Gautam Gambhir returns ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਫਿਰ ਤੋਂ ਆਈਪੀਐਲ ਫਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜ ਗਏ ਹਨ। ਕੇਕੇਆਰ ਨੇ ਅਗਲੇ ਸੀਜ਼ਨ ਲਈ ਗੰਭੀਰ ਨੂੰ ਮੈਂਟਰ ਵਜੋਂ ਸ਼ਾਮਲ ਕੀਤਾ ਹੈ।
ਕੇਕੇਆਰ ਦੇ ਸੀਈਓ ਵੈਂਕੀ ਮੈਸੂਰ ਨੇ ਬੁੱਧਵਾਰ ਨੂੰ ਗੰਭੀਰ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ। ਗੰਭੀਰ ਹੁਣ ਕੋਚ ਚੰਦਰਕਾਂਤ ਪੰਡਿਤ ਨਾਲ ਮਿਲ ਕੇ ਟੀਮ ਨੂੰ ਚੈਂਪੀਅਨ ਬਣਾਉਣ ‘ਤੇ ਧਿਆਨ ਦੇਵੇਗਾ।
READ ALSO :ਸੁਲਤਾਨਪੁਰ ਲੋਧੀ ਗੁਰਦੁਆਰੇ ‘ਚ ਗੋਲੀਬਾਰੀ ਕਾਰਨ ਹੁਣ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਪਹੁੰਚੇ ਜਲੰਧਰ
ਲਖਨਊ ਸੁਪਰਜਾਇੰਟਸ ਦੀ ਮੈਂਟਰਸ਼ਿਪ ਛੱਡਣ ਤੋਂ ਬਾਅਦ ਗੌਤਮ ਗੰਭੀਰ ਨੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਅਹੁਦਾ ਛੱਡਦੇ ਹੋਏ ਕਾਫੀ ਭਾਵੁਕ ਨਜ਼ਰ ਆ ਰਹੇ ਸਨ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਲਖਨਊ ਸੁਪਰ ਜਾਇੰਟਸ ਦੇ ਨਾਲ ਮੇਰਾ ਸਫਰ ਖਤਮ ਹੋ ਗਿਆ ਹੈ। ਮੈਨੂੰ ਲਖਨਊ ਦੇ ਖਿਡਾਰੀਆਂ, ਕੋਚਾਂ ਅਤੇ ਟੀਮ ਨਾਲ ਜੁੜੇ ਹਰ ਕਿਸੇ ਦਾ ਸਮਰਥਨ ਮਿਲਿਆ। ਮੈਂ ਡਾਕਟਰ ਸੰਜੀਵ ਗੋਇਨਕਾ ਦਾ ਧੰਨਵਾਦ ਕਰਨਾ ਚਾਹਾਂਗਾ। ਗੰਭੀਰ ਨੇ ਅੱਗੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਲਖਨਊ ਦੀ ਟੀਮ ਚੰਗਾ ਪ੍ਰਦਰਸ਼ਨ ਜਾਰੀ ਰੱਖੇਗੀ ਅਤੇ ਪ੍ਰਸ਼ੰਸਕਾਂ ਨੂੰ ਮਾਣ ਮਹਿਸੂਸ ਕਰੇਗੀ। ਟੀਮ ਨੂੰ ਸ਼ੁਭਕਾਮਨਾਵਾਂ।
ਗੌਤਮ ਗੰਭੀਰ 2011 ਤੋਂ 2017 ਤੱਕ ਕੇਕੇਆਰ ਨਾਲ ਜੁੜੇ ਹੋਏ ਸਨ। ਇਸ ਦੌਰਾਨ ਕੇਕੇਆਰ ਦੀ ਟੀਮ ਨੇ ਪਹਿਲੀ ਵਾਰ ਖਿਤਾਬ ਜਿੱਤਿਆ। ਕੇਕੇਆਰ ਨੇ ਪੰਜ ਵਾਰ ਪਲੇਆਫ ਲਈ ਕੁਆਲੀਫਾਈ ਕੀਤਾ ਹੈ ਅਤੇ 2014 ਵਿੱਚ ਚੈਂਪੀਅਨਜ਼ ਲੀਗ ਟੀ-20 ਦੇ ਫਾਈਨਲ ਵਿੱਚ ਪਹੁੰਚਿਆ ਹੈ।Gautam Gambhir returns