Helicopter crash
ਰਾਜਸਥਾਨ ਦੇ ਜੈਸਲਮੇਰ ਵਿਚ ਅੱਜ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ (Helicopter crash) ਹੋ ਗਿਆ। ਇਹ ਹੈਲੀਕਾਪਟਰ ਅਭਿਆਸ ਉਤੇ ਸੀ। ਹੈਲੀਕਾਪਟਰ ਜੈਸਲਮੇਰ ਸ਼ਹਿਰ ਦੀ ਜਵਾਹਰ ਕਲੋਨੀ ਨੇੜੇ ਦੁਪਹਿਰ ਵੇਲੇ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਰਵਾਨਾ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈਸਲਮੇਰ ਵਿੱਚ ਫੀਲਡ ਫਾਇਰਿੰਗ ਰੇਂਜ ਵਿੱਚ ਅਭਿਆਸ ਦੇਖਣ ਲਈ ਆ ਰਹੇ ਹਨ।
ਜਾਣਕਾਰੀ ਮੁਤਾਬਕ ਹੈਲੀਕਾਪਟਰ ਹਾਦਸਾ ਦੁਪਹਿਰ ਕਰੀਬ 2:15 ਵਜੇ ਦੱਸਿਆ ਜਾ ਰਿਹਾ ਹੈ। ਦੁਰਘਟਨਾ ਦਾ ਸ਼ਿਕਾਰ ਹੋਇਆ ਹੈਲੀਕਾਪਟਰ ਅੱਜ ਜੈਸਲਮੇਰ ਦੇ ਫੀਲਡ ਫਾਇਰਿੰਗ ਰੇਂਜ ਵਿੱਚ ਚਲਾਏ ਜਾ ਰਹੇ ਅਭਿਆਸ ਲਈ ਆਇਆ ਸੀ। ਅਚਾਨਕ ਦੁਪਹਿਰ ਵੇਲੇ ਇਹ ਹੈਲੀਕਾਪਟਰ ਜੈਸਲਮੇਰ ਸ਼ਹਿਰ ਦੀ ਜਵਾਹਰ ਕਾਲੋਨੀ ਨੇੜੇ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਦੇ ਕਰੈਸ਼ ਹੁੰਦੇ ਹੀ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਆਸਪਾਸ ਦਾ ਇਲਾਕਾ ਕੰਬ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਅੱਗ ਦੇ ਗੋਲੇ ਵਿੱਚ ਬਦਲ ਗਿਆ।
READ ALSO:ਐਲਵਿਸ਼ ਯਾਦਵ ਖ਼ਿਲਾਫ਼ ਇੱਕ ਹੋਰ ਸ਼ਿਕਾਇਤ ਦਰਜ, PFA ਅਧਿਕਾਰੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ
ਦੱਸਿਆ ਜਾ ਰਿਹਾ ਹੈ ਕਿ ਹਵਾ ਵਿਚ ਉੱਡਦਾ ਹੈਲੀਕਾਪਟਰ ਜਵਾਹਰ ਕਾਲੋਨੀ ਸਥਿਤ ਮੇਘਵਾਲ ਭਾਈਚਾਰੇ ਦੇ ਹੋਸਟਲ ਵਿੱਚ ਦਾਖਲ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਪਹਿਲਾਂ ਦੋਵੇਂ ਪਾਇਲਟ ਉਸ ਤੋਂ ਬਾਹਰ ਨਿਕਲ ਗਏ ਸਨ। ਹਾਦਸੇ ਤੋਂ ਬਾਅਦ ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਡਰ ਗਏ।
Helicopter crash