ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਕਈ ਲੋਕ ਮੁਫ਼ਤ ਬਿਜਲੀ ਦੀ ਗਲਤ ਵਰਤੋਂ ਕਰਕੇ ਇਸ ਨੂੰ ਵਪਾਰਕ ਤੌਰ ’ਤੇ ਵਰਤ ਰਹੇ ਹਨ। ਉਥੇ ਹੀ ਕਈ ਲੋਕਾਂ ਨੇ ਬਿਨਾਂ ਲੋਡ ਦੇ ਮਿਲੀਭੁਗਤ ਨਾਲ ਆਪਣੇ ਘਰਾਂ ਵਿਚ 2 ਕੁਨੈਕਸ਼ਨ ਲੁਆ ਲਏ ਹਨ। ਵਿਭਾਗ ਵੱਲੋਂ ਮਿਲੀਭੁਗਤ ਕਰਨ ਵਾਲੇ ਅਜਿਹੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਮੁਫ਼ਤ ਬਿਜਲੀ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ।Important news for consumers of electricity
ਵਿਭਾਗੀ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗਲਤ ਢੰਗ ਨਾਲ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਇਸ ਲੜੀ ਵਿਚ ਭ੍ਰਿਸ਼ਟ ਬਿਜਲੀ ਕਰਮਚਾਰੀਆਂ ’ਤੇ ਵੀ ਪਾਵਰਕਾਮ ਦਾ ਡੰਡਾ ਚੱਲੇਗਾ ਅਤੇ ਕਈਆਂ ਦੀ ਨੌਕਰੀ ’ਤੇ ਵੀ ਸੰਕਟ ਆਉਣ ਵਾਲਾ ਹੈ। ਵਿਭਾਗ ਵੱਲੋਂ ਦੂਜੀਆਂ ਡਿਵੀਜ਼ਨਾਂ ਦੀਆਂ ਟੀਮਾਂ ਤੋਂ ਕੁਨੈਕਸ਼ਨਾਂ ਦੀ ਚੈਕਿੰਗ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਗਲਤ ਵਰਤੋਂ ਹੋਣ ਵਾਲੇ ਕੁਨੈਕਸ਼ਨਾਂ ਦਾ ਪਤਾ ਲੱਗ ਸਕੇ ਅਤੇ ਨਿਯਮਾਂ ਦੇ ਉਲਟ ਜਾਣ ਵਾਲਿਆਂ ’ਤੇ ਬਣਦੀ ਕਾਰਵਾਈ ਹੋ ਸਕੇ। ਜਾਣਕਾਰਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਅਜਿਹੇ ਕੁਨੈਕਸ਼ਨ ਚੱਲ ਰਹੇ ਹਨ, ਜਿਹੜੇ ਘਰ ਦੇ ਕੁਨੈਕਸ਼ਨ ’ਤੇ ਮਿਲਣ ਵਾਲੀ ਮੁਫ਼ਤ ਬਿਜਲੀ ਦੀ ਵਰਤੋਂ ਆਪਣੀ ਦੁਕਾਨ ਆਦਿ ਵਿਚ ਕਰ ਰਹੇ ਹਨ, ਜਦਕਿ ਨਿਯਮਾਂ ਮੁਤਾਬਕ ਘਰੇਲੂ ਬਿਜਲੀ ਦੀ ਵਪਾਰਕ ਵਰਤੋਂ ਨਿਯਮਾਂ ਦੇ ਉਲਟ ਹੈ।Important news for consumers of electricity
also read :- ਖੇਡ ਜਗਤ ‘ਚ ਛਾਈ ਸੋਗ ਦੀ ਲਹਿਰ, ਪੰਜਾਬ ਦੇ ਖਿਡਾਰੀ ਨੇ ਅਮਰੀਕਾ ‘ਚ ਤੋੜਿਆ ਦਮ
ਸੂਤਰਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਅਜਿਹੇ ਖ਼ਪਤਕਾਰਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਘਰਾਂ ਵਿਚ 2 ਜਾਂ ਇਸ ਤੋਂ ਵੱਧ ਕੁਨੈਕਸ਼ਨ ਚੱਲ ਰਹੇ ਹਨ। ਵਿਭਾਗ ਵੱਲੋਂ ਅਜਿਹੇ ਖ਼ਪਤਕਾਰਾਂ ਦੀ ਚੈਕਿੰਗ ਕਰਵਾਈ ਜਾਵੇਗੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾਣਗੇ। ਇਸ ਦੇ ਨਾਲ-ਨਾਲ ਉਕਤ ਕੁਨੈਕਸ਼ਨ ਜਾਰੀ ਕਰਨ ਵਾਲੇ ਅਧਿਕਾਰੀਆਂ ’ਤੇ ਵੀ ਪਾਵਰਕਾਮ ਵੱਲੋਂ ਕਾਰਵਾਈ ਕੀਤੀ ਜਾਵੇਗੀ। ਸੂਤਰ ਇਹ ਵੀ ਦੱਸਦੇ ਹਨ ਕਿ ਗਲਤ ਢੰਗ ਨਾਲ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦੀ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਬੰਦ ਕਰਨ ’ਤੇ ਵੀ ਵਿਚਾਰ ਚੱਲ ਰਿਹਾ ਹੈ।
ਪਾਵਰਕਾਮ ਵੱਲੋਂ ਡਿਫਾਲਟਰ ਬਿਜਲੀ ਖ਼ਪਤਕਾਰਾਂ ਲਈ ਪਿਛਲੇ ਦਿਨੀਂ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ, ਇਸ ਤਹਿਤ ਵਿਆਜ ਸਰਚਾਰਜ ਰਾਸ਼ੀ, ਲੇਟ ਫ਼ੀਸ ਆਦਿ ਵਿਚ ਭਾਰੀ ਕਟੌਤੀ ਕਰਦੇ ਹੋਏ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਕੀਮ ਤਹਿਤ ਖ਼ਪਤਕਾਰ ਆਪਣਾ ਖਾਤਾ ਕਲੀਅਰ ਕਰ ਲੈਣ।
ਵੋਲਟੇਜ ਦਾ ਵਾਧੂ ਲੋਡ ਪੈਣ ਨਾਲ ਟਰਾਂਸਫ਼ਾਰਮਰਾਂ ਵਿਚ ਫਾਲਟ ਪੈ ਰਿਹਾ ਹੈ। ਇਸ ਦੇ ਲਈ ਮਨਜ਼ੂਰੀ ਤੋਂ ਵੱਧ ਲੋਡ ਦੀ ਵਰਤੋਂ ਕਰਨ ਵਾਲੇ ਖ਼ਪਤਕਾਰ ਜ਼ਿੰਮੇਵਾਰ ਹਨ। ਹਰੇਕ ਡਿਵੀਜ਼ਨ ਵਿਚ ਵੱਡੀ ਗਿਣਤੀ ਵਿਚ ਅਜਿਹੇ ਖ਼ਪਤਕਾਰ ਹਨ, ਜਿਹੜੇ ਮਨਜ਼ੂਰੀ ਤੋਂ ਵੱਧ ਲੋਡ ਦੀ ਵਰਤੋਂ ਕਰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਦੇ ਉਲਟ ਜਾ ਕੇ ਵੱਧ ਲੋਡ ਦੀ ਵਰਤੋਂ ਕਰਨ ਵਾਲੇ ਖ਼ਪਤਕਾਰਾਂ ਨੂੰ ਮੋਟਾ ਜੁਰਮਾਨਾ ਪਾਇਆ ਜਾਵੇਗਾ। ਵਿਭਾਗ ਵੱਲੋਂ ਕਈ ਇਲਾਕਿਆਂ ਦੀ ਸੂਚੀ ਬਣਵਾਈ ਜਾ ਰਹੀ ਹੈ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਹੋਵੇਗੀ।Important news for consumers of electricity