IND vs ENG Test
ਇੰਗਲੈਂਡ ਖਿਲਾਫ਼ ਹੈਦਰਾਬਾਦ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵਿੰਦਰ ਜਡੇਜਾ ਨੇ ਇੰਗਲਿਸ਼ ਟੀਮ ਦੇ ਦੋ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਇਕ ਖਾਸ ਰਿਕਾਰਡ ਆਪਣੇ ਨਾਂ ਕੀਤਾ। 2 ਵਿਕਟਾਂ ਲੈ ਕੇ, ਜਡੇਜਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 550 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤ ਲਈ ਸੱਤਵੇਂ ਖਿਡਾਰੀ ਬਣ ਗਏ।
Ravindra Jadeja ਨੇ 2 ਵਿਕਟਾਂ ਲੈ ਕੇ ਹਾਸਲ ਕੀਤਾ ਵੱਡਾ ਟੀਚਾ
ਦਰਅਸਲ ਹੈਦਰਾਬਾਦ ‘ਚ IND vs ENG ਦੇ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ ਬੈਕਫੁੱਟ ‘ਤੇ ਧੱਕ ਦਿੱਤਾ ਹੈ। ਇੰਗਲੈਂਡ ਟੀਮ ਲਈ ਜੈਕ ਤੇ ਬੇਨ ਡਕੇਟ ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਵੀ ਹੋਈ ਪਰ ਪਾਰੀ ਦੇ 12ਵੇਂ ਓਵਰ ‘ਚ ਅਸ਼ਵਿਨ ਨੇ ਭਾਰਤ ਨੂੰ ਪਹਿਲੀ ਸਫਲਤਾ ਦਿੱਤੀ।
ਬੇਨ ਡਕੇਟ ਨੂੰ 35 ਦੌੜਾਂ ‘ਤੇ ਪੈਵੇਲੀਅਨ ਪਰਤਣਾ ਪਿਆ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਗੇਂਦ ਨਾਲ ਤਬਾਹੀ ਮਚਾਈ ਤੇ ਓਲੀ ਪੋਪ ਨੂੰ ਆਪਣਾ ਸ਼ਿਕਾਰ ਬਣਾਇਆ। ਜਡੇਜਾ ਦੀ ਵਿਕਟ ਨਾਲ ਹੀ ਭਾਰਤ ਨੂੰ ਮਜ਼ਬੂਤੀ ਮਿਲੀ। ਜਡੇਜਾ ਨੇ ਆਪਣੀ ਦੂਜੀ ਵਿਕਟ ਜੋ ਰੂਟ ਦੇ ਰੂਪ ‘ਚ ਹਾਸਲ ਕੀਤੀ। ਜਡੇਜਾ ਨੇ ਜੋ ਰੂਟ ਦੀ ਵਿਕਟ ਲੈ ਕੇ ਇੱਕ ਖਾਸ ਉਪਲਬਧੀ ਹਾਸਲ ਕੀਤੀ
ਇੰਗਲੈਂਡ ਖਿਲਾਫ਼ ਪਹਿਲੇ ਟੈਸਟ ਮੈਚ ‘ਚ ਦੋ ਵਿਕਟਾਂ ਲੈ ਕੇ ਜਡੇਜਾ ਨੇ ਇੰਟਰਨੈਸ਼ਨਲ ਕ੍ਰਿਕਟ ‘ਚ ਆਪਣੀਆਂ 550 ਵਿਕਟਾਂ ਪੂਰੀਆਂ ਕਰ ਲਈਆਂ। ਅਜਿਹਾ ਕਰਨ ਵਾਲਾ ਉਹ 7ਵਾਂ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਇਸ ਦੌਰਾਨ ਜਡੇਜਾ ਨੇ ਅਨਿਲ ਕੁੰਬਲੇ, ਕਪਿਲ ਦੇਵ, ਜ਼ਹੀਰ ਖਾਨ, ਹਰਭਜਨ ਸਿੰਘ, ਆਰ ਅਸ਼ਵਿਨ, ਜਵਲਨਾਥ ਸ਼੍ਰੀਨਾਥ ਦੇ ਕਲੱਬ ‘ਚ ਐਂਟਰੀ ਕੀਤੀ।
ਇਸ ਦੇ ਨਾਲ ਹੀ ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਦੀ ਟੀਮ ਦਾ ਸਕੋਰ 200 ਦੌੜਾਂ ਨੂੰ ਪਾਰ ਕਰ ਚੁੱਕਾ ਹੈ ਅਤੇ ਇਸ ਦੌਰਾਨ ਇੰਗਲੈਂਡ ਦੀ ਟੀਮ ਨੇ 8 ਵਿਕਟਾਂ ਗੁਆ ਲਈਆਂ ਹਨ।
READ ALSO:ਯੂਥ ਕਲੱਬ ਇੱਕਜੁੱਟ ਹੋ ਕੇ ਦ੍ਰਿੜ ਇਰਾਦੇ ਨਾਲ ਸਮਾਜ ਭਲਾਈ ਦੇ ਕਰਨ ਕੰਮ : ਜਗਰੂਪ ਸਿੰਘ ਗਿੱਲ
ਅਸ਼ਵਿਨ-ਜਡੇਜਾ ਦੀ ਜੋੜੀ ਨੇ ਕੁੰਬਲੇ-ਭੱਜੀ ਨੂੰ ਛੱਡਿਆ ਪਿੱਛੇ
ਆਰ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਜੋੜੀ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ ਹੈ। ਇਸ ਮਾਮਲੇ ‘ਚ ਉਨ੍ਹਾਂ ਨੇ ਹਰਭਜਨ ਸਿੰਘ ਅਤੇ ਅਨਿਲ ਕੁੰਬਲੇ ਦੀ ਜੋੜੀ ਨੂੰ ਪਿੱਛੇ ਛੱਡ ਦਿੱਤਾ ਹੈ। ਅਨਿਲ ਕੁੰਬਲੇ ਅਤੇ ਹਰਭਜਨ ਸਿੰਘ ਨੇ 54 ਟੈਸਟ ਮੈਚਾਂ ‘ਚ 501 ਵਿਕਟਾਂ ਲਈਆਂ। ਹੁਣ ਅਸ਼ਵਿਨ ਅਤੇ ਜਡੇਜਾ ਦੀ ਜੋੜੀ ਇਸ ਰਿਕਾਰਡ (502 ਵਿਕਟਾਂ) ਨੂੰ ਤੋੜ ਕੇ ਅੱਗੇ ਨਿਕਲ ਗਈ ਹੈ।
IND vs ENG Test