ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਹੁਣ ਹਿੰਦੀ ਅਤੇ ਖੇਤਰੀ ਭਾਸ਼ਾਵਾਂ ’ਚ ਵੀ ਉਪਲਬਧ

Date:

ਫਾਜ਼ਿਲਕਾ, 6 ਜੂਨ, 2024:
ਦੇਸ਼ ਦੀ ਸਰਵਉੱਚ ਅਦਾਲਤ, ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਦੀ ਕਾਪੀ ਹੁਣ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਜਾਂ ਹੋਰਨਾਂ ਖੇਤਰੀ ਭਾਸ਼ਾਵਾਂ ਵਿੱਚ ਵੀ ਉਪਲਬਧ ਹੋ ਸਕਦੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਦੇ ਲਈ ਈ-ਐਸ ਸੀ ਆਰ (eSCR) ਅਤੇ ਪੰਜਾਬ ਅਤੇ ਹਰਿਆਣਾਹਾ ਈ ਕੋਰਟ ਦੀ ਵੈਬਸਾਈਟ ਜਿਸ ਦਾ ਲਿੰਕ ;https://highcourtchd.gov.in/  ਹੈ, ’ਤੇ ਜਾ ਕੇ ਟਰਾਂਸਲੇਟਡ ਹਾਈਕੋਰਟ ਜੱਜਮੈਂਟ ’ਤੇ ਕਲਿੱਕ ਕਰਨ ’ਤੇ ਮਹੱਤਵਪੂਰਨ ਜਜਮੈਂਟ ਵੱਖ-ਵੱਖ ਸਥਾਨਕ ਭਾਸ਼ਾਵਾਂ ਵਿੱਚ ਵੀ ਮਿਲ ਸਕਦੀਆਂ ਹਨ। ਇਸੇ ਵੇਬਸਾਇਟ ਤੇ ਸੁਪਰੀਮ ਕੋਰਟ ਦੀਆਂ ਵੀ ਮਹੱਤਵਪੂਰਨ ਜੱਜਮੈਂਟ ਹਿੰਦੀ ਸਮੇਤ ਸਥਾਨਕ ਭਾਸ਼ਾਵਾਂ ਵਿੱਚ ਮਿਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਆਮ ਲੋਕਾਂ, ਵਕੀਲਾਂ ਜਾਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਅੱਗੇ ਵੱਖ-ਵੱਖ ਵਿਭਾਗ ਜਿਨ੍ਹਾਂ ਨਾਲ ਇਹ ਜੱਜਮੈਂਟਸ (ਫ਼ੈਸਲੇ) ਸਬੰਧਤ ਹੋਣ, ਇਨ੍ਹਾਂ ਫ਼ੈਸਲਿਆਂ ਦੀ ਸੂਚੀ ਆਪਣੀ ਵਿਭਾਗੀ ਵੈੱਬਸਾਈਟ ’ਤੇ ਅੰਗਰੇਜ਼ੀ ਅਤੇ ਸਥਾਨਕ ਭਾਸ਼ਾ ’ਚ ਅਪਲੋਡ ਕਰਕੇ ਆਮ ਲੋਕਾਂ ਅਤੇ ਆਪਣੇ ਵਿਭਾਗੀ ਅਫ਼ਸਰਾਂ ਨੂੰ ਇਸ ਦੀ ਪਹੁੰਚ ਦੇ ਸਕਦੇ ਹਨ ਤਾਂ ਜੋ ਉਹ ਆਪਣੇ ਨਾਲ ਸਬੰਧਤ ਇਨ੍ਹਾਂ ਫ਼ੈਸਲਿਆਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

Share post:

Subscribe

spot_imgspot_img

Popular

More like this
Related

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 21 ਦਸੰਬਰ 2024

Hukamnama Sri Harmandir Sahib Ji ਰਾਗੁ ਬਿਲਾਵਲੁ ਮਹਲਾ ੫ ਚਉਪਦੇ...

ਜ਼ਿਲਾ ਫਰੀਦਕੋਟ ਵਿੱਚ ਯੂਰੀਆ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

ਫਰੀਦਕੋਟ, 20 ਦਸੰਬਰ 2024 ( ) ਜ਼ਿਲਾ ਫਰੀਦਕੋਟ ਵਿੱਚ ਚਾਲੂ ਹਾੜ੍ਹੀ ਸੀਜ਼ਨ ਦੌਰਾਨ...

ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਪੂਰਾ ਮਾਣ ਸਨਮਾਨ : ਡਿਪਟੀ ਕਮਿਸ਼ਨਰ

ਬਠਿੰਡਾ, 20 ਦਸੰਬਰ : ਸਰਕਾਰੀ ਦਫਤਰਾਂ ਵਿੱਚ ਕੰਮ-ਕਾਜ਼ ਲਈ...

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ

ਚੰਡੀਗੜ੍ਹ, 20 ਦਸੰਬਰ, 2024 -  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...