Friday, December 27, 2024

ਵਿਸ਼ਵ ਕੱਪ ਦਾ ਸ਼ਡਿਊਲ ਜਾਰੀ, 

Date:

  • ਇਸ ਸਾਲ ਅਕਤੂਬਰ-ਨਵੰਬਰ ‘ਚ ਭਾਰਤ ‘ਚ ਹੋਣ ਵਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ 

ICC World Cup 2023: ਇਸ ਸਾਲ ਅਕਤੂਬਰ-ਨਵੰਬਰ ‘ਚ ਭਾਰਤ ‘ਚ ਹੋਣ ਵਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਹਿਲੇ ਮੈਚ ‘ਚ ਨਿਊਜ਼ੀਲੈਂਡ ਦਾ ਸਾਹਮਣਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਜਦਕਿ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਖਿਤਾਬੀ ਮੈਚ ਵੀ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।

ਟੀਮ ਇੰਡੀਆ ਅਭਿਆਨ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀ ICC World Cup 2023


ਇਸ ਦੇ ਨਾਲ ਹੀ ਭਾਰਤੀ ਟੀਮ 8 ਅਕਤੂਬਰ ਨੂੰ ਆਸਟ੍ਰੇਲੀਆ ਦੇ ਖਿਲਾਫ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣਾ ਆਖਰੀ ਲੀਗ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਖਿਲਾਫ ਖੇਡੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਇਹ ਮੈਚ 29 ਅਕਤੂਬਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾਵੇਗਾ ICC World Cup 2023

ਆਈਸੀਸੀ ਵਿਸ਼ਵ ਕੱਪ 2023 ਦਾ ਸਮਾਂ-ਸਾਰਣੀ

5 ਅਕਤੂਬਰ – ਇੰਗਲੈਂਡ ਬਨਾਮ ਨਿਊਜ਼ੀਲੈਂਡ – ਅਹਿਮਦਾਬਾਦ

6 ਅਕਤੂਬਰ – ਪਾਕਿਸਤਾਨ ਬਨਾਮ ਕੁਆਲੀਫਾਇਰ-1 – ਹੈਦਰਾਬਾਦ

7 ਅਕਤੂਬਰ – ਬੰਗਲਾਦੇਸ਼ ਬਨਾਮ ਅਫਗਾਨਿਸਤਾਨ – ਧਰਮਸ਼ਾਲਾ

8- ਅਕਤੂਬਰ – ਭਾਰਤ ਬਨਾਮ ਆਸਟ੍ਰੇਲੀਆ – ਚੇਨਈ

9 ਅਕਤੂਬਰ- ਨਿਊਜ਼ੀਲੈਂਡ ਬਨਾਮ ਕੁਆਲੀਫਾਇਰ-1 ਹੈਦਰਾਬਾਦ

10 ਅਕਤੂਬਰ – ਇੰਗਲੈਂਡ ਬਨਾਮ ਬੰਗਲਾਦੇਸ਼ – ਧਰਮਸ਼ਾਲਾ

11- ਅਕਤੂਬਰ- ਭਾਰਤ ਬਨਾਮ ਅਫਗਾਨਿਸਤਾਨ- ਦਿੱਲੀ

12- ਅਕਤੂਬਰ – ਪਾਕਿਸਤਾਨ ਬਨਾਮ ਕੁਆਲੀਫਾਇਰ-2 – ਹੈਦਰਾਬਾਦ

13- ਅਕਤੂਬਰ – ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ – ਲਖਨਊ

14 ਅਕਤੂਬਰ – ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ – ਚੇਨਈ

15- ਅਕਤੂਬਰ – ਭਾਰਤ ਬਨਾਮ ਪਾਕਿਸਤਾਨ – ਅਹਿਮਦਾਬਾਦ

16- ਅਕਤੂਬਰ – ਆਸਟ੍ਰੇਲੀਆ ਬਨਾਮ ਕੁਆਲੀਫਾਇਰ-2 – ਲਖਨਊ

17- ਅਕਤੂਬਰ – ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ-1 – ਧਰਮਸ਼ਾਲਾ

18 ਅਕਤੂਬਰ – ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ – ਚੇਨਈ

19 ਅਕਤੂਬਰ – ਭਾਰਤ ਬਨਾਮ ਬੰਗਲਾਦੇਸ਼ – ਪੁਣੇ

20 ਅਕਤੂਬਰ – ਆਸਟ੍ਰੇਲੀਆ ਬਨਾਮ ਪਾਕਿਸਤਾਨ – ਬੰਗਲੌਰ

21- ਅਕਤੂਬਰ- ਇੰਗਲੈਂਡ- ਦੱਖਣੀ ਅਫਰੀਕਾ- ਮੁੰਬਈ

22- ਅਕਤੂਬਰ – ਕੁਆਲੀਫਾਇਰ-1 ਬਨਾਮ ਕੁਆਲੀਫਾਇਰ-2 – ਲਖਨਊ

23 ਅਕਤੂਬਰ – ਭਾਰਤ ਬਨਾਮ ਨਿਊਜ਼ੀਲੈਂਡ – ਧਰਮਸ਼ਾਲਾ

24- ਅਕਤੂਬਰ – ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ-2 – ਦਿੱਲੀ

25- ਅਕਤੂਬਰ – ਆਸਟ੍ਰੇਲੀਆ ਬਨਾਮ ਕੁਆਲੀਫਾਇਰ-1 ਦਿੱਲੀ

26 ਅਕਤੂਬਰ – ਇੰਗਲੈਂਡ ਬਨਾਮ ਕੁਆਲੀਫਾਇਰ-2 – ਬੰਗਲੌਰ

27 ਅਕਤੂਬਰ – ਪਾਕਿਸਤਾਨ ਬਨਾਮ ਦੱਖਣੀ ਅਫਰੀਕਾ – ਚੇਨਈ

28 ਅਕਤੂਬਰ – ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ – ਧਰਮਸ਼ਾਲਾ

29 ਅਕਤੂਬਰ – ਭਾਰਤ ਬਨਾਮ ਇੰਗਲੈਂਡ – ਲਖਨਊ

30 ਅਕਤੂਬਰ – ਅਫਗਾਨਿਸਤਾਨ ਬਨਾਮ ਕੁਆਲੀਫਾਇਰ-2 – ਪੁਣੇ

31- ਅਕਤੂਬਰ – ਪਾਕਿਸਤਾਨ ਬਨਾਮ ਬੰਗਲਾਦੇਸ਼ – ਕੋਲਕਾਤਾ

1 ਨਵੰਬਰ – ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ – ਪੁਣੇ

2- ਨਵੰਬਰ – ਭਾਰਤ ਬਨਾਮ ਕੁਆਲੀਫਾਇਰ-2 – ਮੁੰਬਈ

3- ਨਵੰਬਰ – ਅਫਗਾਨਿਸਤਾਨ ਬਨਾਮ ਕੁਆਲੀਫਾਇਰ-1 – ਲਖਨਊ

4- ਨਵੰਬਰ – ਆਸਟ੍ਰੇਲੀਆ ਬਨਾਮ ਇੰਗਲੈਂਡ – ਅਹਿਮਦਾਬਾਦ

4- ਨਵੰਬਰ – ਨਿਊਜ਼ੀਲੈਂਡ ਬਨਾਮ ਪਾਕਿਸਤਾਨ-ਬੰਗਲੌਰ

5- ਨਵੰਬਰ – ਭਾਰਤ ਬਨਾਮ ਦੱਖਣੀ ਅਫਰੀਕਾ – ਕੋਲਕਾਤਾ

6- ਨਵੰਬਰ – ਬੰਗਲਾਦੇਸ਼ ਬਨਾਮ ਕੁਆਲੀਫਾਇਰ-2 – ਦਿੱਲੀ

7- ਨਵੰਬਰ – ਆਸਟ੍ਰੇਲੀਆ ਬਨਾਮ ਅਫਗਾਨਿਸਤਾਨ – ਮੁੰਬਈ

8- ਨਵੰਬਰ – ਇੰਗਲੈਂਡ ਬਨਾਮ ਕੁਆਲੀਫਾਇਰ-1 – ਪੁਣੇ

9- ਨਵੰਬਰ – ਨਿਊਜ਼ੀਲੈਂਡ ਬਨਾਮ ਕੁਆਲੀਫਾਇਰ-2 – ਬੰਗਲੌਰ

10- ਨਵੰਬਰ – ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ – ਅਹਿਮਦਾਬਾਦ

11- ਨਵੰਬਰ – ਭਾਰਤ ਬਨਾਮ ਕੁਆਲੀਫਾਇਰ-1 – ਬੰਗਲੌਰ

12- ਨਵੰਬਰ – ਇੰਗਲੈਂਡ ਬਨਾਮ ਪਾਕਿਸਤਾਨ – ਕੋਲਕਾਤਾ

12- ਨਵੰਬਰ – ਆਸਟਰੇਲੀਆ ਬਨਾਮ ਬੰਗਲਾਦੇਸ਼ – ਪੁਣੇ

15- ਨਵੰਬਰ – ਸੈਮੀਫਾਈਨਲ-1 – ਮੁੰਬਈ

16- ਨਵੰਬਰ- ਸੈਮੀਫਾਈਨਲ-2- ਕੋਲਕਾਤਾ

19- ਨਵੰਬਰ- ਫਾਈਨਲ- ਅਹਿਮਦਾਬਾਦ

ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਓਪਨਿੰਗ ਮੁਕਾਬਲੇ ਨਾਲ ਹੋਵੇਗੀ, ਜਿਸ ਦੀ ਮੇਜ਼ਬਾਨੀ ਦੁਨੀਆਂ ਦਾ ਸਭ ਤੋਂ ਵੱਡਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਕਰੇਗਾ। ਫਾਈਨਲ ਵੀ ਇਸ ਮੈਦਾਨ ‘ਤੇ 19 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ ‘ਚ ਹੋਣਗੇ

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...