ਸਿਹਤ ਲਈ ਵਰਦਾਨ ਹੈ ਇਹ ਫਲ, ਅੱਜ ਹੀ ਕਰੋ ਭੋਜਨ ਵਿਚ ਸ਼ਾਮਿਲ

Health Tips

Health Tips

ਚੰਗੀ ਖੁਰਾਕ ਨੂੰ ਚੰਗੀ ਸਿਹਤ ਦਾ ਰਾਜ ਮੰਨਿਆ ਜਾਂਦਾ ਹੈ। ਚੰਗੇ ਭੋਜਨ ਵਿਚ ਸਿਹਤ ਲਈ ਜ਼ਰੂਰੀ ਪੋਸ਼ਕ ਤੱਕ ਮੌਜੂਦ ਹੁੰਦੇ ਹਨ। ਇਹ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਫਲ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ। ਫਲਾਂ ਦੇ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਖਣਿਜ ਮੌਜੂਦ ਹੁੰਦੇ ਹਨ। ਫਲਾਂ ਦਾ ਸੇਵਨ ਮੌਸਮ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਹਰ ਮੌਸਮ ਦੇ ਫਲ ਵੱਖਰੇ ਹੁੰਦੇ ਹਨ। ਹੁਣ ਸਰਦੀ ਦਾ ਮੌਸਮ ਚੱਲ ਰਿਹਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਰਦੀਆਂ ਦੇ ਵਿਚ ਕਿਹੜਾ ਫਲ ਖਾਣਾ ਸਿਹਤ ਲਈ ਸਭ ਤੋਂ ਵੱਧ ਫ਼ਾਇਦੇਮੰਦ ਹੁੰਦਾ ਹੈ।

ਸਰਦੀਆਂ ਦਾ ਸੁਪਰ ਫੂਡ

ਸਰਦੀ ਦੇ ਮੌਸਮ ਵਿਚ ਕਈ ਤਰ੍ਹਾਂ ਦੇ ਫਲ ਬਾਜ਼ਾਰ ਵਿਚ ਦੇਖਣ ਨੂੰ ਮਿਲਦੇ ਹਨ। ਇਸ ਮੌਸਮ ਵਿਚ ਅਮਰੂਦ ਖਾਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਅਮਰੂਦ ਵਿਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਸਰਦੀਆਂ ਵਿਚ ਆਉਣ ਵਾਲੀਆਂ ਕਈ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਮੌਸਮ ਵਿਚ ਸ਼ੂਗਰ ਦੇ ਮਰੀਜ਼ ਵੀ ਅਮਰੂਦ ਦਾ ਸੇਵਨ ਕਰ ਸਕਦੇ ਹਨ। ਇਸਦੇ ਨਾਲ ਹੀ ਅਮਰੂਦ ਦੇ ਪੱਤਿਆਂ ਵਿਚ ਵੀ ਔਸ਼ਧੀ ਗੁਣ ਹੁੰਦੇ ਹਨ। ਅਮਰੂਦ ਦੇ ਪੱਤੇ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਸੇਵਨ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਡਾਈਟ ਮੰਤਰ ਨੋਇਡਾ ਦੀ ਸੰਸਥਾਪਕ ਡਾਇਟੀਸ਼ੀਅਨ ਕਾਮਿਨੀ ਸਿਨਹਾ ਦੇ ਅਨੁਸਾਰ ਸਰਦੀਆਂ ਦੇ ਮੌਸਮ ਵਿੱਚ ਅਮਰੂਦ ਨੂੰ ਇੱਕ ਸੁਪਰਫੂਡ ਮੰਨਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਅਮਰੂਦ ਖਾਣ ਦੇ ਸਿਹਤ ਲਈ ਕੀ ਕੀ ਲਾਭ ਹਨ-

Health Tips

ਅਮਰੂਦ ਖਾਣ ਦੇ ਸਿਹਤ ਲਈ ਲਾਭ

  • ਸਰਦੀਆਂ ਦੇ ਮੌਸਮ ਵਿਚ ਅਮਰੂਦ ਖਾਣ ਨਾਲ ਖੰਘ, ਜ਼ੁਕਾਮ ਤੇ ਫਲੂ ਆਦਿ ਤੋਂ ਰਾਹਤ ਮਿਲਦੀ ਹੈ। ਅਮਰੂਦ ਸਰਦੀਆਂ ਵਿਚ ਸਰੀਰ ਦੇ ਮੇਟਾਬੋਲਿਜ਼ਮ ਨੂੰ ਠੀਕ ਰੱਖਦਾ ਹੈ ਅਤੇ ਸਰੀਰ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ।
  • ਅਮਰੂਦ ਦੇ ਪੱਤੇ ਖਾਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ। ਇਸਦੇ ਨਾਲ ਹੀ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਮਰੂਦ ਦੇ ਪੱਤਿਆਂ ਨੂੰ ਦੰਦਾ ਤੇ ਮਸੂੜਿਆ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਅਮਰੂਦ ਦੇ ਪੱਤੇ ਚੱਬਣ ਨਾਲ ਦੰਦ ਮਜ਼ਬੂਤ ਹੁੰਦੇ ਹਨ।
  • ਅਮਰੂਦ ਦੇ ਪੱਤੇ ਸਕਿਨ ਲਈ ਵੀ ਵਰਦਾਨ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ। ਇਸਦੇ ਨਾਲ ਹੀ ਅਮਰੂਦ ਦੇ ਪੱਤਿਆਂ ਦਾ ਪਾਣੀ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ।
  • ਅਮਰੂਦ ਦੇ ਵਿਚ ਚੰਗੀ ਮਾਤਰਾਂ ਦੇ ਵਿਚ ਫਾਇਬਰ ਮੌਜੂਦ ਹੁੰਦਾ ਹੈ। ਇਸ ਲਈ ਇਸਨੂੰ ਪੇਟ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਅਮਰੂਦ ਦੇ ਸੇਵਨ ਨਾਲ ਕਬਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਅਤੇ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ।
  • ਅਮਰੂਦ ਦੇ ਵਿ ਪੋਟਾਸ਼ੀਅਮ ਤੇ ਸੋਡੀਅਮ ਦੀ ਚੰਗੀ ਮਾਤਰਾਂ ਪਾਈ ਜਾਂਦੀ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੌਲ ਕਰਦਾ ਹੈ ਅਤੇ ਦਿਲ ਦੀਆਂ ਕਈ ਸਮੱਸਿਆਵਾਂ ਦੇ ਖ਼ਤਰੇ ਨੂੰ ਘਟਾਉਂਦਾ ਹੈ।
  • ਅਮਰੂਦ ਭਾਰ ਘਟਾਉਣ ਵਿਚ ਵੀ ਮਦਦਗਾਰ ਹੋ ਸਕਦਾ ਹੈ। ਇਸ ਲਈ ਜੋ ਭਾਰ ਘਟਾਉਣ ਦੀ ਕੋਸ਼ਿਸ਼ ਵਿਚ ਹਨ ਉਨ੍ਹਾਂ ਨੂੰ ਸਰਦੀਆਂ ਵਿਚ ਅਮਰੂਦ ਦਾ ਸੇਵਨ ਲਾਜ਼ਮੀ ਕਰਨਾ ਚਾਹੀਦਾ ਹੈ।

READ ALSO:ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸੰਵੇਦਨਸ਼ੀਲ ਬੂਥਾਂ ਦੀ ਸ਼ਨਾਖ਼ਤ ਦੇ ਦਿੱਤੇ ਆਦੇਸ਼

ਅਮਰੂਦ ਨੂੰ ਖਾਣ ਦਾ ਸਹੀ ਤਰੀਕਾ

ਜੇਕਰ ਅਮਰੂਦ ਨੂੰ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਇਹ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ। ਇਸਨੂੰ ਸਹੀ ਤਰੀਕੇ ਨਾਲ ਖਾਣ ਨਾਲ ਹੀ ਸਿਹਤ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਦੇ ਹਨ। ਅਮਰੂਦ ਨੂੰ ਹਮੇਸ਼ਾ ਕਾਲਾ ਨਮਕ ਲਗਾ ਕੇ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵ ਤੁਸੀਂ ਅਮਰੂਦ ਨੂੰ ਭੁੰਨ ਕੇ ਜਾਂ ਫਿਰ ਇਸਦੀ ਚਟਨੀ ਬਣਾ ਕੇ ਵੀ ਇਸਦਾ ਸੇਵਨ ਕਰ ਸਕਦੇ ਹਨ। ਧਿਆਨ ਰੱਖੋ ਕਿ ਰਾਤ ਦੇ ਸਮੇਂ ਅਮਰੂਦ ਦਾ ਸੇਵਨ ਨਹੀਂ ਕਰਨਾ ਚਾਹੀਦਾ।

Health Tips

[wpadcenter_ad id='4448' align='none']