ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਕੈਂਪਸ ਇੰਟਰਵਿਊ ਦੌਰਾਨ 18 ਸਿਖਿਆਰਥੀ ਹੋਏ ਸ਼ਾਰਟਲਿਸਟ

ਮਾਨਸਾ, 09 ਸਤੰਬਰ:
ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਕੈਂਪਸ ਇੰਟਰਵਿਊ ਹੋਈ, ਜਿਸ ਵਿੱਚ ਸਟਾਲਿਨ ਇੰਟਰਪ੍ਰਾਈਜਜ਼ ਕੰਪਨੀ ਦੇ ਮੈਨੇਜ਼ਰ ਅਨਿਲ ਵਰਮਾ ਅਤੇ ਸ੍ਰੀ ਸੂਰੀਆ ਐਚ.ਆਰ ਮੈਨੇਜਰ ਸਿਖਿਆਰਥੀਆਂ ਦੇ ਰੂਬਰੂ ਹੋਏ ਅਤੇ ਆਪਣੀ ਕੰਪਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਦੀ ਇੰਟਰਵਿਊ ਲਈ।
ਇਸ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ ਆਏ ਹੋਏ ਕੰਪਨੀ ਦੇ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਅਤੇ ਸਿਖਿਆਰਥੀਆਂ ਨੂੰ ਅਜਿਹੇ ਪਲੇਸਮੈਂਟ ਮੇਲਿਆਂ/ਕੈਂਪਸ ਇੰਟਰਵਿਊ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਪਲੇਸਮੈਂਟ ਅਤੇ ਐਨ.ਐਸ.ਐਸ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ 42 ਸਿਖਿਆਰਥੀਆਂ ਦੀ ਇੰਟਰਵਿਊ ਲੈਣ ਉਪਰੰਤ 18 ਸਿਖਿਆਰਥੀ ਸ਼ਾਰਟਲਿਸਟ ਕੀਤੇ ਗਏ।
ਇਸ ਮੌਕੇ ਸਿਖਿਆਰਥੀਆਂ ਤੋਂ ਇਲਾਵਾ ਸ੍ਰੀ ਧਰਮਿੰਦਰ ਸਿੰਘ ਪਲੰਬਰ ਇੰਸਟਰਕਟਰ ਅਤੇ ਜਸਵਿੰਦਰ ਸਿੰਘ ਪਲੰਬਰ ਇੰਸਟਰਕਰ ਹਾਜ਼ਰ ਸਨ।

[wpadcenter_ad id='4448' align='none']