Saturday, January 4, 2025

ਸੀ.ਬੀ.ਐਸ.ਈ. ਦੀ 10ਵੀਂ ਜਮਾਤ ‘ਚੋਂ 99 ਫੀਸਦੀ ਅੰਕ ਹਾਸਲ ਕਰਨ ਵਾਲੀ ਸਿਮਰਨਦੀਪ ਨੂੰ ਡੀਸੀ ਨੇ ਭਾਰਤੀ ਸੰਵਿਧਾਨ ਦੇਕੇ ਕੀਤਾ ਸਨਮਾਨਿਤ

Date:

ਪਟਿਆਲਾ, 19 ਮਈ:

Honored by Patiala DC ਪਟਿਆਲਾ, 20 ਮਈ (ਮਾਲਕ ਸਿੰਘ ਘੁੰਮਣ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੀਬੀਐਸਈ ਦੇ ਨਤੀਜਿਆਂ ਵਿੱਚ ਦਸਵੀਂ ਜਮਾਤ ਵਿੱਚੋਂ 99 ਫੀਸਦੀ ਅੰਕ ਹਾਸਲ ਕਰਕੇ ਟਾਪਰ ਬਣੀ ਸਿਮਰਨਦੀਪ ਕੌਰ ਨੂੰ ਭਾਰਤੀ ਸੰਵਿਧਾਨ ਦੀ ਕਾਪੀ ਦੇ ਕੇ ਸਨਮਾਨਿਤ ਕਰਦਿਆਂ ਜ਼ਿੰਦਗੀ ਵਿੱਚ ਸਮਾਜ ਦੇਸ਼ ਅਤੇ ਮਨੁੱਖਤਾ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਕਿ ”ਮਿਹਨਤ ਕਰਨ ਨਾਲ ਹਰ ਮੰਜ਼ਲ ਹਾਸਿਲ ਕੀਤੀ ਜਾ ਸਕਦੀ ਹੈ, ਜ਼ਰੂਰਤ ਹੈ ਕੇਵਲ ਆਪਣੇ ਆਪ ਉਪਰ ਭਰੋਸਾ ਕਰਕੇ ਸਹੀ ਸਮੇਂ ਅਤੇ ਸਹੀ ਦਿਸ਼ਾ ਵੱਲ ਵਧਣ ਦੀ।”

ਦੱਸਣਯੋਗ ਹੈ ਕਿ ਬੁਹਪੱਖੀ ਪ੍ਰਾਪਤੀਆਂ ਕਰਨ ਵਾਲੀ ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ ਇਸ ਵਿਦਿਆਰਥਣ ਨੇ 99 ਪ੍ਰਤੀਸ਼ਤ ਅੰਕ ਪ੍ਰਾਪਤ ਹਾਸਲ ਕਰਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ। ਸਿਮਰਨਦੀਪ ਨੇ ਮਾਰਸ ਸਪੈਲ-ਬੀ (ਐਮਏਆਰਆਰਐਸ) ਦੇ ਅੰਤਰਰਾਸ਼ਟਰੀ ਪੱਧਰ ਦੇ ਕਠਿਨ ਮੁਕਾਬਲੇ ਵਿੱਚ ਅੰਗਰੇਜ਼ੀ ਉਚਾਰਨ, ਪੜ੍ਹਣ ਅਤੇ ਲਿਖਣ ਵਿੱਚ ਵੀ ਪਹਿਲਾ ਸਥਾਨ ਹਾਸਿਲ ਕੀਤਾ ਹੈ। Honored by Patiala DC

ਸਿਮਰਨਦੀਪ ਨੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਵੱਲੋਂ ਕਰਵਾਏ ਮੈਗਾ ਉਲੰਪਿਸ ਕਾਮਬੈਟ 2022 ਵਿੱਚ ਵੀ ਪੰਜਾਬ ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਸਦੀ ਤਸਵੀਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਵਾਲ ਆਫ ਫੇਮ ਉੱਪਰ ਵੀ ਲਗਾਈ ਗਈ ਹੈ। ਸਿਮਰਨ ਆਈ ਏ ਐਸ ਬਣਨ ਦੀ ਇੱਛੁਕ ਹੈ ਅਤੇ ਉਹ ਅਜਿਹੀ ਐਪ ਡਿਪੈਲਪ ਕਰਨਾ ਚਾਹੰਦੀ ਹੈ ਜਿਸ ਦੁਆਰਾ ਉਹ ਸਮਾਜ ਦੇ ਲੋੜਵੰਦ ਲੋਕਾਂ ਦੀ ਸੇਵਾ ਕਰ ਸਕੇ। ਡੀਸੀ ਸਾਕਸ਼ੀ ਸਾਹਨੀ ਨੇ ਉਸਨੂੰ ਉੱਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ Honored by Patiala DC

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਵੱਲੋਂ ਐਸ.ਜੀ.ਪੀ.ਸੀ. ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ, ਦਾਅਵੇ ਤੇ ਇਤਰਾਜ਼ ਮੰਗੇ

ਮਾਲੇਰਕੋਟਲਾ, 4 ਜਨਵਰੀ :                    ਡਿਪਟੀ ਕਮਿਸ਼ਨਰ ਡਾ.ਪੱਲਵੀ ਵੱਲੋਂ ਅੱਜ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 4 ਜਨਵਰੀ 2025

Hukamnama Sri Harmandir Sahib Ji ਰਾਮਕਲੀ ਮਹਲਾ ੫ ॥ ਅੰਗੀਕਾਰੁ ਕੀਆ...