Sunday, January 19, 2025

ਬੌਧਿਕ ਅਸਮਰੱਥਾ ਵਾਲੀਆਂ ਬੱਚੀਆਂ ਨੇ ਕੀਤਾ ਸੰਸਥਾ ਦਾ ਨਾਮ ਰੋਸ਼ਨ

Date:

ਅੰਮ੍ਰਿਤਸਰ, 15 ਅਪ੍ਰੈਲ:–

                    ਸੰਸਥਾ ਸਹਿਯੋਗ ਹਾਫ ਵੇਅ ਹੋਮ ਅੰਮ੍ਰਿਤਸਰ ਜੋ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ਹੈ  ਦੀਆਂ ਬੱਚੀਆਂ ਦੇ ਸਭਿਆਾਚਾਰ ਮੁਕਾਬਲੇ ਕਰਵਾਏ ਗਏ।

          ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ  ਬੌਧਿਕ ਤੌਰ ਤੇ ਅਪਾਹਜ ਬੱਚੀਆਂ ਲਈ ਉਤਰੀ ਜੋਨ ਸਭਿਆਚਰ ਮੁਕਾਬਲਾ (ਉਮੰਗ-2024) ਜੋ ਕਿ ਜੈਮਸ ਕੈਂਬਰਜ ਇੰਟਰਨੈਸ਼ਨਲ ਸਕੂਲ ਹੁਸਿਆਰਪੁਰ ਵਿਖੇ ਕਰਵਾਇਆ ਗਿਆ ਸੀ ਵਿੱਚ ਰਨਰ ਅਪ ਟਰਾਫੀ ਜਿੱਤਣ ’ਤੇ ਮੁਬਾਰਕਬਾਦ ਦਿੱਤੀ ਅਤੇ ਸਹਿਵਾਸਣਾ ਦੀ ਹੋਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿਚ ਹੋਰ ਉਪਲਬਧੀਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

          ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚੀਆਂ ਵੱਲੋਂ ਗਰੁੱਪ ਡਾਂਸ, ਗਰੁੱਪ ਫੈਸ਼ਨ ਸ਼ੋਅ, ਕੋਰੀਓਗ੍ਰਾਫੀ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਸੈਕਿੰਡ ਰਨਰ ਅਪ ਟਰਾਫੀ ਹਾਸਲ ਕੀਤੀ ਹੈ।

          ਦੱਸਣਯੌਗ ਹੈ ਕਿ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਮੀਨਾ ਕੁਮਾਰੀ ਅਤੇ ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਦੁਆਰਾ ਅਕਸਰ ਹੀ ਇਹਨਾਂ ਬੱਚੀਆਂ ਨੂੰ ਕੰਪੀਟੀਸ਼ਨਜ਼ ਵਿੱਚ ਭੇਜਿਆ ਜਾਂਦਾ ਹੈ । ਇਸ ਤੋਂ ਪਹਿਲਾਂ ਵੀ ਸੰਸਥਾ ਦੀਆਂ ਸਹਿਵਾਸਣਾਂ ਵਲੋਂ  2023 ਵਿੱਚ ਭਾਗ ਲਿਆ ਗਿਆ ਸੀ ਜਿਸ ਵਿੱਚ ਸਹਿਵਾਸਣਾਂ ਦੁਆਰਾ ਸਟੇਟ ਲੈਵਲ ਤੇ ਗਰੁੱਪ ਡਾਂਸ (ਭੰਗੜਾ) ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਸੀ।

Share post:

Subscribe

spot_imgspot_img

Popular

More like this
Related

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪਟਿਆਲਾ/ਚੰਡੀਗੜ੍ਹ, 19 ਜਨਵਰੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਜਲੰਧਰ ਦਿਹਾਤੀ ਪੁਲਿਸ ਨੇ ਜ਼ਮੀਨੀ ਵਿਵਾਦ ਸੁਲਝਾਇਆ, 5 ਗ੍ਰਿਫ਼ਤਾਰ

ਜਲੰਧਰ, 19 ਜਨਵਰੀ : ਇੱਕ ਤੇਜ਼ ਕਾਰਵਾਈ ਕਰਦੇ ਹੋਏ ਜਲੰਧਰ...

ਜਲੰਧਰ ਦਿਹਾਤੀ ਪੁਲਿਸ ਵਲੋਂ 4030 ਲੀਟਰ ਜ਼ਹਿਰੀਲੀ ਰਸਾਇਣਕ ਸ਼ਰਾਬ ਜ਼ਬਤ

ਜਲੰਧਰ/ਮਹਿਤਪੁਰ, 19 ਜਨਵਰੀ :    ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਜਲੰਧਰ...

ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕੀਤਾ

ਜਲੰਧਰ: ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਕਮੇਟੀ (ਰਜਿਸਟਰਡ) ਬਸਤੀ...