ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਆਬਕਾਰੀ ਤੇ ਪੁਲਿਸ ਵਿਭਾਗ ਦੇ ਸਾਂਝੇ ਤਲਾਸੀ ਅਭਿਆਨ ਨਾਲ ਕੱਟਿਆਂਵਾਲੀ ਨਹਿਰੀ ਖੇਤਰ ਵਿੱਚ  ਲਾਵਾਰਿਸ ਲਾਹਣ ਨੂੰ ਕੀਤਾ ਨਸ਼ਟ

ਮਲੋਟ / ਸ੍ਰੀ ਮੁਕਤਸਰ ਸਾਹਿਬ 8  ਅਕਤੂਬਰ
ਆਗਾਮੀ ਗ੍ਰਾਮ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ ਆਬਕਾਰੀ ਫਰੀਦਕੋਟ ਰੇਜ਼ ਫਰੀਦਕੋਟ ਦੀਆਂ ਹਦਾਇਤਾਂ ਤੇ ਆਬਕਾਰੀ ਅਤੇ ਪੁਲਿਸ ਵਿਭਾਗ  ਵਲੋਂ  ਕੱਟਿਆਂਵਾਲੀ ਨਹਿਰੀ ਖੇਤਰ ਤਲਾਸੀ ਅਭਿਆਨ ਚਲਾਇਆ ਗਿਆ।
ਇਸ ਤਲਾਸੀ ਅਭਿਆਨ ਆਬਾਕਰੀ ਨਿਰੀਖਕ ਨਛੱਤਰ ਸਿੰਘ, ਆਬਕਾਰੀ ਨਿਰੀਖਕ ਸੁਖਵਿੰਦਰ ਸਿੰਘ ਸਮੇਤ ਪੁਲਿਸ ਸਟਾਫ ਅਤੇ ਸਥਾਨਿਕ ਪੁਲਿਸ ਦੀ ਟੀਮ ਵਲੋਂ ਤਕਰੀਬਨ 7600 ਲੀਟਰ ਲਾਵਾਰਿਸ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਇੱਕ ਡਰੰਮ, ਪਾਈਪਾਂ ਪਲਾਸਟਿਕ ਦੀਆਂ ਕੈਨ ਆਦਿ  ਨੂੰ ਆਪਣੇ ਸਪੁਰਦ ਕਰ ਲਿਆ ਹੈ ।
      ਸਹਾਇਕ ਕਮਿਸ਼ਨਰ ਵਿਕਰਮ ਠਾਕੁਰ ਅਤੇ ਈਟੀਓ ਨਰਿੰਦਰ ਕੁਮਾਰ ਨੇ  ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਜਾਇਜ ਤੌਰ ਤੇ ਸ਼ਰਾਬ ਦਾ ਕੋਈ ਧੰਦਾ ਕਰਦਾ ਹੈ ਤਾਂ ਇਸ ਦੀ ਗੁਪਤ ਸੂਚਨਾਂ ਆਬਕਾਰੀ ਜਾਂ ਪੁਲਿਸ ਵਿਭਾਗ ਨੂੰ ਜਰੂਰ ਦੇਣ ਤਾਂ ਜੋ  ਅਣਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ। 

[wpadcenter_ad id='4448' align='none']