ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ ਨੇ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਜੈਨੇਸਿਜ਼-23 ਦਾ ਕੀਤਾ ਆਯੋਜਨ

17 ਅਗਸਤ,2023

ਸੁਖਦੀਪ ਸਿੰਘ ਗਿੱਲ ਲੁਧਿਆਣਾ

Genesis-23 ਜੀਐਨਡੀਈਸੀ ਸਕੂਲ ਆਫ ਆਰਕੀਟੈਕਚਰ ਨੇ ਆਰਕੀਟੈਕਚਰ ਅਤੇ ਇੰਟੀਰੀਅਰ ਡਿਜ਼ਾਈਨ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਕਾਲਜ ਆਡੀਟੋਰੀਅਮ ਵਿੱਚ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਜੈਨੇਸਿਸ’23 ਦਾ ਆਯੋਜਨ ਕੀਤਾ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ: ਅੰਕੁਰ ਮਹਿੰਦਰੂ-ਪੀ.ਸੀ.ਐਸ., ਸੰਯੁਕਤ ਕਮਿਸ਼ਨਰ ਨਗਰ ਨਿਗਮ, ਲੁਧਿਆਣਾ, ਡਾ: ਸਹਿਜਪਾਲ ਸਿੰਘ, ਪ੍ਰਿੰਸੀਪਲ-ਜੀਐਨਡੀਈਸੀ, ਸ: ਇੰਦਰਪਾਲ ਸਿੰਘ, ਡਾਇਰੈਕਟਰ-ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਆਰਕੀਟੈਕਟ ਸੰਜੇ ਗੋਇਲ, ਡਾਇਰੈਕਟਰ – ਲੁਧਿਆਣਾ ਸਮਾਰਟ ਸਿਟੀ ਲਿਮਟਿਡ, ਆਰਕੀਟੈਕਟ ਰੇਨੂ ਖੰਨਾ, ਪ੍ਰਿੰਸੀਪਲ ਆਰਕੀਟੈਕਟ – ਰੇਨੂ ਖੰਨਾ ਐਂਡ ਐਸੋਸੀਏਟਸ, ਪੰਚਕੂਲਾ, ਸ਼ੁਭਮ ਪੋਪਲੀ, ਲੁਧਿਆਣਾ ਦੇ ਉੱਘੇ ਆਰਕੀਟੈਕਟ,ਲੈਫਟੀਨੈਂਟ ਕਰਨਲ ਸੁਰਿੰਦਰ ਸਿੰਘ ਗਰੇਵਾਲ, ਕਿਲਾ ਰਾਏਪੁਰ, ਆਰਕੀਟੈਕਟ ਆਕਾਂਕਸ਼ਾ ਸ਼ਰਮਾ, ਮੁਖੀ- ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ ਅਤੇ ਇਸ ਉਪਰੰਤ ਰਾਸ਼ਟਰੀ ਗੀਤ ਗਾਇਨ ਵੀ ਕੀਤਾ ਗਿਆ। ਆਕਾਂਕਸ਼ਾ ਸ਼ਰਮਾ, ਮੁਖੀ- ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ, ਨੇ ਸਾਰੇ ਮਹਿਮਾਨਾਂ ,ਆਰਕੀਟੈਕਚਰ ਅਤੇ ਇੰਟੀਰੀਅਰ ਡਿਜ਼ਾਈਨ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ।

READ ASLO :ਪੰਜਾਬ ‘ਚ ਮੁੜ ਹੜ੍ਹਾਂ ਦੀ ਮਾਰ: ਅੱਠ-ਅੱਠ ਫੁੱਟ ਖੁੱਲ੍ਹੇ ਭਾਖੜਾ ਡੈਮ ਦੇ ਫਲੱਡ ਗੇਟ

ਆਰਕੀਟੈਕਟ ਰੇਨੂੰ ਖੰਨਾ,ਨੇ ਬਤੌਰ ਮਾਹਿਰ ਸ਼ਿਰਕਤ ਕਰਦੇ ਹੋਏ ਆਪਣੇ ਨਵੀਨਤਾਕਾਰੀ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ ਅਤੇ ‘ਅਨੁਭਵ ਅਤੇ ਨਰੇਟਿਵ ਆਰਕੀਟੈਕਚਰ’ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਆਰਕੀਟੈਕਟ ਸ਼ੁਭਮ ਪੋਪਲੀ ,ਨੇ ਇਸ ਮੌਕੇ ‘ਇੰਟੀਰੀਅਰ ਡਿਜ਼ਾਈਨਿੰਗ ਦੇ ਸਿਧਾਂਤ’ ‘ ਉੱਤੇ ਚਾਨਣਾ ਪਾਇਆ।Genesis-23

ਆਰਕੀਟੈਕਚਰ ਦੇ 5ਵੇਂ ਸਾਲ ਦੇ ਵਿਦਿਆਰਥੀਆਂ ਨੇ ਸਕੂਲ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਸਮਝਾਉਂਦੇ ਹੋਏ ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ ਬਾਰੇ ਇੱਕ ਪੇਸ਼ਕਾਰੀ ਦਿੱਤੀ। ਆਰਕੀਟੈਕਚਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਜਿਵੇਂ ਕਿ ਸਕਿੱਟ, ਮਾਈਮ, ਸਿੰਗਿੰਗ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪੰਜਾਬੀ ਲੋਕ ਨਾਚ ਭੰਗੜਾ ਅਤੇ ਗਿੱਧਾ ਸਮਾਗਮ ਵਿਚ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਰਹੇ।Genesis-23

[wpadcenter_ad id='4448' align='none']