ਧਨਤੇਰਸ ‘ਤੇ ਸਸਤਾ ਹੋਇਆ ਸੋਨਾ, ਤਿਉਹਾਰ ‘ਤੇ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ

Gold Silver Price Today

Gold Silver Price Today

ਧਨਤੇਰਸ ‘ਤੇ ਸੋਨਾ ਅਤੇ ਚਾਂਦੀ ਦੀ ਖਰੀਦਦਾਰੀ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਹਨ ਕਿ ਧਨਤੇਰਸ ‘ਤੇ ਸੋਨਾ ਖਰੀਦਣ ਨਾਲ ਦੇਵੀ ਲਕਸ਼ਮੀ ਦਾ ਸਾਲ ਭਰ ਵਾਸ ਹੁੰਦਾ ਹੈ। ਧਨਤੇਰਸ 29 ਅਕਤੂਬਰ ਨੂੰ ਹੈ। ਇਸ ਦੇ ਨਾਲ ਹੀ ਧਨਤੇਰਸ ਤੋਂ ਇਕ ਦਿਨ ਪਹਿਲਾਂ 28 ਅਕਤੂਬਰ 2024 ਨੂੰ ਭਾਰਤੀ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਅੱਜ ਚਾਂਦੀ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 400 ਰੁਪਏ ਡਿੱਗ ਕੇ 81,100 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਵਿਦੇਸ਼ੀ ਬਾਜ਼ਾਰਾਂ ‘ਚ ਕਮਜ਼ੋਰ ਰੁਖ ਕਾਰਨ ਇਹ ਗਿਰਾਵਟ ਆਈ ਹੈ।

ਸ਼ਨੀਵਾਰ ਨੂੰ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ ਕ੍ਰਮਵਾਰ 81,500 ਰੁਪਏ ਅਤੇ 81,100 ਰੁਪਏ ਪ੍ਰਤੀ 10 ਗ੍ਰਾਮ ਦੇ ਆਪਣੇ ਹੁਣ ਤੱਕ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਸਨ। ਸੋਮਵਾਰ ਨੂੰ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 400 ਰੁਪਏ ਡਿੱਗ ਕੇ 80,700 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਬਾਜ਼ਾਰਾਂ ‘ਚ ਗਹਿਣਾ ਵਿਕਰੇਤਾਵਾਂ ਅਤੇ ਸਟਾਕਿਸਟਾਂ ਦੀ ਮੰਗ ‘ਚ ਕਮੀ ਅਤੇ ਗਲੋਬਲ ਬਾਜ਼ਾਰਾਂ ‘ਚ ਸੁਸਤੀ ਕਾਰਨ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ।

Read Also ; Dosanjh ਦੇ ਕੰਸਰਟ ਮਗਰੋਂ ਹੋਇਆ ਹੰਗਾਮਾ ! ਭੜਕਿਆ ਐਥਲੀਟ ਪਹੁੰਚ ਗਿਆ ਸਟੇਡੀਅਮ

ਹਾਲਾਂਕਿ ਚਾਂਦੀ ਦੀ ਕੀਮਤ 99,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸਥਿਰ ਰਹੀ।

ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਰੇਟਾਂ ਨੂੰ ਤੁਸੀਂ ਘਰ ਬੈਠੇ ਆਸਾਨੀ ਨਾਲ ਜਾਣ ਸਕਦੇ ਹੋ। ਇਸਦੇ ਲਈ ਤੁਹਾਨੂੰ ਇਸ ਨੰਬਰ 8955664433 ‘ਤੇ ਇੱਕ ਮਿਸਡ ਕਾਲ ਦੇਣੀ ਹੋਵੇਗੀ ਅਤੇ ਤੁਹਾਡੇ ਫੋਨ ‘ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ। ਜਵੈਲਰ ਸੋਨੇ ਦੇ ਗਹਿਣਿਆਂ ਦੀ ਕੀਮਤ ਤੈਅ ਕਰਨ ਲਈ ਇੱਕ ਫਾਰਮੂਲਾ ਵਰਤਦੇ ਹਨ।

Gold Silver Price Today

[wpadcenter_ad id='4448' align='none']