Monday, January 13, 2025

ਖ਼ੁਸ਼ਖ਼ਬਰ: ਦਹਾਕਿਆਂ ਦੀ ਮੰਗ ਹੋਈ ਪੂਰੀ, ਹਰੀਗੜ੍ਹ ਅਤੇ ਬਡਬਰ ਦੇ ਖੇਤਾਂ ਨੂੰ ਸਿੰਜੇਗਾ ਨਹਿਰੀ ਪਾਣੀ

Date:

ਬਰਨਾਲਾ, 12 ਜਨਵਰੀ

      ਪਿੰਡ ਹਰੀਗੜ੍ਹ ਵਿੱਚ ਹਰੀਗੜ੍ਹ ਨਹਿਰ (ਮੇਨ ਕੋਟਲਾ ਬ੍ਰਾਂਚ) ਤੋਂ ਮੋਘਾ ਕੱਢਣ ਨਾਲ ਪਿੰਡ ਵਾਸੀਆਂ ਦੀ ਦਹਾਕਿਆਂ ਦੀ ਮੰਗ ਅੱਜ ਪੂਰੀ ਹੋਈ ਹੈ ਤੇ ਹੁਣ ਪਿੰਡ ਹਰੀਗੜ੍ਹ ਅਤੇ ਬਡਬਰ ਦੇ ਕਰੀਬ 500 ਏਕੜ ਰਕਬੇ ਨੂੰ ਸਿੱਧਾ ਮੋਘੇ ‘ਚੋਂ ਨਹਿਰੀ ਪਾਣੀ ਮਿਲੇਗਾ।

         ਇਹ ਪ੍ਰਗਟਾਵਾ ਅੱਜ ਸੰਸਦ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਹਰੀਗੜ੍ਹ ਵਿੱਚ ਨਹਿਰੀ ਮੋਘੇ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਹਰੀਗੜ੍ਹ ਵਿਚੋਂ ਨਹਿਰ ਤਾਂ ਲੰਘਦੀ ਸੀ, ਪਰ ਖੇਤਾਂ ਨੂੰ ਸਿੱਧਾ ਨਹਿਰੀ ਪਾਣੀ ਨਹੀਂ ਮਿਲਦਾ ਸੀ ਤੇ ਅੱਜ ਮੋਘੇ ਦੇ ਉਦਘਾਟਨ ਨਾਲ ਪਿੰਡ ਵਾਸੀਆਂ ਦੀ ਦਹਾਕਿਆਂ ਦੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੋਘੇ ਨਾਲ ਕਰੀਬ 200 ਏਕੜ ਅਜਿਹੇ ਰਕਬੇ ਨੂੰ ਪਾਣੀ ਮਿਲੇਗਾ ਜਿਸ ਨੂੰ ਕਦੇ ਵੀ ਨਹਿਰੀ ਪਾਣੀ ਨਸੀਬ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਜ਼ਮੀਨਦੋਜ਼ ਪਾਇਪ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖੇਤ ਖੇਤ ਨਹਿਰੀ ਪਾਣੀ ਪਹੁੰਚਾਉਣ ਦਾ ਹੰਭਲਾ ਮਾਰਿਆ ਹੈ। 

     ਸ. ਮੀਤ ਹੇਅਰ ਨੇ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਮਗਰੋਂ ਉਨ੍ਹਾਂ ਜਲ ਸਰੋਤ ਮੰਤਰੀ ਹੁੰਦਿਆਂ ਪਹਿਲਾਂ ਪਿੰਡ ਭੂਰੇ ਵਿੱਚ ਨਹਿਰੀ ਮੋਘਾ ਕਢਵਾਇਆ ਸੀ। ਇਸ ਮੌਕੇ ਉਨ੍ਹਾਂ ਨਾਲ ਸਰੋਤ ਵਿਭਾਗ ਦੀ ਟੀਮ ਦੀ ਵੀ ਸ਼ਲਾਘਾ ਕੀਤੀ। 

ਜ਼ਿਕਰਯੋਗ ਹੈ ਕਿ ਇਹ ਮੋਘਾ ਮੇਨ ਕੋਟਲਾ ਬ੍ਰਾਂਚ ਵਿੱਚ ਇਹ ਮੋਘਾ 184340/ ਐਲ ਲਾਇਆ ਗਿਆ ਹੈ।

     ਇਸ ਮੌਕੇ ਪਿੰਡ ਵਾਸੀਆਂ ਨੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਅਤੇ ਸੰਸਦ ਮੈਂਬਰ ਸ. ਮੀਤ ਹੇਅਰ ਦੇ ਯਤਨਾਂ ਨਾਲ ਦਹਾਕਿਆਂ ਦੀ ਮੰਗ ਪੂਰੀ ਹੋਈ ਹੈ ਤੇ ਆਖ਼ਰ ਪਿੰਡ ਦੇ ਖੇਤਾਂ ਨੂੰ ਸਿੱਧਾ ਨਹਿਰ ‘ਚੋਂ ਪਾਣੀ ਨਸੀਬ ਹੋਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਸ. ਹਰਿੰਦਰ ਸਿੰਘ ਧਾਲੀਵਾਲ, ਕਾਰਜਕਾਰੀ ਇੰਜੀਨੀਅਰ ਜਲ ਸਰੋਤ ਵਿਭਾਗ ਅਤਿੰਦਰਪਾਲ ਸਿੰਘ, ਡਿਪਟੀ ਕਲੈਕਟਰ ਅਰੁਣ ਕੁਮਾਰ, ਐੱਸ ਡੀ ਓ ਅਵਤਾਰ ਸਿੰਘ, ਐੱਸ ਡੀ ਓ ਕਰਨ ਬਾਂਸਲ, ਹਲਕਾ ਪਟਵਾਰੀ ਗੋਬਿੰਦ ਰਾਏ, ਪਿੰਡ ਦੀ ਸਮੂਹ ਪੰਚਾਇਤ ਤੇ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਰਾਸ਼ਟਰੀ ਬਾਲ ਸਵਾਸਥ ਕਰਿਆਕਰਮ ਸਬੰਧੀ ਹੋਈ ਅਹਿਮ ਮੀਟਿੰਗ

ਤਰਨ ਤਾਰਨ,  12 ਜਨਵਰੀ: ਜਿਲਾ ਤਰਨ ਤਾਰਨ ਦੇ ਸਿਵਲ...

ਡੀ ਸੀ ਮੁਕਤਸਰ ਨੇ ਨਸ਼ਾ ਵੇਚਣ ਵਾਲੇ 3 ਤਸਕਰ ਕੀਤੇ ਕਾਬੂ

ਸ੍ਰੀ ਮੁਕਤਸਰ ਸਾਹਿਬ 12  ਜਨਵਰੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ...

ਬੈਕਫਿੰਕੋ ਵੱਲੋਂ ਸਵੈ-ਰੋਜ਼ਗਾਰ ਦੀ ਸਥਾਪਤੀ ਲਈ 59 ਲੱਖ ਰੁਪਏ ਦੇ ਕਰਜ਼ੇ ਪ੍ਰਵਾਨ : ਸੰਦੀਪ ਸੈਣੀ

ਹੁਸ਼ਿਆਰਪੁਰ, 12 ਜਨਵਰੀ : ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ...