ਸ੍ਰੀ ਅਨੰਦਪੁਰ ਸਾਹਿਬ 06 ਜਨਵਰੀ ()
ਸਾਹਿਬ ਏ ਕਮਾਲ, ਸਰਬੰਸਦਾਨੀ, ਅਮ੍ਰਿਤ ਦੇ ਦਾਤਾ, ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਲੋਕਾਈ ਵਿਚ ਵਸਦੀਆਂ ਸੰਗਤਾਂ ਨੂੰ ਵਧਾਈ ਦਿੰਦਾਂ ਹਾਂ। ਅੱਜ
ਦਸਮ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਮੌਕੇ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਕੀਰਤਨ ਸੁਣ ਕੇ ਮਨ ਨੂੰ ਸ਼ਾਤੀ ਮਿਲੀ ਹੈ, ਇਸ ਲਈ ਸਾਡਾ ਸਾਰਾ ਪਰਿਵਾਰ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਮਾਣਯੋਗ ਗੁਲਾਬ ਚੰਦ ਕਟਾਰੀਆਂ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਕੀਤਾ। ਉਨ੍ਹਾਂ ਨੇ ਨਾਲ ਉਨ੍ਹਾਂ ਦੀ ਧਰਮ ਪਤਨੀ ਅਨਿਤਾ ਕਟਾਰੀਆਂ ਵੀ ਮੋਜੂਦ ਸਨ। ਪੰਜਾਬ ਦੇ ਰਾਜਪਾਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾਂ ਟੇਕਣ ਉਪਰੰਤ ਸਿੰਘ ਸਾਹਿਬ ਗਿਆਨੀ ਸੁਲਤਾਂਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਵਿਸੇਸ਼ ਗੱਲਬਾਤ ਕੀਤੀ, ਗੁਰੂ ਸਾਹਿਬ ਦੇ ਜਨਮ ਬਾਰੇ ਜਾਣਕਾਰੀ ਲਈ।
ਪੱਤਰਕਾਰਾ ਨਾਲ ਵਿਸੇਸ਼ ਗੱਲਬਾਤ ਕਰਦੇ ਹੋਏ ਪੰਜਾਬ ਦੇ ਰਾਜਪਾਲ ਮਾਣਯੋਗ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਪੰਜ ਪਿਆਰੀਆਂ ਨੂੰ ਅਮ੍ਰਿਤ ਦੀ ਦਾਤ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। 9 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਨੇ ਸਮੁੱਚੀ ਲੋਕਾਈ ਦੇ ਕਲਿਆਣ ਲਈ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਵਾਰ ਦਿੱਤਾ, ਪਿਤਾ ਦੀ ਸ਼ਹੀਦੀ ਤੇ ਸਮੁੱਚੀ ਲੋਕਾਈ ਨਤਮਸਤਕ ਹੁੰਦੀ ਹੈ। ਗੁਰੂ ਸਾਹਿਬ ਨੇ ਆਪਣੇ ਚਾਰ ਸ਼ਾਹਿਬਜਾਦੇ ਹੱਸ ਕੇ ਕੌਮ ਉੱਤੋ ਵਾਰ ਦਿੱਤੇ ਜ਼ਿਨ੍ਹਾਂ ਵਿਚੋ ਦੋ ਸਾਹਿਬਜਾਦੇ ਜੰਗ ਵਿਚ ਸ਼ਹੀਦੀ ਹੋ ਗਏ ਅਤੇ ਦੋ ਨੀਹਾਂ ਵਿਚ ਚਿਣੇ ਗਏ, ਅਜਿਹੀ ਸ਼ਹੀਦੀਆਂ ਦੇਣ ਵਾਲੀ ਕੌਮ ਸੰਸਾਰ ਵਿੱਚ ਕੇਵਲ ਇੱਕ ਹੀ ਹੈ, ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਸਿੰਘ ਬਣਾਇਆ ਗਿਆ ਤੇ ਪੰਜ ਕਰਾਰਾਂ ਦੀ ਦਾਤ ਬਖਸ਼ੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਸ੍ਰੀ ਅਨੰਦਪੁਰ ਸਾਹਿਬ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਬਹੁਤ ਪਵਿੱਤਰ ਤੇ ਇਤਿਹਾਸਕ ਧਰਤੀ ਹੈ, ਜਿਸ ਨੂੰ ਨਮਨ ਕਰਨ ਲਈ ਅਸੀ ਇੱਥੇ ਆਏ ਹਾਂ।
ਅੱਜ ਪੰਜਾਬ ਦੇ ਰਾਜਪਾਲ ਮਾਣਯੋਗ ਗੁਲਾਬ ਚੰਦ ਕਟਾਰੀਆਂ ਨੇ ਪਰਿਵਾਰ ਸਮੇਤ ਵਿਰਾਸਤ ਏ ਖਾਲਸਾ ਮਿਊਜੀਅਮ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਦਾ ਰੱਖ ਰਖਾਓ ਦੇਖ ਕੇ ਇਸ ਧਰੋਹਰ ਨੂੰ ਮਿਲੇ ਸਨਮਾਨ ਬਾਰੇ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ। ਵਿਸ਼ਵ ਵਿਚ ਕਈ ਵੱਡੇ ਕੀਰਤੀਮਾਨ ਆਪਣੇ ਨਾਮ ਕਰਨ ਵਾਲੇ ਇਸ ਮਿਊਜੀਅਮ ਵਿੱਚ ਪੰਜਾਬ ਦੇ ਇਤਿਹਾਸ, ਸੱਭਿਆਚਾਰ ਤੇ ਦਸਾਂ ਗੁਰੂਆਂ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਨੂੰ ਬਖੂਬੀ ਜਾਨਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਇੱਥੇ ਆ ਕੇ ਬਹੁਤ ਸਕੂਨ ਮਿਲਿਆ ਹੈ।ਇਸ ਤੋ ਪਹਿਲਾ ਕਿਸਾਨ ਹਵੇਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਣਯੋਗ ਰਾਜਪਾਲ ਜੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਅਮਰਜੀਤ ਸਿੰਘ ਚਾਵਲਾ ਮੈਂਬਰ ਐਸ.ਜੀ.ਪੀ.ਸੀ ਵੱਲੋਂ ਪੰਜਾਬ ਦੇ ਰਾਜਪਾਲ ਮਾਣਯੋਗ ਗੁਲਾਬ ਚੰਦ ਕਟਾਰੀਆਂ ਜੀ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਿਰਾਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਸ਼ੂ ਜੈਨ ਆਈ.ਏ.ਐਸ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਪੀ ਰਾਜਪਾਲ ਸਿੰਘ ਹੁੰਦਲ, ਐਸ.ਪੀ ਰੁਪਿੰਦਰ ਕੌਰ ਸਰਾਂ, ਡੀ.ਐਸ.ਪੀ ਅਜੇ ਸਿੰਘ, ਮੈਨੇਜਰ ਮਲਕੀਤ ਸਿੰਘ, ਐਂਡ ਮੈਨੇਜਰ ਹਰਦੇਵ ਸਿੰਘ, ਮੀਤ ਮੈਨੇਜਰ ਕਰਮਜੀਤ ਸਿੰਘ ਤੇ ਜਸਵੀਰ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ, ਡੀ.ਆਰ.ਓ ਬਾਦਲ ਦੀਨ, ਤਹਿਸੀਲਦਾਰ ਅਮ੍ਰਿਤਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।