਆਹਾਂ ਦੌਰਾਨ ਹੋਣ ਵਾਲੀ ਫਿਜ਼ੂਲਖਰਚੀ ਰੋਕਣ ਲਈ ਕਾਨੂੰਨ ਬਣਾਉਣ ਦੀ ਤਿਆਰੀ ਹੈ। ਕਾਂਗਰਸ ਸੰਸਦ ਮੈਂਬਰ ਨੇ ਲੋਕ ਸਭਾ ‘ਚ ਇਕ ਬਿੱਲ ਪੇਸ਼ ਕੀਤਾ ਹੈ, ਜਿਸ ‘ਚ ਵਿਆਹ ‘ਚ ਸੱਦੇ ਜਾਣ ਵਾਲੀ ਬਾਰਾਤੀਆਂ ਦੀ ਗਿਣਤੀ 50 ਤੱਕ ਸੀਮਿਤ ਕਰਨ ਦਾ ਪ੍ਰਬੰਧ ਹੈ। ਨਾਲ ਹੀ ਵਿਆਹ ਸਮਾਰੋਹ ‘ਚ ਪਰੋਸੇ ਜਾਣ ਵਾਲੇ ਭੋਜਨਾਂ ਦੀ ਗਿਣਤੀ 10 ਤੱਕ ਸੀਮਿਤ ਕਰਨ ਦੀ ਗੱਲ ਕਹੀ ਗਈ ਹੈ। ਕਾਂਗਰਸ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ 4 ਅਗਸਤ ਲੋਕ ਸਭਾ ‘ਚ ‘ਵਿਸ਼ੇਸ਼ ਮੌਕਿਆਂ ‘ਤੇ ਫਿਜ਼ੂਲਖਰਚੀ ਰੋਕਥਾਮ ਬਿੱਲ 2020’ ਪੇਸ਼ ਕੀਤਾ।

ਇਸ ਬਿੱਲ ਦਾ ਮਕਸਦ ਵਿਆਹਾਂ ਅਤੇ ਤਿਉਹਾਰਾਂ ਵਰਗੇ ਵਿਸ਼ੇਸ਼ ਮੌਕਿਆਂ ‘ਤੇ ਫਿਜ਼ੂਲਖਰਚੀ ਰੋਕਣਾ ਹੈ। ਪ੍ਰਾਈਵੇਟ ਮੈਂਬਰ ਬਿੱਲ ਵਜੋਂ ‘ਵਿਸ਼ੇਸ਼ ਮੌਕਿਆਂ ‘ਤੇ ਫਿਜ਼ੂਲਖਰਚੀ ਰੋਕਥਾਮ ਬਿੱਲ’ ਪੇਸ਼ ਕੀਤਾ ਗਿਆ। ਬਿੱਲ ਦੇ ਮੁੱਖ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਨੇ ਇਕ ਟਵੀਟ ਕੀਤਾ। ਇਸ ‘ਚ ਉਨ੍ਹਾਂ ਦੱਸਿਆ ਕਿ ਇਹ ਬਾਰਾਤ ‘ਚ ਮੌਜੂਦ ਲੋਕਾਂ ਦੀ ਗਿਣਤੀ ਨੂੰ ਸੀਮਿਤ ਕਰਨ ਨਾਲ ਜੁੜਿਆ ਹੈ, ਜੋ ਵੱਧ ਤੋਂ ਵੱਧ 50 ਤੱਕ ਹੋ ਸਕਦੀ ਹੈ।

READ ALSO : 84 ਸਿੱਖ ਕਤਲੇਆਮ ਦਾ ਕੇਸ 39 ਸਾਲ ਬਾਅਦ ਹੋਈ ਪੇਸ਼ੀ : ਜਗਦੀਸ਼ ਟਾਈਟਲਰ

ਬਿੱਲ ‘ਚ ਅਜਿਹੇ ਮੌਕਿਆਂ ‘ਤੇ ਪਰੋਸੇ ਜਾਣ ਵਾਲੇ ਖਾਣੇ ਦੇ ਆਈਟਮ ਵੀ ਸੀਮਿਤ ਕਰਨ ਦਾ ਪ੍ਰਬੰਧ ਹੈ, ਜਿਸ ਦੀ ਵੱਧ ਤੋਂ ਵੱਧ ਗਿਣਤੀ 10 ਹੋਣ ਦੀ ਗੱਲ ਕਹੀ ਗਈ ਹੈ। ਲੋਕ ਸਭਾ ‘ਚ ਪੇਸ਼ ਬਿੱਲ ‘ਚ ਵਿਸ਼ੇਸ਼ ਮੌਕਿਆਂ ਦੌਰਾਨ ਦਿੱਤੇ ਜਾਣ ਵਾਲੇ ਤੋਹਫ਼ਿਆਂ ਦਾ ਵੀ ਜ਼ਿਕਰ ਹੈ।

ਬਿੱਲ ‘ਚ ਕਿਹਾ ਗਿਆ ਹੈ ਕਿ ਵਿਆਹ ਵਰਗੇ ਆਯੋਜਨਾਂ ਦੌਰਾਨ ਜੋ ਵੀ ਤੋਹਫ਼ੇ ਲਏ ਜਾਂ ਦਿੱਤੇ ਜਾਣ, ਉਨ੍ਹਾਂ ਦੀ ਕੀਮਤ 2500 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਬਿੱਲ ‘ਚ ਕਈ ਸਾਰੇ ਤਰਕ ਦਿੱਤੇ ਗਏ ਹਨ। ਇਸ ‘ਚ ਕਿਹਾ ਗਿਆ ਹੈ ਕਿ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਲਿੰਗ ਅਨੁਪਾਤ ‘ਚ ਸੁਧਾਰ ਨੂੰ ਉਤਸ਼ਾਹ ਮਿਲੇਗਾ। ਨਾਲ ਹੀ ਇਸ ਨੂੰ ਭਰੂਣ ਕਤਲ ਦੇ ਮੁੱਦੇ ਨਾਲ ਨਜਿੱਠਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।ਜਸਬੀਰ ਸਿੰਘ ਗਿੱਲ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ। Extravagant spending on weddings

ਇਸ ਬਿੱਲ ਰਾਹੀਂ ਉਨ੍ਹਾਂ ਦਾ ਮਕਸਦ ਵਿਆਹਾਂ ਦੀ ਸੰਸਕ੍ਰਿਤੀ ਨੂੰ ਖ਼ਤਮ ਕਰਨਾ ਹੈ, ਜੋ ਲਾੜੀ ਦੇ ਪਰਿਵਾਰ ‘ਤੇ ਆਰਥਿਕ ਬੋਝ ਪਾਉਂਦੀ ਹੈ। ਰਿਪੋਰਟ ਅਨੁਸਾਰ, ਸੰਸਦ ਮੈਂਬਰ ਨੇ ਕਿਹਾ,”ਮੈਂ ਵਿਆਹ ਲਈ ਜਾਇਦਾਦ ਵੇਚਣ ਜਾਂ ਫਿਜ਼ੂਲਖਰਚੀ ਲਈ ਬੈਂਕ ਤੋਂ ਕਰਜ਼ ਲੈਣ ਦੀਆਂ ਕਹਾਣੀਆਂ ਸੁਣੀਆਂ ਹਨ। ਇਸੇ ਹਾਲਾਤ ਨੇ ਮੈਨੂੰ ਬਿੱਲ ਨੂੰ ਪੇਸ਼ ਕਰਨ ਲਈ ਪ੍ਰੇਰਿਤ ਕੀਤਾ। ਵਿਆਹਾਂ ‘ਚ ਗੈਰ-ਜ਼ਰੂਰੀ ਖਰਚ ਰੋਕਣ ਨਾਲ ਕੰਨਿਆ ਭਰੂਣ ਕਤਲ ਨਾਲ ਨਜਿੱਠਣ ਅਤੇ ਕੁੜੀਆਂ ਨੂੰ ਬੋਝ ਵਜੋਂ ਦੇਖੇ ਜਾਣ ਦੀ ਧਾਰਨਾ ‘ਚ ਤਬਦੀਲੀ ਆਉਣ ਦੀ ਉਮੀਦ ਹੈ।”Extravagant spending on weddings

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...