Tuesday, January 7, 2025

ਅੱਖਾਂ ਦਾਨ ਬਹੁਤ ਹੀ ਨੇਕ ਕੰਮ ਹੈ, ਜ਼ਿਲ੍ਹਾ ਪ੍ਰਸ਼ਾਸਨ ਇਸਦੇ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗ

Date:

ਫਾਜ਼ਿਲਕਾ 7 ਸਤੰਬਰ

ਅੱਖਾਂ ਦਾਨ ਬਹੁਤ ਹੀ ਨੇਕ ਕੰਮ ਹੈ ਅਤੇ ਇਸ ਕੰਮ ਨੂੰ ਅੱਗੇ ਲਿਜਾਣ ਲਈ ਜ਼ਿਲਾ ਪ੍ਰਸ਼ਾਸਨ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਲਈ ਤਿਆਰ ਹੈ। ਇੱਕ ਵਿਅਕਤੀ ਦੀਆਂ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਆਉਂਦੀ ਹੈ। ਇਹ ਸ਼ਬਦ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਫਾਜ਼ਿਲਕਾ ਦੀ ਦਹਾਕੇ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ਜੋ ਕਿ 17 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਅੱਖਾਂ ਦਾਨ ਦੇ ਪ੍ਰੋਜੈਕਟ ਨਾਲ ਜੁੜੀ ਹੋਈ ਹੈਵੱਲੋਂ 39ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦਰਵਾੜੇ ਦੌਰਾਨ ਕਰਵਾਏ ਗਏ ਸੈਮੀਨਾਰ ਦੌਰਾਨ ਕਹੇ।

ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਉਹ ਜਾਗਰੂਕਤਾ ਪੈਦਾ ਕਰਨ ਅਤੇ ਨੈਤਿਕਤਾ ਨੂੰ ਕਾਇਮ ਰੱਖਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਪੋਪਲੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਫਾਜ਼ਿਲਕਾ ਦੇ ਵਿਦਿਆਰਥੀ ਬਹੁਤ ਅਨੁਸ਼ਾਸਿਤ ਹਨ ਜਿਸ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਜਾਗਰੂਕਤਾ ਸੈਮੀਨਾਰ ਅੱਜ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਲਾਲਾ ਸਰੰਦਾਸ ਬੂਟਾ ਰਾਮ ਅਗਰਵਾਲ ਸਰਵਹਿਤਕਾਰੀ ਵਿੱਦਿਆ ਮੰਦਰ ਵਿਖੇ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤਜਨਰਲ ਸਕੱਤਰ ਸੰਦੀਪ ਅਨੇਜਾਵਿੱਤ ਸਕੱਤਰ ਨਰੇਸ਼ ਮਿੱਤਲ ਅਤੇ ਸੀਨੀਅਰ ਮੀਤ ਪ੍ਰਧਾਨ ਬਾਬੂ ਲਾਲ ਅਰੋੜਾਸਕੂਲ ਪ੍ਰਬੰਧਕ ਅਸ਼ੋਕ ਮੋਂਗਾ ਅਤੇ ਪਿ੍ੰਸੀਪਲ ਮਧੂ ਸ਼ਰਮਾ ਦੇ ਸਹਿਯੋਗ ਨਾਲ ਲਗਾਇਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਅਤੇ ਦੀਪ ਜਗਾ ਕੇ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਨਰੇਸ਼ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਜ਼ਬੂਤ ਸੰਦੇਸ਼ ਵਾਹਕ ਬਣਨਾ ਚਾਹੀਦਾ ਹੈ। ਅੱਖਾਂ ਦਾਨ ਸਬੰਧੀ ਉਨ੍ਹਾਂ ਕਿਹਾ ਕਿ ਜਾਂਦੇ ਜਾਂਦੇ ਅੱਖਾਂ ਦਾਨ ਨਾ ਕੋਈ ਖਰਚਾ ਨਾ ਕੋਈ ਨੁਕਸਾਨ । ਚਰਨਜੀਤ ਕੌਰ ਮੈਨੀ ਅਤੇ ਸੰਦੀਪ ਅਨੇਜਾ ਨੇ ਵੀ ਵਿਦਿਆਰਥੀਆਂ ਨੂੰ ਅੱਖਾਂ ਦਾਨ ਲਈ ਜਾਗਰੂਕਤਾ ਪੈਦਾ ਕਰਨ ਦੀ ਭਾਵਪੂਰਤ ਅਪੀਲ ਕੀਤੀ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਨੇ ਕਿਹਾ ਕਿ ਅੱਖਾਂ ਦਾਨ ਜੀਵਨ ਦਾ ਸਾਰਥਕ ਅੰਤ ਹੈ। ਅੱਖਾਂ ਦਾਨ ਕਰਕੇ ਹਰ ਵਿਅਕਤੀ ਅਮਰ ਨੇਤਰ ਦਾਨੀ ਬਣ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਕਰਨ ਵਿੱਚ ਉਨ੍ਹਾਂ ਦੀ ਸੰਸਥਾ ਪੰਜਾਬ ਵਿੱਚੋਂ ਦੂਜੇ ਨੰਬਰ ਤੇ ਹੈ ਅਤੇ ਹੁਣ ਤੱਕ 442 ਅੱਖਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ। ਪ੍ਰੋਗਰਾਮ ਵਿੱਚ ਰਾਕੇਸ਼ ਗਿਲਹੋਤਰਾਸੁਸ਼ੀਲ ਗੁਪਤਾਮੋਹਨ ਲਾਲ ਦਾਮੜੀ ਅਤੇ ਰਿਚਾ ਵੀ ਮੌਜੂਦ ਸਨ। ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਅੱਖਾਂ ਦਾਨ ਦੇ ਪ੍ਰੋਜੈਕਟ ਨੂੰ ਸਫਲਤਾਪੂਰਵਕ ਚਲਾਉਣ ਲਈ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨੇਕ ਕੰਮ ਵਿੱਚ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸੁਸਾਇਟੀ ਦੀ ਮੈਡੀਕਲ ਚੇਅਰਪਰਸਨ ਬਿਮਲਾ ਧਵਨ ਨੇ ਸਮੂਹ ਹਾਜ਼ਰੀਨ ਅਤੇ ਵਿਦਿਆਰਥੀਆਂ ਨੂੰ ਅੱਖਾਂ ਦਾਨ ਕਰਨ ਅਤੇ ਸਮਾਜ ਵਿੱਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਪ੍ਰਣ ਲਿਆ। ਪ੍ਰੋਗਰਾਮ ਦੌਰਾਨਕਾਰਮਲ ਕਾਨਵੈਂਟ ਸਕੂਲਸੈਕਟਰ 8, ਚੰਡੀਗੜ੍ਹ ਦੀ 8ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਤੇਜਸਵਿਨੀ ਦੁਆਰਾ ਲਿਖੀ ਕਿਤਾਬਚਾ ਐਨ ਅਨਟੋਲਡ ਲੀਗੇਸੀ” ਵੰਡਿਆ ਗਿਆ। ਇਹ ਪੁਸਤਕ ਬੱਚਿਆਂ ਅਤੇ ਔਰਤਾਂ ਨੂੰ ਸਿੱਖਿਆ ਵਿੱਚ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਦੇ ਸੰਦਰਭ ਵਿੱਚ ਹੈ। ਇਸ ਵਿੱਚ ਲਿਊਕੇਮੀਆ ਤੋਂ ਪੀੜਤ 14 ਸਾਲਾ ਲੜਕੀ ਵੈਸ਼ਨਵੀ ਦੀ ਦੁੱਖ ਭਰੀ ਕਹਾਣੀ ਇਸ ਬਿਮਾਰੀ ਨਾਲ ਉਸ ਦੇ ਅਡੋਲ ਸੰਘਰਸ਼ ਅਤੇ ਉਸ ਦੇ ਇਲਾਜ ਨਾਲ ਜੁੜੀ ਹੋਈ ਹੈ। ਪੁਸਤਕ ਬਹੁਤ ਪ੍ਰੇਰਨਾਦਾਇਕ ਹੈ ਅਤੇ ਸੁਸਾਇਟੀ ਦੇ ਵਫ਼ਦ ਅਤੇ ਵਿਦਿਆਰਥੀਆਂ ਨੇ ਇਸ ਵਿੱਚ ਡੂੰਘੀ ਦਿਲਚਸਪੀ ਦਿਖਾਈ। ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਕਿਹਾ ਕਿ ਉਹ ਇਸ ਕਿਤਾਬ ਨੂੰ ਸਕੂਲ ਦੀ ਲਾਇਬ੍ਰੇਰੀ ਵਿੱਚ ਰੱਖਣਗੇ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਤੋਂ ਪ੍ਰੇਰਨਾ ਲੈ ਕੇ ਲਾਭ ਉਠਾ ਸਕਣ। ਸੈਮੀਨਾਰ ਦੀ ਸਫ਼ਲ ਸਟੇਜ ਦਾ ਸੰਚਾਲਨ ਪ੍ਰੇਮ ਨਰਾਇਣ ਵਿਦਿਆਰਥੀ ਨੇ ਕੀਤਾ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਏ.ਡੀ.ਸੀ ਰਾਕੇਸ਼ ਕੁਮਾਰ ਪੋਪਲੀ ਅਤੇ ਪ੍ਰਿੰਸੀਪਲ ਮਧੂ ਸ਼ਰਮਾ ਨੂੰ ਸੁਸਾਇਟੀ ਦੇ ਵਫ਼ਦ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ

Share post:

Subscribe

spot_imgspot_img

Popular

More like this
Related

ਪ੍ਰਧਾਨ ਮੰਤਰੀ ਆਵਾਸ ਯੋਜਨਾ ਸਬੰਧੀ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ 8 ਜਨਵਰੀ ਨੂੰ ਲਗਾਇਆ ਜਾਵੇਗਾ ਕੈਂਪ : ਵਿਧਾਇਕ ਡਾ: ਅਜੇ ਗੁਪਤਾ

ਅੰਮ੍ਰਿਤਸਰ, 6 ਜਨਵਰੀ, 2025: ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ...

ਜਲੰਧਰ ਦਿਹਾਤੀ ਪੁਲਿਸ ਨੇ ਬਲਾਚੌਰੀਆ ਅਤੇ ਕੌਸ਼ਲ ਗਿਰੋਹ ਦੇ ਮੁੱਖ ਸ਼ੂਟਰ ਨੂੰ ਕੀਤਾ ਗ੍ਰਿਫਤਾਰ

ਜਲੰਧਰ, 6 ਜਨਵਰੀ :    ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ...

ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 6 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ...