ਫਾਜਿਲਕਾ 10 ਫਰਵਰੀ
ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਸ਼ਿਵ ਪਾਲ ਗੋਇਲ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਪੰਕਜ ਅੰਗੀ, ਮੈਡਮ ਅੰਜੂ ਸੇਠੀ ਵੱਲੋਂ ਜਾਰੀ ਨਿਰਦੇਸ਼ ਤਹਿਤ ਵਿਜੇ ਪਾਲ, ਨਿਸ਼ਾਂਤ ਅਗਰਵਾਲ ਦੇ ਅਗਵਾਈ ਹੇਠ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ ਵੱਲੋਂ ਗਤੀਵਿਧੀਆ ਕਰਵਾਈਆ ਜਾ ਰਹੀਆ ਹਨ। ਜਿਸ ਦੇ ਤਹਿਤ ਸਰਕਾਰੀ ਹਾਈ ਸਕੂਲ ਕਾਲਾ ਟਿੱਬਾ ਅਬੋਹਰ ਜ਼ਿਲ੍ਹਾ ਫਾਜਿਲਕਾ ਰੋਡ ਸੇਫਟੀ ਨਿਯਮਾਂ ਤੇ ਗਤੀਵਿਧੀਆ ਕਰਵਾਈਆ ਗਈਆ। ਜਿਸ ਵਿੱਚ ਭਾਸ਼ਣ ਪ੍ਰਤੀਯੋਗਤਾ ਅਤੇ ਪੇਂਟਿੰਗ ਮੁਕਾਬਲੇ ਆਦਿ ਸਨ। ਜਿਸ ਵਿੱਚ 6ਵੀ ਤੋਂ 10ਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਨੋਡਲ ਇੰਚਾਰਜ ਸ੍ਰੀ ਮਤੀ ਸੁਸ਼ੀਲਾ ਰਾਣੀ ਅਤੇ ਅੰਕੁਸ਼ ਸ਼ਰਮਾ, ਸ੍ਰੀ ਮਤੀ ਮੋਨਿਕਾ, ਸ੍ਰੀਮਤੀ ਪੂਜਾ,ਸ੍ਰੀਮਤੀ ਸੁਮਨ,ਸ੍ਰੀਮਤੀ ਮੰਜੂ,ਸ੍ਰੀਮਤੀ ਪੂਜਾ ਅਤੇ ਰਮੇਸ਼ ਸਰ ਵੱਲੋਂ ਵਰਵਾਈਆ ਗਿਆ। ਜਿਸ ਵਿੱਚ ਪਹਿਲਾ ਸਥਾਨ ਪ੍ਰਭਜੋਤ ਕੌਰ(ਨੌਵੀ), ਦੂਜਾ ਸਥਾਨ ਜੈਸਮੀਨ(ਐਠਵੀ) ਅਤੇ ਤੀਜਾ ਸਥਾਨ ਹਰਸਿਮਰਨ(ਨੌਂਵੀ) ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਮੁੱਖ ਅਧਿਆਪਕ ਸ੍ਰੀ ਮਾਨ ਦਿਨੇਸ਼ ਸ਼ਰਮਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ।
ਸਰਕਾਰੀ ਹਾਈ ਸਕੂਲ ਕਾਲਾ ਟਿੱਬਾ ਅਬੋਹਰ ਵੱਲੋਂ ਰੋਡ ਸੇਫਟੀ ਨਿਯਮ ਤਹਿਤ ਕਰਵਾਏ ਭਾਸ਼ਣ ਪ੍ਰਤੀਯੋਗਤਾ ਅਤੇ ਪੇਂਟਿੰਗ ਮੁਕਾਬਲੇ
Date: