IND Vs SA 1st ਟੈਸਟ ਲਾਈਵ ਅਪਡੇਟਸ: ਪਹਿਲੀ ਪਾਰੀ ਖਤਮ, ਭਾਰਤ ਦਾ ਸਕੋਰ 91/3..

IND Vs SA 1st TEST Match

IND Vs SA 1st TEST Match

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਜਿਹੇ ‘ਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈ। ਆਊਟਫੀਲਡ ਗਿੱਲੇ ਹੋਣ ਕਾਰਨ ਟਾਸ ਅਤੇ ਮੈਚ ਵਿੱਚ ਥੋੜੀ ਦੇਰੀ ਹੋਈ ਹੈ। ਮੈਚ 1:30 ਵਜੇ ਸ਼ੁਰੂ ਹੋਣਾ ਸੀ ਪਰ ਮੈਚ 2 ਵਜੇ ਸ਼ੁਰੂ ਹੋਇਆ। ਭਾਰਤੀ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨ ਨੇ ਟੈਸਟ ਕ੍ਰਿਕਟ ‘ਚ ਡੈਬਿਊ ਕੀਤਾ ਹੈ।

ਦੱਖਣੀ ਅਫਰੀਕਾ ਨੂੰ ਵੱਡਾ ਝਟਕਾ ਲੱਗਾ ਹੈ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੂੰ ਮਾਸਪੇਸ਼ੀਆਂ ‘ਚ ਖਿਚਾਅ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਤੇਂਬਾ ਨੂੰ ਮੈਦਾਨ ਛੱਡਣਾ ਪਿਆ।

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ 50 ਦੌੜਾਂ ਦਾ ਅੰਕੜਾ ਛੂਹ ਲਿਆ ਹੈ। ਭਾਰਤ ਦੇ ਮਹਾਨ ਖਿਡਾਰੀ ਵਿਰਾਟ ਕੋਹਲੀ ਅਤੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਇਸ ਸਮੇਂ ਬੱਲੇਬਾਜ਼ੀ ਕਰ ਰਹੇ ਹਨ। 19.4 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 60/3 ਹੈ

ਭਾਰਤੀ ਟੀਮ ਕਾਫੀ ਮੁਸੀਬਤ ਵਿੱਚ ਹੈ। ਦੱਖਣੀ ਅਫਰੀਕਾ ਨੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਹੈ। ਭਾਰਤ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਵੀ ਸਿਰਫ਼ 2 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਅਜਿਹੇ ਵਿੱਚ ਭਾਰਤ ਨੂੰ ਇੱਕ ਵੱਡੀ ਸਾਂਝੇਦਾਰੀ ਦੀ ਸਖ਼ਤ ਲੋੜ ਹੈ। 12 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 34/3

ਭਾਰਤੀ ਟੀਮ ਨੂੰ ਦੂਜਾ ਝਟਕਾ ਲੱਗਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਤੋਂ ਬਾਅਦ ਯਸ਼ਸਵੀ ਜੈਸਵਾਲ ਵੀ ਬਾਹਰ ਹੋ ਗਏ ਹਨ। ਉਹ 17 ਦੌੜਾਂ ਬਣਾ ਕੇ ਆਊਟ ਹੋਇਆ। ਅਜਿਹੇ ‘ਚ ਭਾਰਤ ਨੂੰ ਸ਼ੁਰੂਆਤ ‘ਚ ਹੀ ਦੋ ਝਟਕੇ ਲੱਗੇ ਹਨ। 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 23/2 ਹੈ

ਦੱਖਣੀ ਅਫਰੀਕਾ ਨੇ ਭਾਰਤੀ ਟੀਮ ਨੂੰ ਸ਼ੁਰੂਆਤੀ ਝਟਕਾ ਦਿੱਤਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਇੱਕ ਵਾਰ ਫਿਰ ਕਾਗਿਸੋ ਰਬਾਡਾ ਦਾ ਸ਼ਿਕਾਰ ਹੋ ਗਏ ਹਨ। ਹੁਣ ਸ਼ੁਭਮਨ ਗਿੱਲ ਬੱਲੇਬਾਜ਼ੀ ਲਈ ਮੈਦਾਨ ‘ਤੇ ਉਤਰੇ ਹਨ। 5 ਓਵਰਾਂ ਬਾਅਦ ਭਾਰਤ ਦਾ ਸਕੋਰ 13 ਹੈ

READ ALSO:ਪ੍ਰਸਿੱਧ ਐਕਟਰ ਰੋਨਿਤ ਰਾਏ ਨੇ 58 ਦੀ ਉਮਰ ‘ਚ ਦੂਜੀ ਵਾਰ ਕੀਤਾ ਵਿਆਹ, ਰਸਮ ‘ਚ ਬੇਟਾ ਵੀ ਹੋਇਆ ਸ਼ਾਮਲ…

ਸੈਂਚੁਰੀਅਨ ਟੈਸਟ ‘ਚ ਭਾਰਤੀ ਟੀਮ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਭਾਰਤ ਲਈ ਓਪਨਿੰਗ ਕਰਨ ਉਤਰੇ ਹਨ।

IND Vs SA 1st TEST Match

[wpadcenter_ad id='4448' align='none']