ਲੁਧਿਆਣਾ ‘ਚ ਨਕਲੀ ਨੋਟ ਛਾਪਣ ਦਾ ਮਾਸਟਰਮਾਈਂਡ ਗ੍ਰਿਫਤਾਰ,500 ਦੇ ਨੋਟ ਫੜੇ ਜਾਣ ‘ਤੇ ਬਣਾਈ 100-200 ਰੁਪਏ ਦੀ ਕਰੰਸੀ

Fake Notes Printing Mastermind

Fake Notes Printing Mastermind

ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਵਿੱਚ ਪੁਲਿਸ ਨੇ ਨਕਲੀ ਨੋਟ ਛਾਪਣ ਦੇ ਮਾਸਟਰਮਾਈਂਡ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਿਛਲੇ 7 ਮਹੀਨਿਆਂ ਤੋਂ ਫ਼ਰਾਰ ਸੀ, ਜਿਸ ਨੂੰ ਫੜਨ ਵਿੱਚ ਸੀਆਈਏ ਸਟਾਫ਼ ਦੀ ਪੁਲੀਸ ਨੇ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਹਰਭਗਵਾਨ ਸਿੰਘ ਉਰਫ਼ ਮਿੱਠੂ ਵਾਸੀ ਪਿੰਡ ਬਘੇਲੇਵਾਲਾ ਮੋਗਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ, ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ਼ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਪੁਲਿਸ ਨੇ ਜਾਅਲੀ ਨੋਟ ਛਾਪ ਕੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਗੇ ਉਸ ਨੂੰ ਉਸ ਸਮੇਂ ਫੜਿਆ ਗਿਆ ਜਦੋਂ ਮੁਲਜ਼ਮ ਆਪਣੇ ਸਾਥੀ ਦੇ ਕਹਿਣ ‘ਤੇ ਪਿੰਡ ਚੌਕੀਮਾਨ ਦੇ ਬੱਸ ਸਟੈਂਡ ‘ਤੇ ਜਾਅਲੀ ਨੋਟ ਸਪਲਾਈ ਕਰਨ ਆਇਆ ਸੀ। ਇਸ ਤੋਂ ਪਹਿਲਾਂ ਕਿ ਮੁਲਜ਼ਮ ਆਪਣੇ ਗਾਹਕ ਨੂੰ ਨਕਲੀ ਨੋਟ ਸਪਲਾਈ ਕਰਦਾ, ਪੁਲੀਸ ਨੇ ਮੁਲਜ਼ਮ ਨੂੰ ਫੜ ਲਿਆ।

ਪੁਲੀਸ ਨੇ ਮਾਸਟਰ ਮਾਈਂਡ ਸਮੇਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਸੀ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਬੰਗਾਲੀ ਵਾਸੀ ਪਿੰਡ ਲੰਡੇ ਅਤੇ ਹਰਭਗਵਾਨ ਸਿੰਘ ਉਰਫ ਮਿੱਠੂ ਵਾਸੀ ਪਿੰਡ ਬਘੇਲੇਵਾਲਾ ਮੋਗਾ ਵਜੋਂ ਹੋਈ ਹੈ। ਪੁਲੀਸ ਨੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 5800 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਹਾਲਾਂਕਿ ਮਾਸਟਰ ਮਾਈਂਡ ਹਰਭਗਵਾਨ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਜਿਸ ਨੂੰ ਪੁਲਿਸ ਨੇ ਹੁਣ ਗੁਪਤ ਸੂਚਨਾ ਦੇ ਆਧਾਰ ‘ਤੇ ਗਿ੍ਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਹੈ |

ਇਹ ਮੁਲਜ਼ਮ ਪਹਿਲਾਂ ਵੀ ਜਾਅਲੀ ਨੋਟ ਛਾਪਣ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ, ਕਰੀਬ ਸਾਢੇ ਤਿੰਨ ਸਾਲ ਪਹਿਲਾਂ ਜੇਲ੍ਹ ਵਿੱਚੋਂ ਰਿਹਾਅ ਹੋਣ ਮਗਰੋਂ ਮੁਲਜ਼ਮਾਂ ਨੇ ਮੁੜ ਜਾਅਲੀ ਨੋਟ ਛਾਪਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸਮਾਲਸਰ ਵਿੱਚ ਜਾਅਲੀ ਨੋਟ ਛਾਪਣ ਦਾ ਕੇਸ ਦਰਜ ਹੈ।

ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਉਸ ਨੇ 500 ਰੁਪਏ ਦੇ ਨੋਟ ਛਾਪੇ ਸਨ ਪਰ ਹਰ ਕੋਈ ਉਨ੍ਹਾਂ ਨੋਟਾਂ ਦੀ ਜਾਂਚ ਕਰਦਾ ਸੀ, ਜਿਸ ਕਾਰਨ ਉਹ ਫੜਿਆ ਗਿਆ। ਮੁਲਜ਼ਮਾਂ ਨੇ ਦੱਸਿਆ ਕਿ ਇਸ ਵਾਰ ਪੁਰਾਣੀ ਗਲਤੀ ਨੂੰ ਸੁਧਾਰਦਿਆਂ 200 ਅਤੇ 100 ਰੁਪਏ ਦੇ ਨੋਟ ਛਾਪੇ ਗਏ ਕਿਉਂਕਿ ਦੁਕਾਨਦਾਰ 500 ਰੁਪਏ ਦੇ ਨੋਟ ਹੀ ਚੈੱਕ ਕਰਦੇ ਹਨ। ਕੋਈ ਵੀ ਦੁਕਾਨਦਾਰ 100-200 ਰੁਪਏ ਦੇ ਨੋਟ ਚੈੱਕ ਨਹੀਂ ਕਰਦਾ। ਇਸ ਦਾ ਫਾਇਦਾ ਉਠਾਉਂਦੇ ਹੋਏ 100-200 ਰੁਪਏ ਦੀ ਜਾਅਲੀ ਕਰੰਸੀ ਛਾਪੀ ਗਈ।

Read Also : ਪੰਜਾਬ ਦੇ ਪਿੰਡਾਂ ਵਿੱਚ ਘਰਾਂ ਨੂੰ ਮਿਲਣਗੇ ਨੰਬਰ , ਹਾਈਕੋਰਟ ਨੇ ਪੰਚਾਇਤ ਸਕੱਤਰ ਨੂੰ ਦਿੱਤੇ ਹੁਕਮ

ਪੁਲਿਸ ਦੀ ਗ੍ਰਿਫ਼ਤ ‘ਚ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਿਰਫ਼ ਆਪਣੇ ਸਾਥੀ ਲਈ ਹੀ ਨੋਟਾਂ ਦੀ ਸਪਲਾਈ ਕਰਨ ਅਤੇ ਬਾਜ਼ਾਰਾਂ ‘ਚ ਨੋਟ ਭੇਜਣ ਦਾ ਕੰਮ ਕਰਦਾ ਹੈ। ਜਦੋਂ ਕਿ ਨੋਟ ਛਾਪਣ ਦਾ ਕੰਮ ਹਰਭਗਵਾਨ ਸਿੰਘ ਦਾ ਹੈ। ਉਸ ਨੇ ਯੂਟਿਊਬ ਤੋਂ ਨਕਲੀ ਨੋਟ ਬਣਾਉਣ ਦੀ ਕਲਾ ਸਿੱਖੀ ਸੀ। ਉਸ ਨੇ ਹੌਲੀ-ਹੌਲੀ ਯੂ-ਟਿਊਬ ਤੋਂ ਨੋਟਸ ‘ਤੇ ਕਲਰ ਮੈਚਿੰਗ ਆਦਿ ਦਾ ਕੰਮ ਵੀ ਸਿੱਖ ਲਿਆ। ਫਿਲਹਾਲ ਪੁਲਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

Fake Notes Printing Mastermind

[wpadcenter_ad id='4448' align='none']