ਫਾਜਿਲਕਾ 22 ਦਸੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੂਰੜ ਖੇੜਾ ਦੇ ਹੋਣਹਾਰ ਵਿਦਿਆਰਥੀ ਪ੍ਰਵੀਨ ਕੁਮਾਰ ਨੇ ਪੰਜਾਬ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ-2023 ਵਿਚ ਭਾਗ ਲਿਆ ਜਿਸ ਵਿੱਚ ਉਸ ਨੇ ਕ੍ਰਮਵਾਰ 100 ਮੀਟਰ,200 ਮੀਟਰ ਅਤੇ 400 ਮੀਟਰ ਦੋੜ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਤਿੰਨ ਗੋਲਡ ਮੈਡਲ ਜਿੱਤੇ। ਇਸ ਨਾਲ ਪ੍ਰਵੀਨ ਕੁਮਾਰ ਨੇ ਆਪਣਾ, ਆਪਣੇ ਮਾਤਾ ਪਿਤਾ, ਆਪਣੇ ਪਿੰਡ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਪ੍ਰਵੀਨ ਕੁਮਾਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੂਰੜ ਖੇੜਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਇਸ ਖੁਸ਼ੀ ਭਰੇ ਮਾਹੌਲ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਕੁਮਾਰ ਉਤਰੇਜਾ, ਪਿੰਡ ਦੇ ਸਰਪੰਚ ਸ੍ਰੀ ਸੁਭਾਸ ਬਿਸ਼ਨੋਈ, ਰਿਟਾਇਰ ਲੈਕਚਰਾਰ ਸ. ਬਲਦੇਵ ਸਿੰਘ ਸੰਧੂ,ਐਸ.ਐਮ.ਸੀ ਦੇ ਚੇਅਰਮੈਨ ਸ੍ਰੀ ਪਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਸਕੂਲ ਦੇ ਪ੍ਰਿੰਸੀਪਲ ਸ੍ਰੀ ਕਸ਼ਮੀਰੀ ਲਾਲ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਅੱਗੇ ਵੱਧਣ ਦੀ ਪ੍ਰੇਰਣਾ ਵੀ ਦਿੱਤੀ ਗਈ। ਇਸ ਤੋਂ ਇਲਾਵਾ ਪਿੰਡ ਦੇ ਮੋਹਤਵਾਰਾਂ ਅਤੇ ਸਕੂਲ ਦੇ ਸਟਾਫ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੰਦਿਆ ਸਫ਼ਲਤਾ ਲਈ ਸ਼ੁਭਕਾਮਨਾਵਾ ਵੀ ਦਿੱਤੀਆ।
ਇਸ ਤੋਂ ਪਹਿਲਾ ਪ੍ਰਵੀਨ ਕੁਮਾਰ ਨੇ ਖੇਲੋ ਇੰਡੀਆ ਪੈਰਾ ਗੇਮਜ ਦਿੱਲੀ ਵਿੱਚ 400 ਮੀਟਰ ਦੀ ਦੋੜ ਵਿੱਚ ਭਾਗ ਲਿਆ ਸੀ। ਜਿਨਾ ਵਿਚ ਉਸ ਨੇ ਤਾਬੇ ਦਾ ਮੈਡਲ ਜਿੱਤਿਆ। ਇਸ ਮੌਕੇ ਤੇ ਸਮੂਹ ਸਟਾਫ ਅਤੇ ਪ੍ਰਿੰਸੀਪਲ ਵੱਲੋਂ ਪ੍ਰਵੀਨ ਕੁਮਾਰ ਨੂੰ ਸਨਮਾਨਿਤ ਕੀਤਾ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਆਖੀ। ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਕੁਮਾਰ ਨੇ ਵੀ ਪ੍ਰਵੀਨ ਕੁਮਾਰ ਨੂੰ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ।
ਇਸ ਸਾਰੇ ਪ੍ਰੋਗਰਾਮ ਲਈ ਸ੍ਰੀ ਮਲਕੀਤ ਚੰਦ, ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਸੁਰਿੰਦਰ ਸਿੰਘ, ਸ੍ਰੀ ਰਮੇਸ਼ ਕੁਮਾਰ,ਸ੍ਰੀ ਰਜਿੰਦਰ ਕੁਮਾਰ, ਸ੍ਰੀ ਸੁਰੇਸ਼ ਪਾਲ, ਸ੍ਰੀ ਭੀਮ ਸੈਨ, ਸ੍ਰੀਮਤੀ ਰੈਨੂੰ ਬਾਲਾ, ਮਿਸ ਜਸਪ੍ਰੀਤ ਕੌਰ, ਸ. ਨਿਰੰਜਨ ਸਿੰਘ, ਸ੍ਰੀਮਤੀ ਸੁਖਬੀਰ ਕੌਰ, ਸ੍ਰੀਮਤੀ ਅਲਕਾ ਰਾਣੀ, ਸ੍ਰੀਮਤੀ ਨਵਜੋਤ ਕੌਰ, ਸ੍ਰੀਮਤੀ ਰਾਜਵੀਰ ਕੌਰ, ਸ੍ਰੀਮਤੀ ਆਰਤੀ, ਸ੍ਰੀਮਤੀ ਰਾਜ ਰਾਣੀ, ਸ੍ਰੀਮਤੀ ਸੁਨਿਤਾ ਦੇਵੀ, ਸ੍ਰੀਮਤੀ ਸਨੇਹ ਲਤਾ, ਸ੍ਰੀ ਤਰਸੇਮ ਸਿੰਘ, ਸ੍ਰੀਮਤੀ ਪਾਇਲ, ਸ੍ਰੀਮਤੀ ਸੁਖਪਾਲ ਕੌਰ, ਸ੍ਰੀ ਸੁਖਵਿੰਦਰ ਸਿੰਘ ਨੇ ਸਹਿਯੋਗ ਦਿੱਤਾ।
ਪੰਜਾਬ ਸਟੇਟ ਐਥਲੈਟਿਕਸ ਚੈਂਪੀਅਨਸ਼ੀਪ-2023 ਵਿਚ ਪ੍ਰਵੀਨ ਕੁਮਾਰ ਨੇ ਗੋਲਡ ਮੈਡਲ ਜਿਤ ਕੇ ਜ਼ਿਲੇ ਦਾ ਨਾਮ ਕੀਤਾ ਰੋਸ਼ਨ
Date: