ਸੁੱਖ ਵਿਲਾਸ ਦਾ ਨਾਂ ਲੈ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ

I will give good news very soon
Punjab Chief Minister Bhagwant Mann with other senior AAP leaders addressing media during press conference on ' Badlenge Haryana Ka Haal, Ab Laenge Kejriwal' in Chandigarh on Thursday. Express Photo *** Local Caption *** Punjab Chief Minister Bhagwant Mann with other senior AAP leaders addressing media during press conference on ' Badlenge Haryana Ka Haal, Ab Laenge Kejriwal' in Chandigarh on Thursday. Express Photo

I will give good news very soon

ਪੰਜਾਬ ਵਿਚ ਹੋ ਰਹੀ ਮਾਲਵਾ ਨਹਿਰ ਦੀ ਉਸਾਰੀ ਵਾਲੀ ਜਗ੍ਹਾ ‘ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪਿੰਡ ਦੋਦਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਲਵਾ ਨਹਿਰ ਬਾਦਲਾਂ ਦੀ ਹਿੱਕ ‘ਤੇ ਬਣੇਗੀ। ਉਨ੍ਹਾਂ ਕਿਹਾ ਕਿ ਇਹ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਰੀਬ ਦੋ ਲੱਖ ਏਕੜ ਨੂੰ ਪਾਣੀ ਦੇਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਹਿਲੀਆਂ ਨਹਿਰਾਂ ਇਨ੍ਹਾਂ ਦੇ ਖੇਤਾਂ ਵਿਚ ਹੀ ਖਤ਼ਮ ਹੋ ਜਾਂਦੀਆਂ ਸਨ। ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹੈ ਪਰ ਇਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਮਾਨ ਨੇ ਦਾਅਵਾ ਕੀਤਾ ਕਿ ਦੇਸ਼ ਦੀ ਆਜ਼ਾਦੀ 1947 ਤੋਂ ਬਾਅਦ ਪੰਜਾਬ ਵਿਚ ਇਹ ਪਹਿਲੀ ਨਹਿਰ ਬਣਨ ਜਾ ਰਹੀ ਹੈ। I will give good news very soon

also read :- Batala ‘ਚ ਐਨਕਾਊਂਟਰ, ਗੈਂਗਸਟਰ ਤੇ ਪੁਲਿਸ ਦਰਮਿਆਨ ਮੁਠਭੇੜ, ਇੱਕ ਗੈਂਗਸਟਰ ਕਾਬੂ

ਮਾਨ ਨੇ ਕਿਹਾ ਕਿ ਬਾਦਲ ਸਿਰਫ ਕੁਰਸੀ ਦੇ ਭੁੱਖੇ ਹਨ। ਇਨ੍ਹਾਂ ਨੂੰ ਜੇ ਕੋਈ ਭੂਟਾਨ ਵਿਚ ਕੁਰਸੀ ਦੇ ਦੇਵੇ ਤਾਂ ਇਹ ਉਥੇ ਵੀ ਪਹੁੰਚ ਜਾਣ। ਬਾਦਲ ਪਿੰਡ ਵਿਚ ਉੱਚੀਆਂ-ਉੱਚੀਆਂ ਕੰਧਾਂ ਬਣਾ ਲਈਆਂ, ਵੱਡੇ-ਵੱਡੇ ਦਰਵਾਜ਼ੇ ਚਿਣ ਲਏ, ਇਟਲੀ ਤੋਂ ਲਿਆਂਦਾ ਮਾਰਵਲ ਲਗਾਇਆ। ਇਹ ਸਿਰਫ ਲੋਕਾਂ ਦੀ ਕਮਾਈ ਸਦਕਾ ਹੈ। ਉਨ੍ਹਾਂ ਕਿਹਾ ਕਿ ਮੈਂ ਸੁੱਖ ਵਿਲਾਸ ਦੇ ਵੀ ਕਾਗਜ਼ ਕੱਢ ਲਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ। ਪੈਸਾ ਜਿੰਨਾ ਮਰਜ਼ਾ ਕਮਾ ਲਵੋ ਕੁਝ ਨਾਲ ਨਹੀਂ ਜਾਵੇਗੀ। ਬਾਦਲਾਂ ਨੂੰ ਲੋਕਾਂ ਨੇ ਉਨ੍ਹਾਂ ਦੀ ਥਾਂ ਵਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਪੁੱਤ ਮਰ ਰਹੇ ਸੀ ਤਾਂ ਉਦੋਂ ਬਾਪੂ ਨੇ ਸੁਖਬੀਰ ਨੂੰ ਬਾਹਰ ਭੇਜ ਦਿੱਤਾ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਉਦੋਂ ਡਿਪਟੀ ਸੀ. ਐੱਮ. ਬਣਾ ਦਿੱਤਾ। ਇਹ ਕੰਮ ਜੋ ਮੈਂ ਅੱਜ ਕਰ ਰਿਹਾ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਰਹਾਂਗੇ। I will give good news very soon

[wpadcenter_ad id='4448' align='none']