ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਫਾਜਿਲਕਾ ਪ੍ਰਸਾਸਨ ਦੀ ਕਿਸਾਨਾਂ ਨਾਲ ਰਾਬਤਾ ਕਰਨ ਦੀ ਪਹਿਲ

ਫਾਜ਼ਿਲਕਾ 12 ਅਕਤੂਬਰ

ਸਬ ਡਵੀਜਨ ਫਾਜ਼ਿਲਕਾ ਦੇ ਐਸ.ਡੀ.ਐਮ. ਸ੍ਰੀ ਕੰਵਰਜੀਤ ਸਿੰਘ ਮਾਨ ਨੇ ਅੱਜ ਸਬ ਡਵੀਜਨ ਫਾਜ਼ਿਲਕਾ ਅਧੀਨ ਆਉਂਦੇ ਵੱਖ-ਵੱਖ ਅਧਿਕਾਰੀਆਂ ਨਾਲ ਬੈਠਕ ਕਰਕੇ ਪਰਾਲੀ ਪ੍ਰਬੰਧਨ ਲਈ ਕੀਤੀ ਜਾ ਰਹੀ ਯੋਜਨਾ ਬੰਦੀ ਦੀ ਸਮੀਖਿਆ ਕੀਤੀ। ਉਹਨਾਂ ਨੇ ਕਿਹਾ ਕਿ ਅਧਿਕਾਰੀਆਂ/ਕਰਮਚਾਰੀਆਂ ਨੂੰ ਵੱਖ-ਵੱਖ ਪਿੰਡ ਅਲਾਟ ਕੀਤੇ ਗਏ ਹਨ ਜੋ ਕਿ ਪਿੰਡਾਂ ਦਾ ਦੌਰਾ ਕਰਕੇ ਇਹਨਾ ਪਿੰਡਾ ਦੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ ਤਾਂ ਜੋ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਸਕੇ । ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

ਉਹਨਾ ਦੱਸਿਆ ਕਿ ਜਿਨਾਂ ਪਿੰਡਾਂ ਵਿੱਚ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਜਿਆਦਾ ਘਟਨਾਵਾਂ ਵਾਪਰੀਆਂ ਸਨ ਉੱਥੇ ਜਿਆਦਾ ਤਰਜੀਹ ਦਿੱਤੀ ਜਾਵੇ । ਕਲਸਟਰ ਅਫਸਰਾਂ ਅਤੇ ਨੋਡਲ ਅਫਸਰਾਂ ਵਿਚਕਾਰ ਬਿਹਤਰ ਤਾਲਮੇਲ ਰਾਹੀ ਇਹ ਜਾਗਰੂਕਤਾ ਮੁਹਿੰਮ ਨੂੰ ਹਰ ਕਿਸਾਨ ਤੱਕ ਪਹੁੰਚਾਇਆ ਜਾਵੇਗਾ।

ਉਹਨਾਂ ਇਹ ਵੀ ਦੱਸਿਆ ਕਿ ਸਬ ਡਵੀਜਨ ਫਾਜਿਲਕਾ ਵਿੱਚ ਇਸ ਸਮੇ ਪਰਾਲੀ ਪ੍ਰਬੰਧਨ ਲਈ ਮਸ਼ੀਨਾ ਉਪਲੱਬਧ ਹਨ । ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਹਰੇਕ ਮਸ਼ੀਨ ਦਾ ਰਿਕਾਰਡ ਰੱਖਿਆ ਜਾਵੇ ਅਤੇ ਇਹ ਅੰਕੜੇ ਜੁਟਾਏ ਜਾਣ ਕਿ ਮਸੀਨ ਦੇ ਮਾਲਕ ਨੇ ਸੀਜ਼ਨ ਦੌਰਾਨ ਕਿਸ ਕਿਸ ਹੋਰ ਕਿਸਾਨ ਦਾ ਪਰਾਲੀ ਪ੍ਰਬੰਧਨ ਵਿੱਚ ਸਹਿਯੋਗ ਕੀਤਾ ਅਤੇ ਮਸ਼ੀਨ ਨਾਲ ਕਿੰਨਾ ਕੰਮ ਲਿਆ ਗਿਆ । ਉਹਨਾਂ ਨੇ ਕਿਹਾ ਕਿ ਉਨਤ ਕਿਸਾਨ ਐਪ ਰਾਹੀਂ ਵੀ ਕਿਸਾਨ ਉਪਲਬਧ ਮਸ਼ੀਨਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ।

ਬੈਠਕ ਵਿੱਚ ਉਪ ਕਪਤਾਨ ਪੁਲਿਸ ਫਾਜਿਲਕਾ / ਜਲਾਲਾਬਾਦ, ਤਹਿਸੀਲਦਾਰ ਫਾਜਿਲਕਾ, ਨਾਇਬ ਤਹਿਸੀਲਦਾਰ ਅਰਨੀਵਾਲਾ ਸੇਖ ਸੁਭਾਨ ਮੁੱਖ ਥਾਣਾ ਅਫਸਰ ਸਦਰ ਫਾਜਿਲਕਾ /ਖੂਈ ਖੇੜਾ / ਅਰਨੀਵਾਲਾ ਲੇਖ ਸੁਭਾਨ, ਬਲਾਕ ਖੇਤੀਬਾੜੀ ਅਫਸਰ ਫਾਜਿਲਕਾ, ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਫਾਜਿਲਕਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫਾਜਿਲਕਾ, ਸਮੂਹ ਕਲੱਸਟਰ ਅਫਸਰ ਫਾਜਿਲਕਾ ਅਤੇ ਸਮੂਹ ਨੋਡਲ ਅਫ਼ਸਰ ਫਾਜਿਲਕਾ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']