Friday, January 3, 2025

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ 15, 16 ਅਤੇ 17 ਜੂਨ ਨੂੰ ਭਾਰੀ ਮੀਂਹ-ਤੂਫਾਨ ਦਾ ਅਲਰਟ

Date:

ਚੰਡੀਗੜ੍ਹ, ਪੰਜਾਬ, ਹਰਿਆਣਾ ‘ਚ ਅਗਲੇ ਦਿਨਾਂ ਵਿਚ ਮੀਂਹ ਨਾਲ ਮੌਸਮ ਸੁਹਾਵਣਾ ਰਹੇਗਾ। ਪਿਛਲੇ 24 ਘੰਟਿਆਂ ਦੌਰਾਨ ਨਮੀ ਵਧਣ ਕਾਰਨ ਗਰਮੀ ਵਧੀ ਹੈ, ਪਰ ਅਗਲੇ 3 ਤੋਂ 4 ਦਿਨਾਂ ਤੱਕ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ।Heavy rain-storm alert

ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਆਉਣ ਵਾਲੀ 15, 16 ਅਤੇ 17 ਜੂਨ ਨੂੰ ਮੌਸਮ ਵਿੱਚ ਬਦਲਾਅ ਹੋਵੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ।Heavy rain-storm alert

ਇਸ ਦੇ ਨਾਲ ਹੀ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਜੂਨ ਨੂੰ ‘ਬਿਪਰਜੋਏ’ ਦੇ ਦੱਖਣ-ਪੱਛਮੀ ਰਾਜਸਥਾਨ ਵਿੱਚ ਦਾਖ਼ਲ ਹੋਣ ਦੀ ਗੁੰਜਾਇਸ਼ ਹੈ। ਇਸ ਦੇ ਪ੍ਰਭਾਵ ਕਾਰਨ ਜੋਧਪੁਰ ਅਤੇ ਉਦੈਪੁਰ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚ 15 ਜੂਨ ਦੀ ਦੁਪਹਿਰ ਤੋਂ ਬਾਅਦ ਹੀ ਹਨੇਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦਾ ਅਸਰ ਗੁਆਂਢੀ ਸੂਬਿਆਂ ਉਤੇ ਵੀ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ ਵਿਚ 15 ਤੋਂ 18 ਜੂਨ ਵਿਚਾਲੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਨ੍ਹਾਂ ਦਿਨਾਂ ਵਿਚ ਇਨ੍ਹਾਂ ਸੂਬਿਆਂ ਵਿਚ ਭਾਰੀ ਬਾਰਸ਼ ਹੋ ਸਕਦੀ ਹੈ।

ALSO READ :- ਚੱਕਰਵਾਤ ਬਿਪਰਜੋਏ: ਪਾਕਿਸਤਾਨ ਦੇ ਤੱਟੀ ਖੇਤਰਾਂ ਤੋਂ ਨਿਕਾਸੀ ਸ਼ੁਰੂ

ਇਸ ਦੇ ਪ੍ਰਭਾਵ ਕਾਰਨ 16 ਜੂਨ ਨੂੰ ਜੋਧਪੁਰ, ਉਦੈਪੁਰ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਦੱਖਣ-ਪੱਛਮੀ ਰਾਜਸਥਾਨ ਵਿੱਚ ਹਵਾ ਦੀ ਰਫ਼ਤਾਰ 45 ਤੋਂ 55 ਤੋਂ 65 ਕਿਲੋਮੀਟਰ ਪ੍ਰਤੀ ਘੰਟਾ ਰਿਕਾਰਡ ਕੀਤੇ ਜਾਣ ਦੀ ਸੰਭਾਵਨਾ ਹੈ। 17 ਜੂਨ ਨੂੰ ਵੀ ਇਸ ਪ੍ਰਣਾਲੀ ਦਾ ਪ੍ਰਭਾਵ ਜੋਧਪੁਰ, ਉਦੈਪੁਰ ਅਤੇ ਅਜਮੇਰ ਡਿਵੀਜ਼ਨਾਂ ਅਤੇ ਆਸਪਾਸ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਰੂਪ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ।Heavy rain-storm alert

Share post:

Subscribe

spot_imgspot_img

Popular

More like this
Related