Sunday, December 22, 2024

4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਹੰਕਾਰੀ ਔਰੰਗਜ਼ੇਬ ਦਾ ਹੋਇਆ ਸੀ ਦਰਦਨਾਕ ਅੰਤ

Date:

History of Aurangzeb death

ਗੁਰੂ ਤੇਗ਼ਬਹਾਦਰ ਜੀ ਨੂੰ ਔਰੰਗਜ਼ੇਬ ਨੇ 24 ਨਵੰਬਰ 1675 ਈ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੈ ਸ਼ਹੀਦ ਕਰਵਾ ਦਿੱਤਾ , ਸਿੱਖਾਂ ਦੀ ਗਿਣਤੀ ਭਾਵੇਂ ਉਸ ਟਾਈਮ ਥੋੜੀ ਸੀ , ਪਰ ਸਿੱਖਾਂ ਚ ਰੋਸ ਬਹੁਤ ਜਿਆਦਾ ਸੀ, ਔਰੰਗਜ਼ੇਬ ਦੇ ਉਪਰ ਇਕ ਸਾਲ ‘ਚ ਤਿੰਨ ਹਮਲੇ ਹੋਏ ਸਨ | ਪਹਿਲਾਂ ਹਮਲਾ ਚਾਂਦਨੀ ਚੌਂਕ ਚ ਹੋਇਆਂ ਜਦੋਂ ਉਹ ਕਾਫਲੇ ਨਾਲ ਜਾ ਰਿਹਾ ਸੀ , ਹਜ਼ਾਰਾਂ ਲੋਕ ਉਸਨੂੰ ਝੁਕ ਕੇ ਸਲਾਮ ਕਰ ਰਹੇ ਸੀ , ਭੀੜ ਚੋਂ ਗੁਰੂ ਦਾ ਇਕ ਸਿੱਖ ਨਿਕਲਿਆ ਉਹਦੇ ਹੱਥ ਚ ਡੰਡਾ ਸੀ , ਡੰਡਾ ਵਗਾਹ ਕੇ ਮਾਰਿਆਂ ਉਸਨੇ ਔਰੰਗਜ਼ੇਬ ਨੂੰ ਔਰੰਗਜ਼ੇਬ ਦੇ ਉਹ ਡੰਡਾ ਵੱਜਿਆਂ ਨਹੀਂ ਪਰ ਉਹ ਡੰਡਾ ਉਸਦੇ ਸ਼ਾਹੀ ਛੱਤਰ ਤੇ ਲੱਗਿਆ ਜਿਸ ਤੋਂ ਬਾਅਦ ਲੋਕ ਹਿੱਲ ਗਏ ਕਿ ਇਹ ਬੰਦਾ ਕੋਣ ਹੈ|
ਦੂਜਾ ਹਮਲਾ ਹੋਇਆਂ ਜਾਮਮਸਜਿਦ ਚ ਜਦੋਂ ਉਹ ਮੱਥਾ ਟੇਕਣ ਗਿਆ ਹੋਇਆਂ ਸੀ , ਔਰੰਗਜ਼ੇਬ ਅਪਣੇ ਸੈਨਿਕਾ ਤੇ ਦਰਬਾਰੀਆਂ ਦੇ ਨਾਲ ਮਸਜਿਦ ਦੀਆਂ ਪੌੜੀਆਂ ਤੇ ਸੀ
ਇਕ ਸਿੱਖ ਆਇਆ ਨੰਗੀ ਤਲਵਾਰ ਸੀ ਉਸਦੇ ਹੱਥ ਚ ਸੈਨਿਕਾ ਨੇ ਫੜ ਲਿਆ ਤੇ ਸਿੱਖ ਔਰੰਗਜ਼ੇਬ ਕੋਲ ਨਹੀਂ ਪਹੁੰਚ ਸਕਿਆ ਤੇ ਔਰੰਗਜ਼ੇਬ ਬੱਚ ਗਿਆ ਸੀ , ਤੇ ਉਸ ਸਿੱਖ ਨੂੰ ਮੌਤ ਦੀ ਸਜਾ ਸੁਣਾ ਦਿੱਤੀ ਗਈ ਸੀ

ਤੀਜਾ ਹਮਲਾ ਹੋਇਆ ਜਮੁਨਾ ਨਦੀ ਚ ਸੈਰ ਕਰ ਰਿਹਾ ਸੀ ਔਰੰਗਜ਼ੇਬ ਤੇ ਕਿਸ਼ਤੀ ਚ ਬੈਠਾ ਸੀ ਇਕ ਸਿੱਖ ਆਇਆ ਉਸਦੇ ਹੱਥ ਚ ਦੋ ਇੱਟਾਂ ਸੀ ਉਸਨੇ ਨੇ ਵਗਾਹ ਕੇ ਮਾਰੀਆਂ
ਉਨ੍ਹਾ ਇੱਟਾਂ ਚ ਇਕ ਇਟ ਔਰੰਗਜ਼ੇਬ ਦੇ ਸਿੰਘਾਸਨ ਤੇ ਲੱਗੀ ਜੋ ਕਿਸ਼ਤੀ ਚ ਰੱਖਿਆਂ ਹੋਇਆ ਸੀ , ਇਹਨਾਂ ਕਿ ਖੌਫ ਖਾ ਗਿਆਂ ਉਹ ਉਸ ਟਾਈਮ ਕਿ ਉਸਨੂੰ ਦਿੱਲੀ ਛੱਡਣ ਦੇ ਲਈ ਮਜਬੂਰ ਹੋਣਾ ਪਿਆ
1676 ਵਿੱਚ ਉਸਨੇ ਦਿੱਲੀ ਛੱਡੀ ਤੇ ਦੱਖਣ ਵੱਲ ਚੱਲ ਗਿਆ , ਉਹ 31 ਸਾਲ ਅਪਣੇ ਘਰ ਤੋਂ ਦੂਰ ਰਿਹਾ ਤੇ ਮਹਿਲਾ ਚ ਰਹਿਣ ਵਾਲਾ ਰਾਜਾ ਇਕ ਤੰਬੂਆਂ ਚ ਮਰਿਆਂ

ਗੁਰੂ ਸਾਬ ਨੂੰ ਉਹਨੇ ਘਰ ਛੱਡਣ ਲਈ ਮਜਬੂਰ ਕੀਤਾ ਸੀ , ਅਨੰਦਪੁਰ ਦਾ ਕਿਲਾ ਛੱਡ ਕੇ ਗਏ ਗੁਰੂ ਸਾਬ ਅਪਣੇ ਪਰਿਵਾਰ ਸਣੇ , ਤੇ ਉਹ ਜਾਲਮ ਵੀ 31 ਸਾਲ ਅਪਣੇ ਘਰੋਂ ਬਾਹਰ ਰਿਹਾ , ਤੇ ਆਖਰੀ ਸਾਹ ਵੀ ਉਸਨੇ ਕਿਸ ਤਰੀਕੇ ਨਾਲ ਲਏ ਉਹ ਕਹਿੰਦਾ ਸੀ ਕਿਸੇ ਦੁਸ਼ਮਣ ਨੂੰ ਵੀ ਇਸ ਤਰਾ ਦੀ ਮੌਤ ਨਾ ਆਵੇ , ਔਰੰਗਜ਼ੇਬ ਨੇ 49 ਸਾਲ ਰਾਜ ਕੀਤਾ
ਭਾਰਤ ਦਾ ਸਭ ਤੋਂ ਅਮੀਰ ਆਦਮੀ ਸੀ ਉਹ ਉਸ ਟਾਈਮ, ਤੇ ਤਾਕਤਵਰ ਵੀ , ਲੱਖਾਂ ਦੀ ਫੌਜ ਸੀ , ਜਿਹੜੇ ਗੈਰ ਮੁਸਲਿਮ ਹੁੰਦੇ ਸੀ ਉਹਨਾਂ ਨਾਲ ਦੋ ਹੀ ਗੱਲਾਂ ਕਰਦਾ ਸੀ ਜਾਂ ਤਾਂ ਕਹਿੰਦਾ ਸੀ ਮੁਸਲਮਾਨ ਬਣ ਜਾਓ ਜਾ ਇਹਨੂੰ ਮਾਰ ਦਿਓ
ਗੁਰੂ ਤੇਗਬਹਾਦਰ ਜੀ ਨਾਲ ਵੀ ਉਸਨੇ ਇੰਝ ਹੀ ਕੀਤਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਉਸਦੀ ਸ਼ਹਿ ਤੇ ਹੀ ਹੋਈ ਸੀ | ਚਮਕੌਰ ਦੀ ਜੰਗ ਤੋਂ ਬਾਅਦ ਜਦੋ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 5 ਜਨਵਰੀ 1707 ਨੂੰ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ
ਜਫਰਨਾਮਾ
ਜਫਰਨਾਮੇ ਚ ਗੁਰੂ ਸਾਹਿਬ ਉਹਨਾਂ ਸਹੁੰਆ ਦਾ ਜਿਕਰ ਕਰਦੇ ਨੇ ਜੋ ਔਰੰਗਜ਼ੇਬ ਖਾ ਕੇ ਮੁਕਰਿਆ ਸੀ , ਗੁਰੂ ਸਾਹਿਬ ਕਹਿੰਦੇ ਨੇ ਤੇਰਾ ਕੋਈ ਦੀਨ ਧਰਮ ਨਹੀਂ ਹੈ , ਤੂੰ ਰੱਬ ਦਾ ਵੀ ਨਹੀਂ ਹੈ ਤੂੰ ਅੱਲਾ ਦਾ ਵੀ ਨਹੀਂ ਹੈ ਫਿਰ ਕੀ ਹੋਇਆ ਜੇ ਤੂੰ ਮੇਰੇ 4 ਪੁੱਤ ਸ਼ਹੀਦ ਕਰਵਾ ਦਿੱਤੇ , ਮੇਰਾ ਖਾਲਸਾ , ਜਹਿਰੀਲਾ ਸੱਪ , ਕੁੰਡਲੀਆਂ ਸੱਪ ਅਜੇ ਜਿਉਦਾ ਹੈ , ਔਰੰਗਜ਼ੇਬ ਦੇ ਸਾਰੇ ਪਾਪ ਇਹ ਜਫਰਨਾਮਾ ਪੜਨ ਤੋਂ ਬਾਅਦ ਉਸਦੇ ਸਿਰ ਤੇ ਘੁੰਮਣ ਲੱਗ ਪਏ, ਜੇ ਹੋਰ ਕੋਈ ਮਾਰਦਾ ਤਾਂ ਔਰੰਗਜ਼ੇਬ ਨੂੰ ਜੰਗ ਚ ਮਾਰਦਾ, ਗੁਰੂ ਸਾਹਿਬ ਦੀ ਤਾਕਤ ਦੇਖੋਂ ਬੰਦਾ ਨਹੀਂ ਮਾਰਿਆ ਉਹ ਬੰਦੇ ਦਾ ਹੰਕਾਰ ਮਾਰਤਾ, ਜਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਨੂੰ ਅਪਣੇ ਗੁਨਾਹਾ ਦਾ ਐਸਾ ਅਹਿਸਾਸ ਹੋਇਆ ਕਿ ਉਸਦਾ ਦਿਮਾਗ ਹਿੱਲ ਗਿਆ, ਉਹ ਅਪਣੇ ਪੁੱਤਰਾਂ ਨੂੰ ਇਕ ਖਤ ਲਿਖਦਾ ਹੈ ਤੇ ਲਿਖਦਾ ਹੈ ਕਿ ਮੈ ਕੀ ਕੀਤਾ ਸਾਰੀ ਉਮਰ ਅੱਲਾ ਮੇਰੇ ਅੰਦਰ ਸੀ ਤੇ ਮੈਂ ਬੇਗੁਨਾਹਾ ਨੂੰ ਮਾਰਦਾ ਰਿਹਾ, ਕਹਿੰਦਾ ਇਹੋ ਜਿਹਾ ਬਾਦਸ਼ਾਹ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਉਹ ਕਹਿੰਦਾ ਮੈਂ ਪਾਪੀ ਹਾਂ

History of Aurangzeb death

ਅੱਖਾਂ ਅੰਦਰ ਧੱਸ ਗਈਆ ਤੇ ਮੋਢੇ ਲਟਕ ਗਏ, ਲੱਤ ਇਕ ਟੁੱਟੀ ਹੋਈ ਸੀ ਸੈਨਿਕਾਂ ਤੋਂ ਬਿਨਾ ਉਹ ਉਠ ਨਹੀਂ ਸੀ ਪਾਉਦਾ ,2-3 ਵਾਰ ਉਹ ਅਪਣੇ ਕਮਰੇ ਚ ਡਿੱਗ ਗਿਆ, ਜਦੋਂ ਜਾ ਕੇ ਉਸਦੀ ਘਰਵਾਲੀ ਦੇਖਦੀ ਸੀ ਹਿਲਾਉਦੀ ਸੀ ਤਾਂ ਉਹ ਉਪਰ ਦੇਖਦਾ ਸੀ ਤੇ ਫਿਰ ਗੁੱਸੇ ਹੋ ਜਾਂਦਾ ਸੀ

ਔਰੰਗਜ਼ੇਬ ਜੋ ਅਪਣੀ ਵਸੀਅਤ ਬਣਾ ਕੇ ਗਿਆ ਸੀ ਉਸ ਚ ਉਹ ਲਿਖਦਾ ਹੈ ਕਿ ਮੇਰੀ ਕਬਰ ਤੇ ਖਰਚਾ ਨਾ ਕੀਤਾ ਜਾਵੇ ਮੈਂ ਪਾਪੀ ਹਾਂ ਮੈ ਅਪਣੀ ਆਮਦਨ ਅਪਣੈ ਨੌਕਰ ਦੀ ਜੇਬ ਚ 4 ਰੁਪਏ 2 ਆਨੇ ਪਾ ਕਿ ਜਾ ਰਿਹਾ ਹਾਂ , ਆਖਰੀ ਸਮੇਂ ਚ ਜਦੋੰ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆਂ ਸੀ ਤਾਂ ਉਸਨੂੰ ਅਹਿਸਾਸ ਹੋਇਆ ਕਿ ਜਿਹੜਾ ਮੈਂ ਕਰੋੜਾ ਰੁਪਿਆ ਪਾਇਆ ਹੈ ਉਹ ਹਰਾਮ ਦੀ ਕਮਾਈ ਹੈ ਫਿਰ ਆਖਰੀ ਸਮੇਂ ਚ ਉਸਨੇ ਨੇ ਉਨ ਨਾਲ ਟੋਪੀਆਂ ਬੁੰਨੀਆਂ ਤੇ ਉਹ ਟੌਪੀਆ ਵੇਚ ਕਿ ਉਸਨੂੰ 4 ਰੁਪਏ 2 ਆਨੇ ਮਿਲੇ ਕਹਿੰਦਾ ਇਹ ਮੇਰੇ ਹੱਕ ਦੀ ਕਮਾਈ ਹੈ ਇਸਦੇ ਨਾਲ ਮੇਰਾ ਕਫਨ ਖਰੀਦਿਆਂ ਜਾਵੇ ਤੇ ਮੇਰੀ ਕਬਰ ਕੱਚੀ ਇਟ ਦੀ ਮਿੱਟੀ ਨਾਲ ਬਣਾਈ ਜਾਵੇ , ਮੇਰੀ ਕਬਰ ਤੇ ਫੁੱਲ ਨਾ ਵਿਛਾਏ ਜਾਣ, ਮੇਰੀ ਕਬਰ ਤੇ ਦਰੱਖਤ ਨਾ ਲਗਾਇਆਂ ਜਾਵੇ , ਕਹਿੰਦਾ ਮੈਂ ਪਾਪੀ ਹਾਂ ਮੇਰੇ ਵਰਗੇ ਪਾਪੀ ਨੂੰ ਸੂਰਜ ਦੀ ਰੋਸ਼ਨੀ ਚ ਸੜਨਾ ਚਾਹੀਦਾ ਹੈ

ਵੀਡੀਓ ਦਾ ਲਿੰਕ :https://www.facebook.com/share/p/8M9VF3SzSXDVdGVp/

Read Also : ਕੇਸਰ ਬਾਲਮ ਕੱਕੜੀ ਹੈ ਕਈ ਸਮੱਸਿਆਵਾਂ ਦਾ ਅੰਤ , ਪੱਥਰੀ , T.B ਵਿੱਚ ਹੈ ਅਸਰਦਾਰ..

ਜਦੋਂ ਮੈਨੂੰ ਦਫਨਾਇਆ ਜਾਵੇ ਤਾਂ ਮੇਰਾ ਮੂੰਹ ਕਬਰ ਚ ਬਾਹਰ ਰੱਖਿਆਂ ਜਾਵੇ ਤਾਂ ਜੋ ਮੈਂ ਅੱਲਾ ਦੀ ਦਰਗਾਹ ਚ ਨੰਗੇ ਮੂੰਹ ਜਾਵਾ ਤਾਂ ਜੋ ਮੇਰੇ ਗੁਨਾਹ ਮੁਆਫ ਹੋ ਜਾਣ ਇੰਨਾ ਡਰ ਗਿਆਂ ਸੀ ਉਹ ਅਪਣੇ ਗੁਨਾਹ ਤੋਂ , ਇਹ ਡਰ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ ਸੀ ਜਫਰਨਾਮੇ ਦੇ ਉਹ ਸ਼ਬਦਾ ਨੇ ਦਿੱਤਾ , ਅੱਜ ਵੀ ਉਸਦੀ ਕਬਰ ਦੇਖਾਗੇ ਤਾਂ ਉਸਦੀ ਕਬਰ ਤੇ ਕੋਈ ਦੀਵਾਂ ਜਗਾਉਣ ਵਾਲਾ ਨਹੀਂ, ਉਹਨੂੰ ਅੱਜ ਵੀ ਲਾਹਣਤਾਂ ਪੈਂਦੀਆਂ ਨੇ ਤੇ ਰਹਿੰਦੀ ਦੁਨੀਆਂ ਤੱਕ ਵੀ ਪੈਂਦੀਆਂ ਰਹਿਣਗੀਆਂ
ਔਰੰਗਜ਼ੇਬ ਦੀ ਜੇ ਅੱਜ ਦੀ ਪੀੜੀ ਦੀ ਗੱਲ ਕਰੀਏ ਤਾਂ
ਇਹਨਾ ਮਾੜਾ ਹਾਲ ਉਹਨਾ ਦਾ ਕਲਕੱਤੇ ਦੀ ਇਕ ਝੁੱਗੀ ਚ ਰਹਿੰਦੇ ਨੇ , ਲੋਕਾਂ ਦੇ ਘਰੇ ਬਰਤਨ ਸਾਫ ਕਰਨ ਨੂੰ ਮਜਬੂਰ ਨੇ ਉਹਨਾਂ ਦੀਆਂ ਔਰਤਾਂ ਤੇ ਸਰਕਾਰ ਦੀ ਦਿੱਤੀ ਪੈਨਸ਼ਨ ਤੇ ਗੁਜ਼ਾਰਾ ਕਰ ਰਿਹਾ ਹੈ
ਜਿਹੜਾ ਕਹਿੰਦਾ ਹੁੰਦਾ ਸੀ ਕੋਣ ਗੁਰੂ ਗੋਬਿੰਦ ਸਿੰਘ
ਹੰਕਾਰ ਚ ਅੰਨੇ ਹੋਏ ਔਰੰਗਜ਼ੇਬ ਦਾ ਹੰਕਾਰ ਗੁਰੂ ਸਾਹਿਬ ਦੀ ਕਲਮ ਨੇ ਇਕ ਮਿੰਟ ਚ ਤੋੜ ਦਿੱਤਾ ਸੀ

ਮਨਜੀਤ ਕੌਰ

History of Aurangzeb death

Share post:

Subscribe

spot_imgspot_img

Popular

More like this
Related

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...