Healthy Heart
ਅੱਜ ਕੱਲ ਨੌਜਵਾਨਾਂ ਦੀਆਂ ਕੁਝ ਗਲਤ ਆਦਤਾਂ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਰਹੀਆਂ ਹਨ, ਜਿਨ੍ਹਾਂ ਨੂੰ ਬਦਲ ਕੇ ਇਨ੍ਹਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਚੰਗੀ ਖੁਰਾਕ, ਬਿਹਤਰ ਜੀਵਨ ਸ਼ੈਲੀ, ਨਿਯਮਤ ਕਸਰਤ ਅਤੇ ਸਹੀ ਸਿਹਤ ਜਾਂਚ ਦੇ ਜ਼ਰੀਏ ਤੁਸੀਂ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ ਅਤੇ ਸਾਰੀ ਉਮਰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਕੁਝ ਬੁਰੀਆਂ ਆਦਤਾਂ ਨੂੰ ਬਦਲ ਕੇ ਦਿਲ ਦੀ ਸਿਹਤ ਨੂੰ ਠੀਕ ਕੀਤਾ ਜਾ ਸਕਦਾ ਹੈ।
ਵੱਡੀ ਗਿਣਤੀ ਵਿਚ ਲੋਕ ਤਲੇ ਹੋਏ ਅਤੇ ਪ੍ਰੋਸੈਸਡ ਭੋਜਨਾਂ ਦਾ ਸੇਵਨ ਕਰ ਰਹੇ ਹਨ, ਜਿਸ ਦਾ ਦਿਲ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਤਲਿਆ ਭੋਜਨ ਖਾਣ ਨਾਲ ਸਾਡੇ ਲੀਵਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ। ਇਹ ਕੋਲੈਸਟ੍ਰੋਲ ਸਾਡੇ ਦਿਲ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਖੂਨ ਦੀਆਂ ਧਮਨੀਆਂ ਵਿੱਚ ਜਮ੍ਹਾਂ ਹੋ ਕੇ, ਇਹ ਪਦਾਰਥ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਵੀ ਪੈਦਾ ਕਰ ਸਕਦਾ ਹੈ। ਇਸ ਲਈ ਲੋਕਾਂ ਨੂੰ ਤਲੇ ਹੋਏ ਭੋਜਨ ਦੀ ਬਜਾਏ ਸਿਹਤਮੰਦ ਭੋਜਨ ਲੈਣਾ ਚਾਹੀਦਾ ਹੈ। ਖੁਰਾਕ ਵਿੱਚ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਬਾਹਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜੋ ਲੋਕ ਦਿਨ ਵਿਚ ਸਿਰਫ 6 ਘੰਟੇ ਹੀ ਸੌਂਦੇ ਹਨ, ਉਨ੍ਹਾਂ ਲੋਕਾਂ ਨੂੰ ਦਿਲ ਦੇ ਦੌਰੇ ਦਾ ਖਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ, ਜੋ ਚੰਗੀ ਨੀਂਦ ਲੈਂਦੇ ਹਨ। ਜੋ ਲੋਕ ਹਰ ਰੋਜ਼ 7 ਤੋਂ 8 ਘੰਟੇ ਦੀ ਚੰਗੀ ਨੀਂਦ ਲੈਂਦੇ ਹਨ ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਅੱਜ ਦੇ ਸਮੇਂ ਵਿੱਚ, ਜ਼ਿਆਦਾਤਰ ਲੋਕ ਦੇਰ ਰਾਤ ਤੱਕ ਜਾਗਦੇ ਹਨ ਅਤੇ ਪੂਰੀ ਨੀਂਦ ਨਹੀਂ ਲੈ ਪਾਉਂਦੇ ਹਨ। ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਸਰਲ ਭਾਸ਼ਾ ਵਿੱਚ ਕਹੀਏ ਤਾਂ ਸਾਡੀ ਨੀਂਦ ਜਿੰਨੀ ਚੰਗੀ ਹੋਵੇਗੀ, ਸਾਡੇ ਦਿਲ ਦੀ ਸਿਹਤ ਓਨੀ ਹੀ ਵਧੀਆ ਰਹੇਗੀ।
also read :- ਆਪਣੀ ਰੋਜ਼ਾਨਾ ਡਾਇਟ ‘ਚ ਸ਼ਾਮਿਲ ਕਰੋ ਇਹ ਇਮਿਊਨਿਟੀ ਵਧਾਉਣ ਵਾਲ਼ੇ ਫ਼ਲ
ਕੰਮ ਕਰਨ ਵਾਲੇ ਲੋਕ ਅਕਸਰ ਕਈ ਘੰਟਿਆਂ ਲਈ ਕੁਰਸੀ ‘ਤੇ ਇਕ ਥਾਂ ‘ਤੇ ਬੈਠੇ ਰਹਿੰਦੇ ਹਨ। ਇਸ ਕਾਰਨ ਉਨ੍ਹਾਂ ਦੇ ਸਰੀਰ ‘ਚ ਕਈ ਥਾਵਾਂ ‘ਤੇ ਅਕੜਾਅ ਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦਾ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਦਿਲ ਸੰਬੰਧੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਜੇਕਰ ਤੁਸੀਂ ਕੰਮ ਕਰਕੇ ਘੰਟਿਆਂਬੱਧੀ ਕੁਰਸੀ ‘ਤੇ ਬੈਠੇ ਰਹਿੰਦੇ ਹੋ ਤਾਂ ਸਮਾਂ ਕੱਢ ਕੇ ਸੈਰ ਕਰੋ। ਛੋਟੀਆਂ ਬ੍ਰੇਕਸ ਲੈ ਕੇ ਸਰੀਰਕ ਐਕਟੀਵਿਟੀ ਕਰੋ, ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਜਾਵੇਗਾ।