Amarjit Singh was killed
ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿਚ ਸ੍ਰੀ ਨਾਨਕਮੱਤਾ ਸਾਹਿਬ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰਨ ਵਾਲਾ ਅਮਰਜੀਤ ਸਿੰਘ ਉੱਤਰਾਖੰਡ ਐਸਟੀਐਫ ਅਤੇ ਹਰਿਦੁਆਰ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਇਹ ਮੁਕਾਬਲਾ ਹਰਿਦੁਆਰ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਹੋਇਆ। ਉੱਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਦੇ ਪੰਜਾਬ ਤੋਂ ਰਾਮਪੁਰ ਵੱਲ ਜਾਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਐਸਟੀਐਫ ਅਤੇ ਹਰਿਦੁਆਰ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਪਰ ਦੋਸ਼ੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਅਮਰਜੀਤ ਨੂੰ ਗੋਲੀ ਲੱਗ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਹਰਿਦੁਆਰ ਦੇ ਭਗਵਾਨਪੁਰ ਇਲਾਕੇ ਵਿੱਚ ਹੋਇਆ। ਹਾਲਾਂਕਿ ਇਸ ਦੌਰਾਨ ਅਮਰਜੀਤ ਦਾ ਇੱਕ ਹੋਰ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਟੀਮ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ।Amarjit Singh was killed
also read :- ਜਨਮ ਦਿਹਾੜੇ ‘ਤੇ ਵਿਸ਼ੇਸ਼: ਉਮਰੋਂ ਨਿੱਕੇ, ਯੁੱਧ ਕਲਾ ’ਚ ਤਿੱਖੇ ਦਸਮ ਪਿਤਾ ਦੇ ਫਰਜ਼ੰਦ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ
ਜ਼ਿਕਰਯੋਗ ਹੈ ਕਿ ਬਾਬਾ ਤਰਸੇਮ ਸਿੰਘ ਦੀ 28 ਮਾਰਚ ਦੀ ਸਵੇਰ ਨੂੰ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਦੋਂ ਤੋਂ ਹੀ ਪੁਲਿਸ ਕਾਤਲਾਂ ਅਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿੱਚ ਲੱਗੀ ਹੋਈ ਸੀ।
ਖਬਰ ਦੇ ਮੁਤਾਬਕ ਇਹ ਮੁਕਾਬਲਾ ਦੇਰ ਰਾਤ ਹਰਿਦੁਆਰ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਐਸਟੀਐਫ ਅਤੇ ਹਰਿਦੁਆਰ ਪੁਲਿਸ ਵਿਚਾਲੇ ਹੋਇਆ। ਜਿਸ ਵਿੱਚ ਬਾਬਾ ਤਰਸੇਮ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਅਮਰਜੀਤ ਸਿੰਘ ਨੂੰ ਐਸ.ਟੀ.ਐਫ. ਨੇ ਢੇਰ ਕਰ ਦਿੱਤਾ ਹੈ। ਅਮਰਜੀਤ ਸਿੰਘ ਖਿਲਾਫ ਕਈ ਕੇਸ ਦਰਜ ਹਨ। ਅਮਰਜੀਤ ਸਿੰਘ ਨੇ ਹੀ ਤਰਸੇਮ ਸਿੰਘ ‘ਤੇ ਗੋਲੀਆਂ ਚਲਾਈਆਂ।Amarjit Singh was killed