Wednesday, December 25, 2024

ਫਤਿਹਾਬਾਦ ਸਿਵਲ ਹਸਪਤਾਲ ‘ਚ ਮਿਲਿਆ ਛੇ ਮਹੀਨੇ ਦਾ ਭਰੂਣ, ਟਾਇਲਟ ਸੀਟ ‘ਚ ਫਸਿਆ ਸੀ ਸਿਰ

Date:

Fatehabad Civil Hospital Fetus

ਫਤਿਹਾਬਾਦ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ ‘ਤੇ ਮਹਿਲਾ ਟਾਇਲਟ ਦੀ ਸੀਟ ‘ਚੋਂ ਛੇ ਮਹੀਨੇ ਦੇ ਬੱਚੇ ਦਾ ਭਰੂਣ ਮਿਲਿਆ ਹੈ। ਮਾਮਲੇ ਦੀ ਸੂਚਨਾ ਮਿਲਣ ‘ਤੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਭਰੂਣ ਨੂੰ ਸੀਟ ਤੋਂ ਬਾਹਰ ਕੱਢਿਆ ਗਿਆ। ਪਹਿਲੀ ਜਾਂਚ ਵਿੱਚ ਭਰੂਣ ਛੇ ਮਹੀਨੇ ਦੇ ਲੜਕੇ ਦਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕ੍ਰਾਈਮ ਦੀ ਪੁਲਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਅੰਬਾਲਾ ‘ਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ‘ਤੇ ਚੱਲਿਆ ਬੁਲਡੋਜ਼ਰ

ਜਾਂਚ ਅਧਿਕਾਰੀ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਇੱਥੇ ਭਰੂਣ ਸੁੱਟਿਆ ਗਿਆ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਔਰਤ ਦੀ ਡਿਲੀਵਰੀ ਇੱਥੇ ਹੋਈ ਸੀ ਜਾਂ ਬਾਹਰੋਂ ਲਿਆ ਕੇ ਇੱਥੇ ਸੁੱਟੀ ਗਈ ਸੀ। ਮਾਮਲੇ ਮੁਤਾਬਕ ਬੁੱਧਵਾਰ ਦੀ ਸਵੇਰ ਦੀ ਸ਼ਿਫਟ ‘ਤੇ ਜਦੋਂ ਸਫਾਈ ਕਰਮਚਾਰੀ ਟਾਇਲਟ ਦੀ ਸਫਾਈ ਕਰਨ ਲਈ ਪਹੁੰਚੇ ਤਾਂ ਸੀਟ ਤੋਂ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ। ਦੇਖਿਆ ਕਿ ਬੱਚੇ ਦਾ ਸਿਰ ਸੀਟ ਵਿੱਚ ਫਸਿਆ ਹੋਇਆ ਸੀ।

ਇਸ ਮਾਮਲੇ ਦੀ ਸੂਚਨਾ ਸੀਨੀਅਰ ਮੈਡੀਕਲ ਅਫ਼ਸਰ ਡਾ: ਰਾਜੇਸ਼ ਚੌਧਰੀ ਨੂੰ ਦਿੱਤੀ ਗਈ | ਐਸ.ਐਮ.ਓ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਡੀਐਸਪੀ ਜੈਪਾਲ, ਸਿਟੀ ਥਾਣਾ ਇੰਚਾਰਜ ਓਮ ਪ੍ਰਕਾਸ਼, ਬੱਸ ਸਟੈਂਡ ਚੌਕੀ ਇੰਚਾਰਜ ਸੰਜੇ ਕੁਮਾਰ ਮੌਕੇ ’ਤੇ ਪੁੱਜੇ। ਪੁਲਸ ਦੀ ਮੌਜੂਦਗੀ ‘ਚ ਬੱਚੇ ਦੇ ਭਰੂਣ ਨੂੰ ਟਾਇਲਟ ਸੀਟ ਤੋਂ ਬਾਹਰ ਕੱਢਿਆ ਗਿਆ। ਫਿਲਹਾਲ ਪੁਲਿਸ ਸੀਸੀਟੀਵੀ ਦੀ ਜਾਂਚ ਵਿੱਚ ਜੁਟੀ ਹੈ।

Fatehabad Civil Hospital Fetus

Share post:

Subscribe

spot_imgspot_img

Popular

More like this
Related

ਪੰਜਾਬ ‘ਚ ਅੱਜ ਤੋਂ 27 ਤਰੀਕ ਤੱਕ ਸਖ਼ਤ ਪਾਬੰਦੀਆਂ, ਜਾਣੋ ਪ੍ਰਸਾਸ਼ਨ ਨੇ ਕਿਉ ਲਿਆ ਇਹ ਫ਼ੈਸਲਾ

Punjab News Update ਜ਼ਿਲ੍ਹਾ ਮੈਜਿਸਟ੍ਰੇਟ ਡਾ: ਸੋਨਾ ਥਿੰਦ ਨੇ ਗੁਰਦੁਆਰਾ...

ਹਰਿਆਣਾ ਦੇ ਤੀਹਰੇ ਕਤਲ ਦਾ ਮਾਸਟਰ ਮਾਈਂਡ ਗੈਂਗਸਟਰ ਨੰਦੂ , ਭਰਜਾਈ ਦੇ ਕਤਲ ਦਾ ਲਿਆ ਬਦਲਾ

 Panchkula Triple Murder Case ਹਰਿਆਣਾ ਦੇ ਪੰਚਕੂਲਾ ਵਿੱਚ ਹੋਏ ਤੀਹਰੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 25 ਦਸੰਬਰ 2024

Hukamnama Sri Harmandir Sahib Ji ਸੋਰਠਿ ਮਹਲਾ ੩ ॥ ਬਿਨੁ ਸਤਿਗੁਰ...