ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਬਰਸੀ ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ

ਲੁਧਿਆਣਾ:6 ਦਸੰਬਰ –

 ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਬਰਸੀ ਮੌਕੇ ਅੱਜ ਜਲੰਧਰ ਬਾਈਪਾਸ ਵਿਖੇ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਉਹਨਾਂ ਦੇ ਬੁੱਤ ਤੇ ਫੁੱਲ ਮਲਾਵਾਂ ਭੇਂਟ ਕਰ ਸ਼ਰਧਾਂਜਲੀ ਦਿੱਤੀ  । ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਬਾਬਾ ਸਾਹਿਬ ਦੀ ਦੇਸ਼ ਨੂੰ ਬਹੁਤ ਵੱਡੀ ਦੇਨ ਹੈ ਅੱਜ ਉਨ੍ਹਾਂ ਵੱਲੋਂ ਰਚੇ ਗਏ ਸੰਵਿਧਾਨ ਦੇ ਸਦਕਾ ਅਸੀ ਸਭ ਆਜ਼ਾਦੀ ਮਾਨ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਉਹਨਾਂ ਵੱਲੋਂ ਰਚੇ ਗਏ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਉਸ ਤੇ ਪਹਿਰਾ ਦੇਣਾ ਚਾਹੀਦਾ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦਿੰਦਿਆਂ ਹੋਇਆਂ ਸਰਕਾਰੀ ਅਦਾਰਿਆਂ ਅੰਦਰ ਰਵਾਇਤੀ ਪਾਰਟੀਆਂ ਵਾਂਗ ਆਪਣੀਆਂ ਫੋਟੋਆਂ ਦੀ ਥਾਂ ਬਾਬਾ ਸਾਹਿਬ ਅੰਬੇਦਕਰ ਅਤੇ ਹੋਰ ਸ਼ਹੀਦਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਇਸ ਮੌਕੇ ਤੇ ਆਪ ਆਗੂ ਜਸਵਿੰਦਰ ਸਿੰਘ ਸੰਧੂ ,  ਗੁਰਦੀਪ ਲੱਕੀ , ਧਰਮਿੰਦਰ ਸਿੰਘ ਫੌਜੀ, ਮਹਿੰਦਰ ਭੱਟੀ, ਸੁਰਜੀਤ ਫਾਮੜਾ, ਸੁਰਿੰਦਰ ਮਦਾਨ, ਗਗਨ ਰਾਏ, ਗੁਰਚਰਨ ਪ੍ਰਧਾਨ, ਸੰਜੀਵ ਕੁਮਾਰ ਸੰਜੂ, ਲਖਵਿੰਦਰ ਚੌਧਰੀ, ਮਹਾਂਵੀਰ , ਬਾਬੂ ਰਾਮ ਸ਼ਰਮਾ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ ।

[wpadcenter_ad id='4448' align='none']