ਜੇਕਰ ਤੁਸੀ ਵੀ ਘੁੰਮਣ ਦੇ ਹੋ ਸ਼ੋਕੀਨ ਤਾਂ ਸਿਰਫ਼ ₹1199 ਦੇ ਵਿੱਚ ਘੁੰਮ ਸਕਦੇ ਹੋ ਦੇਸ਼ ਵਿਦੇਸ਼ ,ਆਫ਼ਰ ਦਾ ਫਾਇਦਾ ਉਠਾਉਣ ਦਾ ਆਖਰੀ ਮੌਕਾ

Indigo Summer Sale

Indigo Summer Sale

ਜੇਕਰ ਤੁਸੀਂ ਇਸ ਵਾਰ ਬਰਸਾਤ ਦੇ ਮੌਸਮ ਵਿੱਚ ਕਿਤੇ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਕਿਰਾਏ ‘ਤੇ ਬੱਚਤ ਕਰ ਸਕਦੇ ਹੋ। ਸਸਤੀ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀ ਇੰਡੀਗੋ ਨੇ ਹੈਲੋ ਸਮਰ ਸੇਲ ਦਾ ਐਲਾਨ ਕੀਤਾ ਹੈ। ਇਹ ਦੇਸ਼ੀ-ਵਿਦੇਸ਼ੀ ਅਤੇ ਵਿਦੇਸ਼ੀ ਉਡਾਣਾਂ ‘ਤੇ ਲਾਗੂ ਹੋਵੇਗਾ। ਇਸ ਦੇ ਤਹਿਤ ਤੁਸੀਂ 1199 ਰੁਪਏ ‘ਚ ਹਵਾਈ ਯਾਤਰਾ ਵੀ ਕਰ ਸਕਦੇ ਹੋ। ਇਹ ਸੇਲ 29 ਮਈ ਤੋਂ ਸ਼ੁਰੂ ਹੋ ਗਈ ਹੈ ਅਤੇ ਇਸਦਾ ਫਾਇਦਾ ਉਠਾਉਣ ਦਾ ਆਖਰੀ ਮੌਕਾ ਅੱਜ ਯਾਨੀ 31 ਮਈ 2024 ਹੈ। ਇਹ ਆਫ਼ਰ 1 ਜੁਲਾਈ ਤੋਂ 30 ਸਤੰਬਰ 2024 ਤੱਕ ਦੀ ਯਾਤਰਾ ‘ਤੇ ਲਾਗੂ ਹੈ।

ਹੈਲੋ ਸਮਰ ਆਫਰ ਦੇ ਤਹਿਤ ਬੁਕਿੰਗ ਲਈ ਸੀਟ ਦੀ ਚੋਣ ‘ਤੇ ਇੰਡੀਗੋ 20% ਤੱਕ ਦੀ ਛੋਟ ਵੀ ਦੇ ਰਿਹਾ ਹੈ। ਏਅਰਲਾਈਨ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਇਹ ਆਫ਼ਰ ਉਪਲਬਧਤਾ ਤੇ ਨਿਰਭਰ ਕਰੇਗੀ । ਸੀਟ ਦੀ ਉਪਲਬਧਤਾ ਦੇ ਆਧਾਰ ‘ਤੇ ਹੀ ਗਾਹਕਾਂ ਨੂੰ ਕਿਰਾਏ ‘ਚ ਰਾਹਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਇਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਆਫ਼ਰ ਨੂੰ ਹੋਰ ਛੋਟ ਸਕੀਮਾਂ/ਪ੍ਰਮੋਸ਼ਨਲ ਆਫਰ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਹੈ ਭਾਵ ਜੇਕਰ ਤੁਸੀਂ ਇਸ ਆਫ਼ਰ ਦਾ ਲਾਭ ਲੈ ਰਹੇ ਹੋ ਤਾਂ ਤੁਸੀਂ ਦੂਜਾ ਆਫ਼ਰ ਨਹੀਂ ਲੈ ਸਕੋਗੇ। CNBC-TV18 ਨਾਲ ਗੱਲ ਕਰਦੇ ਹੋਏ, ਇੰਡੀਗੋ ਦੇ ਹੈੱਡ (ਗਲੋਬਲ ਸੇਲਜ਼) ਵਿਨੈ ਮਲਹੋਤਰਾ ਨੇ ਉਮੀਦ ਜਤਾਈ ਹੈ ਕਿ ਸੀਮਤ ਸਮੇਂ ਲਈ ਉਪਲਬਧ ਇਸ ਆਫਰ ਨਾਲ ਅਜਿਹੇ ਯਾਤਰੀਆਂ ਨੂੰ ਰਾਹਤ ਮਿਲੇਗੀ ਜੋ ਸਸਤੇ ‘ਚ ਕਿਤੇ ਆਉਣ ਜਾਣ ਦਾ ਪਲਾਨ ਬਣਾ ਰਹੇ ਹਨ।

ਹਾਲ ਹੀ ‘ਚ ਇੰਡੀਗੋ ਨੇ ਸੀਟ ਸਿਲੈਕਸ਼ਨ ‘ਚ ਇਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਵੈੱਬ ਚੈੱਕ-ਇਨ ਦੌਰਾਨ ਮਹਿਲਾਵਾਂ ਇਹ ਚੈੱਕ ਕਰ ਸਕਣਗੀਆਂ ਕਿ ਉਨ੍ਹਾਂ ਦੇ ਨਾਲ ਵਾਲੀ ਸੀਟ ‘ਤੇ ਕੋਈ ਔਰਤ ਹੈ ਜਾਂ ਨਹੀਂ। ਇਸ ਨੂੰ ਮਾਰਕੀਟ ਰਿਸਰਚ ਦੇ ਆਧਾਰ ‘ਤੇ ਲਿਆਇਆ ਗਿਆ ਹੈ ਅਤੇ Girl Power ਦੀ ਰਣਨੀਤੀ ਦੇ ਤਹਿਤ ਪਾਇਲਟ ਮੋਡ ਵਿੱਚ ਲਿਆਂਦਾ ਗਿਆ ਹੈ। ਇਸ ਫੀਚਰ ਦੇ ਤਹਿਤ, ਤੁਸੀਂ ਦੇਖ ਸਕੋਗੇ ਕਿ ਔਰਤਾਂ ਦੀਆਂ ਸੀਟਾਂ ਕਿੱਥੇ-ਕਿੱਥੇ ਹਨ, ਇਹ ਦੇਖ ਸਕੋਗੇ ਪਰ ਇਹ ਸਿਰਫ਼ ਵੈੱਬ ਚੈੱਕ-ਇਨ ਦੌਰਾਨ ਹੀ ਦਿਖਾਈ ਦੇਵੇਗਾ। ਇਸ ਨੂੰ ਇਕੱਲੇ ਯਾਤਰਾ ਕਰ ਰਹੀ ਮਹਿਲਾਵਾਂ ਜਾਂ ਪਰਿਵਾਰ ਦੇ ਨਾਲ ਬੁਕਿੰਗ ਕਰਨ ਵਾਲੀਆਂ ਔਰਤਾਂ ਦੇ ਹਿਸਾਬ ਨਾਲ ਬਣਾਇਆ ਗਿਆ ਹੈ।

READ ALSO :ਅੱਜ ਦੇ ਦਿਨ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ , ਮਾਂ ਚਰਨ ਕੌਰ ਨੇ ਕੀਤੀ ਭਾਵੁਕ ਪੋਸਟ

ਹੁਣ ਅੱਗੇ ਦੀ ਗੱਲ ਕਰੀਏ ਤਾਂ ਇੰਡੀਗੋ ਇਸ ਸਾਲ ਕੁਝ ਰੂਟਾਂ ‘ਤੇ ਬਿਜ਼ਨਸ ਕਲਾਸ ਲਿਆਉਣ ‘ਤੇ ਕੰਮ ਕਰ ਰਹੀ ਹੈ। ਘਰੇਲੂ ਮਾਰਕੀਟ ‘ਚ ਇਸ ਦੀ 60 ਫੀਸਦੀ ਹਿੱਸੇਦਾਰੀ ਹੈ ਪਰ ਹੁਣ ਤੱਕ ਇਸ ਕੋਲ ਸਿਰਫ ਇਕਾਨਮੀ ਕਲਾਸ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ 18ਵੀਂ ਵਰ੍ਹੇਗੰਢ ‘ਤੇ ਅਗਸਤ ‘ਚ ਬਿਜ਼ਨੈੱਸ ਕਲਾਸ ਨਾਲ ਜੁੜਿਆ ਐਲਾਨ ਕਰ ਸਕਦੀ ਹੈ। ਇਸ ਦੇ ਬੇੜੇ ਵਿੱਚ 360 ਤੋਂ ਵੱਧ ਜਹਾਜ਼ ਹਨ ਅਤੇ ਇਹ ਹਰ ਰੋਜ਼ 2 ਹਜ਼ਾਰ ਤੋਂ ਵੱਧ ਫਲਾਈਟਸ ਆਪਰੇਟ ਕਰਦੀ ਹੈ।

Indigo Summer Sale

[wpadcenter_ad id='4448' align='none']