Health department fully alert
ਮਾਨਸੂਨ ਦੀ ਦਸਤਕ ਦੇਣ ਦੇ ਨਾਲ ਹੀ ਜ਼ਿਲ੍ਹੇ ‘ਚ ਡੇਂਗੂ ਵੀ ਪੈਰ ਪਸਾਰਣ ਲੱਗਾ ਹੈ। ਮੌਜੂਦਾ ਸਮੇਂ ’ਚ ਜ਼ਿਲ੍ਹੇ ‘ਚ ਡੇਂਗੂ ਦੇ 15 ਕੇਸ ਸਾਹਮਣੇ ਆ ਚੁੱਕੇ ਹਨ। ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਇਸ ’ਤੇ ਕਾਬੂ ਪਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਸਿਹਤ ਵਿਭਾਗ ਅਨੁਸਾਰ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਡੇਂਗੂ ਦੇ ਮਾਮਲੇ ਵੱਧਦੇ ਹਨ। ਅਜਿਹੇ ’ਚ ਜੇਕਰ ਲੋਕ ਸਾਵਧਾਨੀ ਵਰਤਣ ਤਾਂ ਡੇਂਗੂ ਦੀ ਲਪੇਟ ’ਚ ਆਉਣ ਤੋਂ ਬਚ ਸਕਦੇ ਹਨ। ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਅਤੇ ਲੋਕਾਂ ਦੀ ਜਾਂਚ ਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਹਸਪਤਾਲਾਂ ‘ਚ ਡੇਂਗੂ ਵਾਰਡ ਵੀ ਤਿਆਰ ਕੀਤੇ ਗਏ ਹਨ।
ਸਿਹਤ ਵਿਭਾਗ ਦਾ ਸੁਝਾਅ, ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ
ਜ਼ਿਲ੍ਹਾ ਐਪੇਡੇਮਿਓਲੋਜਿਸਟ ਡਾ. ਸੁਭਾਸ਼ ਕੁਮਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਦੀ ਰੋਕਥਾਮ ’ਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ’ਚ ਅਤੇ ਆਲੇ-ਦੁਆਲੇ ਕਿਤੇ ਵੀ ਸਾਫ਼ ਜਾਂ ਗੰਦਾ ਪਾਣੀ ਇਕੱਠਾ ਨਾ ਹੋਣ ਦੇਣ। ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਤੇ ਸਾਫ਼ ਪਾਣੀ ’ਚ ਪਲਦਾ ਹੈ। ਜੇਕਰ ਕਿਸੇ ਨੂੰ ਡੇਂਗੂ ਹੋਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਰਕਾਰੀ ਸਿਹਤ ਸੰਸਥਾਵਾਂ ’ਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। Health department fully alert
also read :- Jio-Airtel ਤੋਂ ਬਾਅਦ ਹੁਣ Vi ਗਾਹਕਾਂ ਲਈ ਵੱਡਾ ਝਟਕਾ, ਕੰਪਨੀ ਨੇ ਰੀਚਾਰਜ ਪਲਾਨ ਕੀਤੇ ਮਹਿੰਗੇ
ਇਸ ਤਰ੍ਹਾਂ ਕਰ ਸਕਦੇ ਹੋ ਡੇਂਗੂ ਤੋਂ ਬਚਾਅ
ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨੋ। ਮੱਛਰਦਾਨੀ ਲਗਾ ਕੇ ਹੀ ਸੌਂਵੋ। ਦਿਨ ਵੇਲੇ ਮੱਛਰ ਭਜਾਉਣ ਵਾਲੇ ਲੋਸ਼ਨ ਜਾਂ ਤੇਲ ਦੀ ਵਰਤੋਂ ਕਰੋ। ਟੁੱਟੇ ਭਾਂਡਿਆਂ, ਪੁਰਾਣੇ ਟਾਇਰਾਂ, ਗਮਲਿਆਂ, ਫਲਵਰ ਪੋਟ ਅਤੇ ਡਰੰਮਾਂ, ਕੂਲਰਾਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ। ਟੈਂਕੀ ਵਿਚ ਪਾਣੀ ਨੂੰ ਸਮੇਂ-ਸਮੇਂ ’ਤੇ ਸਾਫ਼ ਕਰਦੇ ਰਹੋ। ਜੇਕਰ ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਹਸਪਤਾਲ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।
ਪਿਛਲੇ ਸਾਲਾਂ ’ਚ ਜ਼ਿਲ੍ਹੇ ’ਚ ਪ੍ਰਕੋਪ ਅੰਕੜੇ
ਸਿਹਤ ਵਿਭਾਗ ਦੇ ਯਤਨਾਂ ਸਦਕਾ ਪਿਛਲੇ ਕੁੱਝ ਸਾਲਾਂ ਤੋਂ ਡੇਂਗੂ ਦੇ ਮਾਮਲਿਆਂ ਅਤੇ ਇਸ ਬੁਖ਼ਾਰ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹਰ ਸਾਲ ਘੱਟ ਵੇਖਣ ਨੂੰ ਮਿਲਿਆ ਹੈ। ਸਾਲ 2021 ਵਿਚ ਡੇਂਗੂ ਦੇ ਕੁੱਲ 3949 ਮਾਮਲੇ ਸਾਹਮਣੇ ਆਏ ਸਨ। ਜ਼ਿਲ੍ਹੇ ‘ਚ ਇਸ ਦੌਰਾਨ ਡੇਂਗੂ ਕਾਰਨ ਕੁੱਲ 13 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2022 ‘ਚ ਡੇਂਗੂ ਦੇ 1831 ਮਾਮਲੇ ਸਾਹਮਣੇ ਆਏ ਸਨ ਤੇ ਡੇਂਗੂ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2023 ਵਿਚ 1329 ਲੋਕਾਂ ਨੂੰ ਡੇਂਗੂ ਹੋਇਆ ਸੀ ਤੇ ਡੇਂਗੂ ਕਾਰਨ 1 ਦੀ ਮੌਤ ਹੋ ਗਈ ਸੀ।Health department fully alert