Saturday, December 28, 2024

ਗੁਰਪੂਰਬ ਦੀ ਆਮਦ ਨੂੰ ਵੇਖਦੇ ਹੋਏ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਸਾਫ ਸੁਥਰਾ-ਪਲਾਸਟਿਕ ਤੋਂ ਮੁਫਤ ਅਤੇ ਵਾਤਾਵਰਨ ਬਚਾਉ ਮੁਹਿੰਮ ਦੀ ਕੀਤੀ ਸ਼ੁਰੂਆਤ

Date:

ਸ੍ਰੀ ਮੁਕਤਸਰ ਸਾਹਿਬ 11 ਨਵੰਬਰ
                              ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਤ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਵਲੋਂ ਜਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਨਗਰ ਕੌਂਸਲ ਦੇ ਸਫਾਈ ਸੇਵਕਾ, ਸੀਵਰ ਮੈਨ ਦਾ ਸਟਾਫ, ਸਿਵਲ ਹਸਪਤਾਲ ਦਾ ਸਟਾਫ ਜਿਲ੍ਹਾ ਸਿੱਖਿਆ ਅਫਸਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰਪੂਰਬ ਦੀ ਆਮਦ ਨੂੰ ਵੇਖਦੇ ਹੋਏ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਸਾਫ ਸੁਥਰਾ ਪਲਾਸਟਿਕ ਤੋਂ ਮੁਫਤ ਅਤੇ ਵਾਤਾਵਰਨ ਬਚਾਉ  ਮੁਹਿੰਮ ਦੀ ਸ਼ੁਰੂਆਤ 11 ਨਵੰਬਰ 2024 ਤੋਂ ਮਿਤੀ 14 ਨਵੰਬਰ 2024 ਤੱਕ ਸਹਿਰ, ਪਿੰਡਾਂ ਅਤੇ ਸਬ ਡਿਵੀਜਨ ਲੈਵਲ ਤੇ ਵੱਖ-ਵੱਖ ਥਾਵਾਂ ਤੇ ਲੱਗੇ ਕੂੜੇ ਦੇ ਢੇਰਾਂ ਨੂੰ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੇ ਟਿੱਪਰਾਂ ਨਾਲ ਸਾਫ ਸੁਥਰਾਂ ਕਰਨ ਦਾ ਪ੍ਰਣ ਕੀਤਾ ਹੈ ।
                         ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਲ੍ਹਾ  ਕਚਿਹਰੀ ਕੰਪਲੈਕਸ ਦੀ ਸਫਾਈ ਦੀ ਸੁਰੂਆਤ ਕਰਨ ਉਪਰੰਤ ਸੈਸਨ ਜੱਜ ਸ੍ਰੀ ਰਾਜ ਕੁਮਾਰ  ਨੇ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਉਨਾ ਨੇ ਹਾਜਰ ਮੈਬਰਾਂ ਨੂੰ ਸਹੂੰ ਚੁਕਾਈ ਕਿ ਉਹ ਸਫਾਈ ਮੁਹਿੰਮ ਦੀ ਆਪਣੇ ਘਰ ਤੋਂ ਸ਼ੁਰੂਆਤ ਕਰਨਗੇ ਅਤੇ ਗਿੱਲਾ ਸੁੱਕਾ ਕੂੜਾ ਵੱਖ ਵੱਖ ਡੱਬਿਆ ਵਿੱਚ ਪਾਉਣਗੇ।
                     ਵਾਤਾਵਰਨ ਬਚਾਉ ਮੁਹਿੰਮ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪਰਬ ਨੂੰ ਮੁੱਖ ਰੱਖਦੇ  ਹੋਏ ਕੀਤੀ ਗਈ ਹੈ।  ਫਿਰ ਵੀ ਮੇਰੀ ਸ਼ਭਨਾ ਨੂੰ ਅਪੀਲ ਹੈ ਕਿ ਉਹ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਜਿਸ ਨਾਲ ਭਿਆਨਕ ਬਿਮਾਰੀਆ ਫੈਲਣ ਤੋ ਮੁਕਤੀ ਮਿਲ ਸਕਦੀ ਹੈ।
                   ਇਸ ਮੌਕੇ ਡਾ. ਜਗਦੀਪ ਸਿੰਘ ਚਾਵਲ ਸਿਵਲ ਸਰਜਨ, ਸ਼੍ਰੀ ਗੁਰਪ੍ਰੀਤ ਸਿੰਘ ਚੌਰਾਨ, ਚੀਫ, ਲੀਗਲ ਏਡ ਡੀਫੈਂਸ ਕੌਂਸਲ, ਸ਼੍ਰੀ ਰਜਿੰਦਰਪਾਲ ਸ਼ਰਮਾ, ਡਿਪਟੀ ਚੀਫ, ਲੀਗਲ ਏਡ ਡੀਫੈਂਸ ਕੌਂਸਲ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ/ਪ੍ਰਾਇਮਰੀ, ਐੱਸ.ਡੀ.ਓ ਸੀਵਰੇਜ ਬੋਰਡ ਸਮੂਹ ਸਟਾਫ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਸ਼ਾਮਲ ਹੋਏ।
                 ਇਸ ਤੋਂ ਇਲਾਵਾ ਕੂਲ ਦਾ ਅਰਥ ਸੁਸਾਇਟੀ  ਦੇ ਪ੍ਰਧਾਨ ਸ੍ਰੀ ਰਾਜੀਵ ਦਾਬੜਾ, ਸ੍ਰੀ ਅਨੁਰਾਗ ਸਰਮਾ ਵਕੀਲ, ਸ੍ਰੀ ਰਵਿੰਦਰ ਕਟਾਰੀਆਂ, ਸ੍ਰੀ ਅੰਮ੍ਰਿਤਪਾਲ ਸਿੰਘ, ਸ੍ਰੀ ਰਾਕੇਸ਼ ਕਥੂਰੀਆਂ, ਸ੍ਰੀ ਹੇਮੰਤ ਧਵਨ ਸਮੇਤ ਟੀਮ ਨੇ ਭਾਗ ਲਿਆ ਅਤੇ ਉਹਨਾਂ ਵੱਲੋ ਹਾਜਰ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦਿੰਦੇ ਹੋਏ ਹਰੇਕ ਨੂੰ ਕੱਪੜੇ ਦੇ ਥੈਲੇ ਵਿਤਰਨ ਕੀਤੇ ਗਏ।
              ਇਸ ਮੌਕੇ ਡਾ. ਗਗਨਦੀਪ ਕੌਰ, ਸਿਵਲ ਜੱਜ (ਸੀ.ਡ.) ਸਾਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਨੇ ਦੱਸਿਆ ਕਿ ਨਗਰ ਕੌਂਸਲ ਰਾਹੀਂ ਅਨਾਊਸਮੈਂਟ  ਕਰਵਾ ਰਹੇ ਹਨ ਕਿ ਹਰੇਕ ਨਾਗਰਿਕ ਦਾ ਫਰਜ ਹੈ ਕਿ ਉਹ ਆਪਣੇ ਸਹਿਰ ਨੂੰ ਸਾਫ ਸੁਥਰਾਂ ਰੱਖਣ ਵਿੱਚ ਸਹਿਯੋਗ ਕਰਨਗੇ ਅਤੇ ਪੈਰਾ ਲੀਗਲ ਵਲੰਟੀਅਰਜ਼ ਦੇ ਸਹਿਯੋਗ ਨਾਲ ਵੱਖ-ਵੱਖ ਪਿੰਡਾਂ, ਸਕੂਲਾ ਵਿੱਚ ਵਾਤਾਵਰਨ ਬਚਾਉ ਮੁਹਿੰਮ ਸਬੰਧੀ ਕੈਂਪ ਲਗਾਉਣਗੇ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਹੋਰ ਵਧੇਰੇ ਜਾਣਕਾਰੀ ਲੈਣ ਲਈ  ਟੋਲ ਫ੍ਰੀ 15100 ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।
               ਉਹਨਾਂ ਸਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਗਈ ਵਾਤਾਵਰਨ ਮੁਹਿੰਮ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰੀਏ ਕਿਉਂਕਿ ਇਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਖਤਰੇ ਵਿੱਚ ਪੈਣ ਡਰ ਹੈ ਕਿਉਂਕਿ ਜੇ ਅਸੀ ਇਸ ਦੀ ਵਰਤੋਂ ਨਹੀਂ ਕਰਾਗੇ ਤਾਂ ਇਸ ਨਾਲ ਸਾਡੀ ਆਉਣ ਪੀੜ੍ਹੀ ਦੀ ਜਿੰਦਗੀ ਖੁਸ਼ਹਾਲ ਹੋ ਸਕਦੀ ਹੈ ਅਤੇ ਉਹ ਬਿਮਾਰੀ ਤੋਂ ਰਹਿਤ ਪੈਦਾ ਹੋ ਸਕਣਗੇ ਅਤੇ ਭਿਆਨਕ ਬਿਮਾਰੀਆਂ ਤੋਂ ਵੀ ਨਿਜਾਤ ਮਿਲੇਗੀ। ਉਹਨਾਂ ਨੇ ਪ੍ਰਣ ਕੀਤਾ ਕਿ ਅਸੀ ਅੱਜ ਸੋਹ ਲੈਦੇ ਹਾਂ ਕਿ ਅੱਜ ਤੋਂ ਬਾਅਦ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗੇ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਕਰਦਿਆ ਸਭ ਨੂੰ ਕਿਹਾ ਕਿ ਉਹ ਵੀ ਇਸ ਵਿੱਚ ਹਸਤਾਖ਼ਰ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾਉਣ ।
             ਇਸ ਪ੍ਰੋਗਰਾਮ ਦਾ ਸਮਾਪਨ ਸਮਾਰੋਹ ਸ਼੍ਰੀ ਗੁਰੂਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ 14  ਨਵੰਬਰ 2024 ਨੂੰ ਸਾਮ 4 ਵਜੇ ਕੀਤਾ ਜਾਵੇਗਾ, ਕਿਉਂਕਿ ਗੁਰੂਦੁਆਰਾ ਸਾਹਿਬ ਵਿੱਚ ਜੋ ਸੰਗਤ ਨਮਸਤਕ ਹੋਵੇਗੀ, ਉਹਨਾਂ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਹਸਤਾਖ਼ਰ ਮੁਹਿੰਮ ਵਿੱਚ ਭਾਗ ਲੈ ਕੇ ਉਹ ਪ੍ਰਣ ਲੈਣਗੇ ਕਿ ਉਹ ਸਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਪੂਰਨ ਸਹਿਯੋਗ ਦੇਣਗੇ। ਨਗਰ ਕੌਂਸਲ ਦੀ ਗੱਡੀ ਰਾਹੀਂ ਅਨਾਊਸਮੈਂਟ  ਕਰਵਾਈ ਜਾ ਰਹੀ ਹੈ ਕਿ ਹਰੇਕ ਨਾਗਰਿਕ ਦਾ ਫਰਜ ਹੈ ਕਿ ਉਹ ਆਪਣੇ ਸਹਿਰ ਨੂੰ ਸਾਫ ਸੁਥਰਾਂ ਰੱਖਣ ਵਿੱਚ ਸਹਿਯੋਗ ਕਰਨਗੇ।

Share post:

Subscribe

spot_imgspot_img

Popular

More like this
Related

ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ   ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )    ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ...

ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ , ਗਾਂਧੀ ਪਰਿਵਾਰ ਸਣੇ ਹਰ ਲੀਡਰ ਨਮ ਅੱਖਾਂ ਨਾਲ ਕਰ ਰਿਹਾ ਯਾਦ

Manmohan Singh Funeral  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 28 ਦਸੰਬਰ 2024

Hukamnama Sri Harmandir Sahib Ji ਸੋਰਠਿ ਮਹਲਾ ੫ ॥ ਗੁਣ ਗਾਵਹੁ...

ਗੈਰ ਸਿੱਖ ਤਾਂ ਸ਼ਹਾਦਤਾਂ ਦਾ ਸਤਿਕਾਰ ਕਰਦੇ ਹਨ, ਪਰ ਅਸੀਂ ਕਿਉਂ ਭੁੱਲ ਰਹੇ ਹਾਂ ?

Non-Sikhs respect martyrdomਸਿਆਸੀ ਪਾਰਟੀ ਕਿਸੇ ਦੀ ਕੋਈ ਵੀ ਹੋਵੇ...