gur_reet kaur
ਦੁਨੀਆਂ ਦਾ ਇੱਕ ਬਹੁਤ ਚੰਗਾ ਦਸਤੂਰ ਹੈ ਤੁਸੀਂ ਕਿਸੇ ਦਾ ਜਿੰਨਾ ਚੰਗਾ ਕਰੋਗੇ ਅਗਲਾ ਬੰਦਾ ਤੁਹਾਡੀ ਅਹਿਮੀਅਤ ਨੂੰ ਓਹਨਾ ਹੀ ਘਟਾ ਦੇਵੇਗਾ ,ਅਜਿਹਾ ਸਿਰਫ ਕਿਹਾ ਹੀ ਨਹੀਂ ਜਾਂਦਾ ਬਲਕਿ ਅਜਿਹਾ ਕੁੱਝ ਅੱਜ ਦੇ ਸਮੇਂ ‘ਚ ਹਰ ਕਿਸੇ ਨਾਲ ਹੀ ਹੋ ਰਿਹਾ ਹੈ ਅਜਿਹਾ ਕੁੱਝ ਬਹੁਤ ਵਾਰ ਮੈਂ ਆਪਣੀਆਂ ਅੱਖਾਂ ਦੇ ਨਾਲ ਹੁੰਦੇ ਵੇਖਿਆ ਹੈ
ਦੋਸਤੋ ਜਦ ਵੀ ਅਸੀਂ ਕਿਸੇ ਨੂੰ ਕੋਈ ਗਿਆਨ ਵੰਡਦੇ ਹਾਂ ਇਹ ਸੋਚ ਕੇ ਕੀ ਅਗਲਾ ਬੰਦਾ ਜ਼ਿੰਦਗੀ ਭਰ ਸਾਨੂੰ ਯਾਦ ਰੱਖੇਗਾ ਤੇ ਅੱਗੇ ਵੀ ਕਿਸੇ ਦੀ ਇਸੇ ਤਰੀਕੇ ਨਾਲ ਹੀ ਮਦਦ ਕਰਦਾ ਰਹੇਗਾ ਪਰ ਜਿਸ ਬੰਦੇ ਨੂੰ ਤੁਸੀਂ ਆਪਣੀ ਜਿੰਦਗੀ ਦੇ ਕੀਮਤੀ ਸਮੇਂ ਚੋ ਕੁੱਝ ਘੰਟੇ ਕੱਢ ਕੇ ਦਿੱਤੇ ਹੋਣ ਇਹ ਸੋਚ ਕੇ ਕੀ ,ਅਗਲਾ ਬੰਦਾ ਆਪਣੀ ਜਿੰਦਗੀ ਨੂੰ ਚੰਗੇ ਤਰੀਕੇ ਨਾਲ ਸਵਾਰ ਲਵੇਗਾ ਪਰ ਇੱਥੇ ਸਾਡੀ ਇਹ ਸੋਚ ਗ਼ਲਤ ਹੁੰਦੀ ਹੈ ਕੇ ਜਿਵੇ ਤੁਸੀਂ ਵੀ ਅਗਲੇ ਬੰਦੇ ਬਾਰੇ ਚੰਗਾ ਸੋਚ ਰਹੇ ਹਾਂ ਉਹ ਵੀ ਸਾਡੇ ਬਾਰੇ ਚੰਗਾ ਹੀ ਸੋਚਦਾ ਹੋਵੇ ਕਿਉਂਕਿ ਅਗਲੇ ਬੰਦੇ ਦੇ ਦਿਮਾਗ ‘ਚ ਤਾਂ ਤੁਹਾਨੂੰ ਹੀ ਲੁੱਟਣ ਦਾ ਤਰੀਕਾ ਚੱਲਦਾ ਰਹਿੰਦਾ ਹੈ ਜਾਂ ਇਥੇ ਇਹ ਕਹਿ ਲਈਏ ਕੇ ਅਗਲਾ ਬੰਦਾ ਇਹ ਸੋਚਦਾ ਹੈ ਕੇ ਮੈਂ ਮੂੰਹ ਦਾ ਮਿੱਠਾ ਬਣ ਕੇ ਇਸ ਕੋਲੋਂ ਸਾਰਾ ਕੰਮਕਾਰ ਸਿੱਖ ਲਵਾ ਤੇ ਬਾਅਦ ‘ਚ ਮੈਂ ਇਸਦੀ ਹੀ ਜਗਾ ਉਸ ਸੰਸਥਾ ਦੇ ਵਿੱਚ ਲੈ ਲਵਾ ਜਿੱਥੇ ਉਹ ਵੱਡੇ ਅਹੁਦੇ ‘ਤੇ ਖੁਦ ਕੰਮ ਕਰਦਾ ਹੈ ਅਜਿਹਾ ਕੁੱਝ ਅਸਲ ਜਿੰਦਗੀ ਦੇ ਵਿੱਚ ਬਹੁਤ ਕੁੱਝ ਹੁੰਦਾ ਹੈ ‘ਤੇ ਅਜਿਹੀਆਂ ਘਟਨਾਵਾਂ ਮੈਂ ਆਪਣੀ ਹੁਣ ਤੱਕ ਦੀ ਜਿੰਦਗੀ ਦੇ ਵਿੱਚ ਬਹੁਤ ਦੇਖੀਆਂ ਨੇ ,ਜੋ ਕੀ ਹੈਰਾਨ ਅਤੇ ਪ੍ਰੇਸ਼ਾਨ ਕਰਕੇ ਰੱਖ ਦੇਣ ਵਾਲੀਆਂ ਹੁੰਦੀਆਂ ਨੇ !
ਕਦੇ ਵੀ ਕਿਸੇ ਵੱਲੋ ਕੀਤੇ ਗਏ ਇਹਸਾਨ ਨੂੰ ਭੁੱਲਣਾ ਨਹੀਂ ਚਾਹੀਦਾ !
gur_reet kaur