Wednesday, December 25, 2024

 ਆਨਲਾਈਨ ਕਲਾਸਾਂ, ਡੀਜ਼ਲ ਵਾਹਨਾਂ ‘ਤੇ ਪਾਬੰਦੀ , ਲਾਗੂ ਕੀਤਾ GRAP-3, ਜਾਣੋ ਕੀ ਰਹੇਗਾ ਬੰਦ ?

Date:

Grap-3 Restrictions

ਦਿੱਲੀ-NCR ਦੀ ਹਵਾ ਬੇਹੱਦ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਹੈ। ਦਿੱਲੀ ਦੇ ਕਈ ਇਲਾਕਿਆਂ ‘ਚ ਹਵਾ ਦੀ ਗੁਣਵੱਤਾ 400 ਨੂੰ ਪਾਰ ਕਰ ਗਈ ਹੈ। ਹਵਾ ਦੀਆਂ ਸਥਿਤੀਆਂ ਦੇ ਲਗਾਤਾਰ ਵਿਗੜਨ ਦੇ ਬਾਅਦ, CAQM ਨੇ ਅੱਜ, 15 ਨਵੰਬਰ ਤੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਤੀਜੇ ਪੜਾਅ ਨੂੰ ਲਾਗੂ ਕੀਤਾ ਹੈ।

ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਰਾਸ਼ਟਰੀ ਰਾਜਧਾਨੀ ਦੇ ਜਹਾਂਗੀਰਪੁਰੀ ਵਿੱਚ ਸਭ ਤੋਂ ਵੱਧ AQI ਦਰਜ ਕੀਤਾ ਗਿਆ ਹੈ। ਇੱਥੇ AQI 458 ਹੋ ਗਿਆ ਹੈ। ਇਸ ਤੋਂ ਬਾਅਦ ਵਜ਼ੀਰਪੁਰ ਵਿੱਚ 455, ਏਜੀਆਈ ਏਅਰਪੋਰਟ ਵਿੱਚ 446, ਜੇਐਲਐਨ ਸਟੇਡੀਅਮ ਵਿੱਚ 444, ਆਨੰਦ ਵਿਹਾਰ ਵਿੱਚ 441, ਵਿਵੇਕ ਵਿਹਾਰ ਵਿੱਚ 430, ਆਈਟੀਓ ਵਿੱਚ 358, ਨਜਫ਼ਗੜ੍ਹ ਵਿੱਚ 404 ਅਤੇ ਲੋਧੀ ਰੋਡ ਵਿੱਚ 314 AQI ਦਰਜ ਕੀਤੇ ਗਏ ਹਨ।

ਦਿੱਲੀ ਦੀ ਜ਼ਹਿਰੀਲੀ ਹਵਾ ਤੋਂ ਬਾਅਦ ਹੁਣ ਪੰਜਵੀਂ ਜਮਾਤ ਤੱਕ ਦੇ ਸਕੂਲ ਆਨਲਾਈਨ ਹੀ ਚੱਲਣਗੇ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਸਰਕਾਰ ਨੇ ਇਹ ਫੈਸਲਾ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਹੁਣ ਜੇ ਵਾਹਨਾਂ ਦੀ ਗੱਲ ਕਰੀਏ ਤਾਂ ਦਿੱਲੀ-ਐਨਸੀਆਰ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਸਾਰੀਆਂ ਅੰਤਰਰਾਜੀ ਬੱਸਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਜੀਆਰਪੀ ਦੇ ਤੀਜੇ ਪੜਾਅ ਦੇ ਲਾਗੂ ਹੋਣ ਤੋਂ ਬਾਅਦ ਬੀਐਸ-3 ਵਾਹਨ ਤੇ ਡੀਜ਼ਲ ਵਾਹਨ ਵੀ ਨਹੀਂ ਚਲਾਏ ਜਾਣਗੇ।

Read Also : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ

ਇਸ ਦੇ ਨਾਲ ਹੀ ਇਮਾਰਤਾਂ ਦੀ ਉਸਾਰੀ ਅਤੇ ਢਾਹੁਣ ਨਾਲ ਵੀ ਪ੍ਰਦੂਸ਼ਣ ਵਿਚ ਕਾਫ਼ੀ ਵਾਧਾ ਹੁੰਦਾ ਹੈ, ਇਸ ਲਈ ਦਿੱਲੀ-ਐਨਸੀਆਰ ਵਿਚ ਢਾਹੁਣ ਵਾਲੀਆਂ ਥਾਵਾਂ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ। ਢਾਹੁਣ ਅਤੇ ਉਸਾਰੀ ਦੇ ਕੰਮ ‘ਤੇ ਪਾਬੰਦੀ ਹੋਵੇਗੀ। ਸੀਮਿੰਟ, ਪਲਾਸਟਰ ਤੇ ਟਾਈਲਾਂ ਦੀ ਕਟਾਈ ਵਰਗੇ ਕੰਮਾਂ ‘ਤੇ ਵੀ ਪਾਬੰਦੀ ਹੋਵੇਗੀ। ਸੜਕ ਦੀ ਮੁਰੰਮਤ ਦਾ ਕੰਮ ਅਤੇ ਸੜਕ ਨਿਰਮਾਣ ਦਾ ਕੰਮ ਦੋਵੇਂ ਬੰਦ ਰਹਿਣਗੇ। ਇਨ੍ਹਾਂ ਸਭ ਤੋਂ ਇਲਾਵਾ ਪੇਂਟਿੰਗ, ਵੈਲਡਿੰਗ ਅਤੇ ਗੈਸ ਕਟਿੰਗ ਵਰਗੀਆਂ ਕੁਝ ਚੀਜ਼ਾਂ ‘ਤੇ ਪਾਬੰਦੀਆਂ ਹਨ। ਇੱਟਾਂ ਦੀ ਚਿਣਾਈ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਧੂੜ ਪੈਦਾ ਕਰਨ ਵਾਲੀ ਸਮੱਗਰੀ ਦੀ ਢੋਆ-ਢੁਆਈ ਅਤੇ ਅਨਲੋਡਿੰਗ ‘ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ।

Grap-3 Restrictions

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਆਵਾਸ ਯੋਜਨਾ ਅਧੀਨ ਬਣਨ ਵਾਲੇ ਮਕਾਨਾਂ ਦੀ ਸਮੀਖਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਦਸੰਬਰ, 2024:ਪ੍ਰਧਾਨ ਮੰਤਰੀ ਸ਼ਹਿਰੀ...

ਸੁਸਾਸ਼ਨ ਹਫ਼ਤੇ ਤਹਿਤ ਜ਼ਿਲ੍ਹੇ ਦੇ ਪਿੰਡਾਂ ’ਚ ਲਗਾਏ ਕੈਂਪ

ਮਾਨਸਾ, 24 ਦਸੰਬਰ :ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ...

ਅਸਲਾ ਲਾਇਸੰਸ ਸਬੰਧੀ ਦਸਤਾਵੇਜ ਜਲਦੀ ਨੇੜੇ ਦੇ ਸੇਵਾ ਕੇਂਦਰ ਵਿੱਚ ਕਰਵਾਉਣ ਜਮ੍ਹਾਂ – ਜ਼ਿਲ੍ਹਾ ਮੈਜਿਸਟਰੇਟ

ਸ੍ਰੀ ਮੁਕਤਸਰ ਸਾਹਿਬ 24 ਦਸੰਬਰਸ੍ਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਮੈਜਿਸਟਰੇਟ...