India Hackathon 2024
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀਐਨਡੀਈਸੀ) ,ਗਿੱਲ ਪਾਰਕ,(ਸੁਖਦੀਪ ਸਿੰਘ ਗਿੱਲ )ਲੁਧਿਆਣਾ, ਦੀ ਟੀਮ ਕੋਡੈਕਸ ਜਿਸ ਵਿੱਚ ਕੰਪਿਊਟਰ ਐਪਲੀਕੇਸ਼ਨ ਵਿਭਾਗ ਤੋਂ ਚੇਤਨ ਕਸ਼ਯਪ, ਚੇਤਨ ਸ਼ਰਮਾ, ਦੀਪਕ ਪ੍ਰਕਾਸ਼, ਦਿਵਯਾਂਸ਼ੂ ਭੱਟ ਅਤੇ ਗੁਰਦਿਤ ਸਿੰਘ ਅਤੇ ਕੰਪਿਊਟਰ ਸਾਇੰਸ ਵਿਭਾਗ ਤੋਂ ਦਿਵਯਾਂਸ਼ੀ ਗੋਇਲ ਸ਼ਾਮਲ ਸਨ, ਨੇ ਇਕ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਰਾਸ਼ਟਰੀ ਮੁਕਾਬਲੇ ‘ਸਮਾਰਟ ਇੰਡੀਆ ਹੈਕਾਥੌਨ 2024’ ਦਾ ਖਿਤਾਬ ਆਪਣੇ ਨਾਮ ਕੀਤਾ। ਟੀਮ ਨੇ 50000/- ਰੁਪਏ ਨਕਦ ਇਨਾਮ ਵੀ ਹਾਸਲ ਕੀਤਾ ਹੈ। ਇਸ ਪ੍ਰੋਗਰਾਮ ਦਾ ਨਿਰਣਾਇਕ ਮੁਕਾਬਲਾ ਹਾਲ ਹੀ ਵਿੱਚ ਐੱਸਕੇਸੀਈਟੀ ਕੋਇੰਬਟੂਰ ਵਿਖੇ ਆਯੋਜਿਤ ਕੀਤਾ ਗਿਆ। ਮੁਕਾਬਲੇ ਦੌਰਾਨ ਟੀਮ ਨੇ ਕਲਚਰਲ ਅਫੇਯਰਜ਼ ਮੰਤਰਾਲੇ(ਜੀਓਆਈ)ਦੁਆਰਾ ਦਿੱਤੇ ਗਏ “ਔਨਲਾਈਨ ਚੈਟ ਬੋਟ ਟਿਕਟਿੰਗ ਸਿਸਟਮ” ਬਣਾਉਣ ਦੀ ਸਮੱਸਿਆ ‘ਤੇ ਕੰਮ ਕੀਤਾ। ਇਸ ਦੌਰਾਨ ਮੁੱਖ ਚੁਣੌਤੀ ਇੱਕ ਅਜੇਹਾ ਚੈਟ ਬੋਟ ਵਿਕਸਤ ਕਰਨਾ ਸੀ ਜੋ ਪੂਰੀ ਤਰ੍ਹਾਂ ਏਆਈ ਅਤੇ ਐਮਐਲ ‘ਤੇ ਅਧਾਰਤ ਹੋਵੇ।ਇਸ ਵਿਚ ਪ੍ਰੋ. ਨੇਹਾ ਨੇ ਵਿਦਿਆਰਥੀਆਂ ਦੇ ਨਾਲ ਇਕ ਮੈਂਟਰ ਫੈਕਲਟੀ ਵਜੋਂ ਅਹਿਮ ਭੂਮਿਕਾ ਨਿਭਾਈ।
ਇਸ ਨੈਸ਼ਨਲ ਮੁਕਾਬਲੇ ਦਾ ਵੇਰਵੇ ਦਿੰਦੇ ਹੋਏ, ਡਾ. ਅਰਵਿੰਦ ਢੀਂਗਰਾ, ਐੱਸਪੀਓਸੀ, ਐੱਸਆਈਐੱਚ 2024,ਨੇ ਦੱਸਿਆ ਕਿ ਇਸ ਵਿੱਚ 57000 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ, ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਾਫਟਵੇਅਰ ਅਤੇ ਹਾਰਡਵੇਅਰ ਦੋਵਾਂ ਸ਼੍ਰੇਣੀਆਂ ਵਿੱਚ ਨਵੇਂ ਹੱਲ ਲੱਭਣ ਲਈ ਆਪਣੀਆਂ ਕਈ ਸਮੱਸਿਆਵਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਦਾ ਹੱਲ ਅਜਿਹੇ ਵੱਡੇ ਮੁਕਾਬਲਿਆਂ ਦੇ ਜ਼ਰੀਏ ਹੋਣਹਾਰ ਵਿਦਿਆਰਥੀਆਂ ਵੱਲੋਂ ਬੜੀ ਪਰਿਪੱਖਤਾ ਨਾਲ ਲੱਭਿਆ ਜਾਂਦਾ ਹੈ। ਕਾਲਜ ਵੱਲੋਂ ਪਹਿਲਾਂ ਹੀ ਦੋ ਹੈਕਾਥਨ ਮੁਕਾਬਲੇ ਆਯੋਜਿਤ ਕਰਵਾ ਇਸ ਵੱਡੇ ਮੁਕਾਬਲੇ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਜ਼ਰੂਰੀ ਪਲੇਟਫਾਰਮ ਅਤੇ ਐਕਸਪੋਜ਼ਰ ਪ੍ਰਦਾਨ ਕੀਤਾ ਜਾ ਚੁੱਕਾ ਹੈ।
Read Also : ਗੈਂਗਸਟਰ ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ
ਡਾ. ਸਹਿਜਪਾਲ ਸਿੰਘ,ਪ੍ਰਿੰਸੀਪਲ, ਜੀਐਨਡੀਈਸੀ,ਨੇ ਇਸ ਮੌਕੇ ਕਾਲਜ ਦੀ ਤਕਨੀਕੀ ਗਤੀਵਿਧੀ ਕਮੇਟੀ ਦੀ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੇ ਸਮਾਗਮਾਂ ਲਈ ਤਿਆਰ ਕਰਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜਿਹੇ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪ੍ਰੋ. ਜੇ.ਐਸ. ਸੈਣੀ, ਮੁੱਖੀ, ਕੰਪਿਊਟਰ ਐਪਲੀਕੇਸ਼ਨਜ਼ ਵਿਭਾਗ,ਨੇ ਟੀਮ ਨੂੰ ਰਾਸ਼ਟਰੀ ਪੱਧਰ ‘ ਦਾ ਮੁਕਾਬਲਾ ਜਿੱਤਣ ਲਈ ਵਧਾਈ ਦਿੱਤੀ
India Hackathon 2024