Thursday, December 26, 2024

ਚੈੱਕ ਰਿਪਬਲਿਕ ਦੀ ਯੂਨੀਵਰਸਿਟੀ ‘ਚ ਗੋਲੀਬਾਰੀ, 15 ਵਿਦਿਆਰਥੀਆਂ ਦੀ ਮੌਤ, 30 ਜ਼ਖ਼ਮੀ

Date:

Firing In Czech Republic

ਚੈੱਕ ਰਿਪਬਲਿਕ ਦੇਸ਼ ਦੀ ਚਾਰਲਸ ਯੂਨੀਵਰਸਿਟੀ ‘ਚ ਵੀਰਵਾਰ ਰਾਤ ਨੂੰ ਗੋਲੀਬਾਰੀ ਹੋਈ। ਪ੍ਰਾਗ ਪੁਲਿਸ ਮੁਤਾਬਕ 15 ਵਿਦਿਆਰਥੀ ਮਾਰੇ ਗਏ ਹਨ। 30 ਜ਼ਖਮੀ ਹਨ ਅਤੇ ਇਨ੍ਹਾਂ ‘ਚੋਂ 13 ਦੀ ਹਾਲਤ ਗੰਭੀਰ ਹੈ। ਹਮਲਾਵਰ ਦੇ ਵੀ ਮਾਰੇ ਜਾਣ ਦੀ ਸੂਚਨਾ ਹੈ।

ਐਮਰਜੈਂਸੀ ਸੇਵਾਵਾਂ ਦੇ ਇੱਕ ਬਿਆਨ ਵਿੱਚ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕੁਝ ਫੁਟੇਜ ‘ਚ ਵਿਦਿਆਰਥੀ ਗੋਲੀਬਾਰੀ ਤੋਂ ਭੱਜਦੇ ਹੋਏ ਦੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਰਾਮ ਮੰਦਰ ਟਰੱਸਟ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇਂ ਸੋਨੀਆ-ਖੜਗੇ ਨੂੰ ਸੱਦਾ

ਹਮਲਾਵਰ ਦੀ ਪਛਾਣ ਦਾ ਖੁਲਾਸਾ ਨਹੀਂ

  • CNN ਨੇ ਯੂਨੀਵਰਸਿਟੀ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਨੇ ਹਮਲਾਵਰ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਇਸ ਦੇ ਜਵਾਬ ‘ਚ ਉਸ ਨੇ ਵੀ ਪੁਲਸ ‘ਤੇ ਗੋਲੀ ਚਲਾ ਦਿੱਤੀ। ਉਸ ਨੂੰ ਕੁਝ ਗੋਲੀਆਂ ਲੱਗੀਆਂ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
  • ਗੋਲੀਬਾਰੀ ਦੌਰਾਨ ਕੁਝ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਕਲਾਸਰੂਮਾਂ ਵਿੱਚ ਬੰਦ ਕਰ ਲਿਆ ਸੀ। ਪੁਲੀਸ ਮੁਤਾਬਕ ਕੁਝ ਵਿਦਿਆਰਥੀ ਇਮਾਰਤ ਦੀਆਂ ਗੈਲਰੀਆਂ ਵਿੱਚ ਲੁਕੇ ਹੋਏ ਸਨ। ਇਨ੍ਹਾਂ ‘ਚੋਂ ਕੁਝ ਜਲਦਬਾਜ਼ੀ ‘ਚ ਡਿੱਗ ਗਏ ਅਤੇ ਇਸ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ।
  • ਇਹ ਘਟਨਾ ਚਾਰਲਸ ਯੂਨੀਵਰਸਿਟੀ ਦੇ ਫਿਲਾਸਫੀ ਕੈਂਪਸ ਵਿੱਚ ਵਾਪਰੀ। ਇੱਥੇ ਸੈਲਾਨੀ ਵੀ ਅਕਸਰ ਆਉਂਦੇ ਰਹਿੰਦੇ ਹਨ।

ਕਾਲਜ ਦਾ ਸੀ ਆਖਰੀ ਦਿਨ

ਪੁਲਸ ਮੁਤਾਬਕ ਵੀਰਵਾਰ ਨੂੰ ਕਾਲਜ ਦਾ ਆਖਰੀ ਦਿਨ ਸੀ ਅਤੇ ਉਸ ਤੋਂ ਬਾਅਦ ਵਿਦਿਆਰਥੀ ਕ੍ਰਿਸਮਿਸ ਦੀਆਂ ਛੁੱਟੀਆਂ ‘ਤੇ ਜਾ ਰਹੇ ਸਨ। ਫਿਲਹਾਲ ਪੁਲਿਸ ਨੇ ਇਮਾਰਤ ਨੂੰ ਘੇਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਇਕੱਲਾ ਨਹੀਂ ਸੀ। ਉਸ ਦੇ ਨਾਲ ਕੁਝ ਹੋਰ ਲੋਕ ਵੀ ਹੋ ਸਕਦੇ ਹਨ।

ਇਕ ਰਿਪੋਰਟ ਮੁਤਾਬਕ ਘਟਨਾ ਦਾ ਕਾਰਨ ਵਿਦਿਆਰਥੀਆਂ ਦੀ ਆਪਸੀ ਦੁਸ਼ਮਣੀ ਸੀ। ਯੂਰਪੀਅਨ ਯੂਨੀਅਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਹੈ। ਦਸੰਬਰ 2019 ਵਿੱਚ ਵੀ ਇੱਥੇ ਗੋਲੀਬਾਰੀ ਹੋਈ ਸੀ। ਉਸ ਸਮੇਂ ਦੇ 42 ਸਾਲਾ ਵਿਅਕਤੀ ਨੇ 6 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਹ ਇੱਕ ਹਸਪਤਾਲ ਦੇ ਵੇਟਿੰਗ ਰੂਮ ਵਿੱਚ ਵਾਪਰੀ ਘਟਨਾ ਸੀ। ਸਾਲ 2015 ਵਿੱਚ ਇੱਕ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ। Firing In Czech Republic

Share post:

Subscribe

spot_imgspot_img

Popular

More like this
Related

ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ 

ਫ਼ਿਰੋਜ਼ਪੁਰ, 26 ਦਸੰਬਰ 2024: ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ...

ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਵਿੱਚ 11 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 26 ਦਸੰਬਰ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ...

ਡਿਪਟੀ ਕਮਿਸ਼ਨਰ ਨੇ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਰੋਕਣ ਲਈ ਕੀਤੀ ਮੀਟਿੰਗ 

ਫ਼ਿਰੋਜ਼ਪੁਰ, 26 ਦਸੰਬਰ ( )  ਗਰਭਵਤੀ ਔਰਤਾਂ ਨੂੰ ਵਧੀਆ ਸਿਹਤ...