Friday, January 3, 2025

ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅਤੇ ਦਇਆਨੰਦ ਆਈਟੀਆਈ ਅੰਮ੍ਰਿਤਸਰ ਦਾ” ਕੌਸ਼ਲ ਦੀਕਸ਼ਾਂਤ ਸਮਾਰੋਹ ” ਕਰਵਾਇਆ ਗਿਆ

Date:

ਅੰਮ੍ਰਿਤਸਰ 26.10.2024 –

 ਮਿਨਿਸਟਰੀ ਆਫ ਸਕਿਲ ਡਿਵੈਲਪਮੈਂਟ ਅਤੇ ਇੰਟਰਪ੍ਰਨਅਰਸ਼ਿਪ, ਭਾਰਤ ਸਰਕਾਰ ਦਾ ਮੰਤਰਾਲਿਆ ਵੱਲੋਂ  ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ  ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਇਸ ਸੰਸਥਾ ਅਤੇ ਦਇਆਨੰਦ ਆਈਟੀ ਆਈ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਦੇ ਨਾਲ ਅੱਜ “ਕੌਸ਼ਲ ਦੀਕਸ਼ਾਂਤ ਸਮਾਰੋਹ”  ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਕੈਬਿਨਟ ਵਜ਼ੀਰ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਸਨ। ਉਹਨਾਂ ਦੇ ਨਾਲ ਪ੍ਰਮੁੱਖ ਉਦੋਗਪਤੀ ਸ੍ਰੀ ਲਵਤੇਸ਼ ਸਚਦੇਵਾ ਮਾਲਕ ਨਾਵਲਟੀ ਗਰੁੱਪ ਅਤੇ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਸ੍ਰੀ ਜਤਿੰਦਰ ਪਾਲ ਸਿੰਘ ਮੋਤੀ ਭਾਟੀਆ ਸਾਬਕਾ ਕੌਂਸਲਰ ਅਤੇ ਸ੍ਰੀ ਗੌਰਵ ਅਗਰਵਾਲ ਆਗੂ ਆਪ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ ।

 ਸ ਧਾਲੀਵਾਲ ਨੇ ਤਕਰੀਬਨ 150 ਸਿਖਿਆਰਥੀਆਂ ਨੂੰ ਜੋ ਕਿ ਆਪਣੀ ਆਪਣੀ ਟ੍ਰੇਡ ਦੇ ਵਿੱਚੋਂ ਫਸਟ, ਸੈਕੰਡ, ਥਰਡ ਆਏ ਸਨ, ਉਹਨਾਂ ਨੂੰ ਅਤੇ ਦੋਨਾਂ ਸੰਸਥਾਵਾਂ ਦੇ ਇੰਸਟਰਕਟਰ ਸਾਹਿਬਾਨ ਜਿਨਾਂ ਨੂੰ ਟਾਟਾ ਸਟਰਾਈਵ ਅਤੇ ਸੀਮਨ ਕੰਪਨੀ ਵੱਲੋਂ  ਟ੍ਰੇਨਿੰਗ ਕਰਵਾਈ ਗਈ ਸੀ, ਉਸ ਦੇ ਸਰਟੀਫਿਕੇਟ ਵੰਡੇ। ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸ਼ਰਮਾ ਅਤੇ ਦੋਨਾਂ ਸੰਸਥਾਵਾਂ ਦੇ ਸਟਾਫ ਅਤੇ ਸਿੱਖਿਆਰਥੀਆਂ  ਨੇ ਉਹਨਾਂ ਦਾ ਸਵਾਗਤ ਕਰਦਿਆਂ ਹੋਇਆਂ ਉਹਨਾਂ ਨੂੰ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਦੇ ਉਚੇਚੇ ਉਪਰਾਲਿਆਂ ਦੇ ਨਾਲ ਤਕਨੀਕੀ ਸਿੱਖਿਆ ਦਾ ਵਧੀਆ ਮਿਆਰ ਕਰਵਾਉਣ ਦੇ ਬਾਰੇ ਦੇ ਵਿੱਚ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਸੰਸਥਾ ਵਿਖੇ ਸਾਰੇ ਸਿਖਿਆਰਥੀਆਂ ਨੂੰ ਨੌਕਰੀਆਂ 100% ਦਿਲਵਾਈਆਂ ਜਾਂਦੀਆਂ ਹਨ ਅਤੇ 100% ਦਾਖਲਾ ਹੁੰਦਾ ਹੈ। ਇਹ ਸਾਰਾ ਇੱਥੋਂ ਦੇ ਮਿਹਨਤੀ ਸਟਾਫ ਦੀ ਮਿਹਨਤ ਦੇ ਨਾਲ ਸਫਲ ਹੁੰਦਾ ਹੈ l  ਸ ਧਾਲੀਵਾਲ ਨੇ ਆਪਣੇ ਪਿਛਲਾ ਸਟੂਡੈਂਟ ਲਾਈਫ ਦੇ ਉੱਪਰ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ ਕਿ ਉਹ ਵੀ ਦਇਆਨੰਦ ਆਈਟੀਆਈ ਦੇ ਹੀ ਪੁਰਾਣੇ ਸਿਖਿਆਰਥੀ ਸਨ। ਅਤੇ ਅੱਜ ਉਹਨਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਉਹਨਾਂ ਨੇ ਪ੍ਰਿੰਸੀਪਲ ਅਤੇ ਸਟਾਫ ਦੀ ਬਹੁਤ ਤਾਰੀਫ  ਕੀਤੀ ਅਤੇ ਦੱਸਿਆ ਕਿ ਉਹਨਾਂ ਨੇ ਇਥੋਂ 1983 ਦੇ ਵਿਚ ਡਰਾਫਟਸਮੈਨ ਸਿਵਿਲ ਦਾ ਕੋਰਸ ਕੀਤਾ ਸੀ ਅਤੇ ਉਹ ਆਪਣੇ ਸਮੇਂ ਦੇ ਇਸ ਸੰਸਥਾ ਵਿੱਚ ਸਿਖਿਆਰਥੀਆਂ ਦੇ ਪ੍ਰਧਾਨ ਵੀ ਸਨ। ਉਹਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਦਾ ਸਬਕ ਦਿੱਤਾ ਅਤੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਸਖਤ ਮਿਹਨਤ ਬਹੁਤ ਰੰਗ ਲਿਆਉਂਦੀ ਹੈ ਅਤੇ ਆਪਣੇ ਅਧਿਆਪਕਾਂ ਦਾ ਪੂਰਾ ਸਨਮਾਨ ਕਰਿਆ ਕਰੋl ਉਹਨਾਂ ਨੇ ਇਸ ਮੌਕੇ ਤੇ ਆਪਣੇ ਅਧਿਆਪਕ ਸਵਰਗਵਾਸੀ ਸ੍ਰੀ ਸੰਤੋਖ ਸਿੰਘ ਨਾਗੀ ਨੂੰ ਵੀ ਯਾਦ ਕੀਤਾ ਕਿ ਉਹ ਬਹੁਤ ਸਖਤ ਹੁੰਦੇ ਸਨ ਅਤੇ ਬੜੀ ਹੀ ਸਾਨੂੰ ਮਿਹਨਤ ਕਰਾਉਂਦੇ ਸਨ, ਇਥੋਂ ਤੱਕ ਕਿ ਉਹ ਆਪਣੇ ਸਟੂਡੈਂਟਸ ਨੂੰ ਸਖਤ ਸਜ਼ਾਵਾਂ ਵੀ ਦਿੰਦੇ ਸਨ, ਅਸੀਂ ਉਹਨਾਂ ਦੀ ਹੀ ਪ੍ਰੇਰਨਾ ਦੇ ਨਾਲ ਬਾਅਦ ਦੇ ਵਿੱਚ ਹੋਰ ਮਿਹਨਤ ਕੀਤੀ ਅਤੇ ਵੱਖ-ਵੱਖ ਮੁਕਾਮਾਂ ਤੇ ਸਫਲਤਾ ਹਾਸਿਲ ਕੀਤੀ। ਜੇਕਰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਮਿਹਨਤ ਕਰੋਗੇ ਤਾਂ ਉਹ ਵਿਅਰਥ ਨਹੀਂ ਜਾਵੇਗੀ, ਆਪਣੇ ਮਾਂ ਬਾਪ ਦਾ ਅਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ ਅਤੇ ਜਮ ਕੇ ਆਪਣੀ ਟ੍ਰੇਡ ਨਾਲ ਰਿਲੇਟਡ ਪੜ੍ਹਾਈ ਕਰੋ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਸਾਰੇ ਸਟਾਫ ਸ੍ਰੀ ਰਵਿੰਦਰ ਸਿੰਘ ਕੋਆਰਡੀਨੇਟਰ, ਸ੍ਰੀ ਗੁਰਮੀਤ ਸਿੰਘ, ਸ਼੍ਰੀ ਰਾਜਦੀਪ ਸਿੰਘ, ਸ੍ਰੀ ਰਣਜੀਤ ਸਿੰਘ ,ਸ੍ਰੀ ਨਵਦੀਪ ਸਿੰਘ ,ਸ੍ਰੀ ਸੁਖਦੇਵ ਸਿੰਘ ਟਰੇਨਿੰਗ ਅਫਸਰ,ਸ੍ਰੀ ਗਗਨਦੀਪ ਸਿੰਘ, ਸ਼੍ਰੀ ਹਰਪ੍ਰੀਤ ਸਿੰਘ, ਸ੍ਰੀ ਦੀਪਕ ਕੁਮਾਰ, ਸ਼੍ਰੀ ਗੁਰਸਿਮਰਨ ਸਿੰਘ, ਸ੍ਰੀ ਗੁਰਸ਼ਰਨ ਸਿੰਘ, ਸ੍ਰੀ ਮਨਦੀਪ ਸਿੰਘ, ਸ੍ਰੀ ਅਮਰੀਕ ਸਿੰਘ ,ਸ੍ਰੀ ਹਰਵਿੰਦਰ ਸਿੰਘ ,ਸ੍ਰੀ ਲਾਲ ਚੰਦ, ਸ੍ਰੀ ਨਰਿੰਦਰ ਪਾਲ ਸਿੰਘ, ਸ੍ਰੀ ਜੁਗਰਾਜ ਸਿੰਘ ਪੰਨੂ ,ਸ੍ਰੀ ਰਵਿੰਦਰ ਸਿੰਘ, ਸ੍ਰੀ ਨਵਜੋਤ ਸ਼ਰਮਾ ,ਸ੍ਰੀ ਨਵਜੋਤ ਜੋਸ਼ੀ, ਸ੍ਰੀ ਸੁਖਰਾਜ ਸ਼ਰਮਾ, ਸ਼੍ਰੀਮਤੀ ਜਗਜੀਤ ਕੌਰ ਸੁਪਰਡੈਂਟ, ਸ੍ਰੀ ਕੁਲਵਿੰਦਰ ਪਾਲ ਸਿੰਘ ,ਸ੍ਰੀ ਗੁਰੂਸਾਹਿਬ ਸਿੰਘ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਕੁਲਦੀਪ ਸਿੰਘ ,ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਮਨਜੀਤ ਸਿੰਘ , ਸ੍ਰੀ ਸਤਨਾਮ, ਸ਼੍ਰੀਮਤੀ ਬੇਬੀ, ਸ੍ਰੀ ਪ੍ਰਦੀਪ ਕੁਮਾਰ, ਸ਼੍ਰੀ ਅਵਤਾਰ ਸਿੰਘ, ਸ੍ਰੀ ਮਨੀਸ਼ ਕਪੂਰ, ਸ੍ਰੀ ਅਮਰਦੀਪ ਸਿੰਘ ਅਤੇ ਹੋਰ ਸਾਰੇ ਸਟਾਫ ਅਤੇ ਸਿੱਖਿਆਰਥੀਆਂ ਨੇ ਬਹੁਤ ਮਿਹਨਤ ਕੀਤੀ।

Share post:

Subscribe

spot_imgspot_img

Popular

More like this
Related