Sunday, January 19, 2025

ਭਾਰਤੀ ਸ਼ਹਿਰੀਆਂ ਨੂੰ ਲੱਗਾ ਵੱਡਾ ਝਟਕਾ, ਪਿੰਡਾਂ ਵਾਲਿਆਂ ਦੀ ਅਜੇ ਵੀ ਬੱਲੇ-ਬੱਲੇ

Date:

Inflation in India

ਭਾਰਤ ਦੇ ਸ਼ਹਿਰੀ ਲੋਕ ਦੀ ਲੱਕ ਮਹਿੰਗਾਈ ਤੋੜ ਰਹੀ ਹੈ। ਇਸ ਕਾਰਨ ਸ਼ਹਿਰਾਂ ਵਿੱਚ ਖਰੀਦ ਸ਼ਕਤੀ ਘਟ ਰਹੀ ਹੈ। ਇਸ ਨਾਲ ਚੀਜ਼ਾਂ ਦੀ ਮੰਗ ਵੀ ਘਟੀ ਹੈ ਜਿਸ ਕਰਕੇ ਕੰਪਨੀਆਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਰਾਹਤ ਵਾਲੀ ਗੱਲ਼ ਹੈ ਕਿ ਪੇਂਡੂ ਖੇਤਰਾਂ ਵਿੱਚ ਖਰੀਦ ਸ਼ਕਤੀ ਬਰਕਰਾਰ ਹੈ ਜਿਸ ਕਰਕੇ ਕੰਪਨੀਆਂ ਲਈ ਉਮੀਦ ਬਾਕੀ ਹੈ।

ਦਰਅਸਲ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਵਿੱਚ ਇਲੈਕਟ੍ਰੋਨਿਕਸ ਤੇ ਗਰੂਮਿੰਗ ਸੇਵਾਵਾਂ ਦੀ ਵਿਕਰੀ ਵਿੱਚ ਕਾਫੀ ਵਾਧਾ ਹੋਇਆ ਸੀ, ਪਰ ਹੁਣ ਜਦੋਂ ਮਹਾਂਮਾਰੀ ਤੇ ਲੌਕਡਾਊਨ ਖਤਮ ਹੋ ਗਿਆ ਹੈ, ਭਾਰਤ ਦੇ ਸ਼ਹਿਰੀ ਖੇਤਰਾਂ ਵਿੱਚ ਖਰੀਦਦਾਰੀ ਦੀਆਂ ਆਦਤਾਂ ਇੱਕ ਵਾਰ ਫਿਰ ਘਟਣੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰਾਂ ਦੇ ਲੋਕ ਹੁਣ ਆਪਣੇ ਖਰਚੇ ਘਟਾ ਰਹੇ ਹਨ, ਜਿਸ ਕਾਰਨ ਕੰਪਨੀਆਂ ਤੇ ਸੇਵਾ ਪ੍ਰਦਾਤਾਵਾਂ ਨੂੰ ਵਿਕਰੀ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਬਾਜ਼ਾਰ ‘ਚ ਦੇਖਣ ਨੂੰ ਮਿਲੀ ਗਿਰਾਵਟ ਗ੍ਰਾਮੀਣ ਭਾਰਤ ਤੋਂ ਬਿਲਕੁਲ ਵੱਖਰੀ ਹੈ। ਪੇਂਡੂ ਖੇਤਰਾਂ ਵਿੱਚ, ਲੋਕ ਅਜੇ ਵੀ ਫਰਿੱਜ, ਦੋਪਹੀਆ ਵਾਹਨ ਤੇ ਇੱਥੋਂ ਤੱਕ ਕਿ ਕਾਰਾਂ ਵੀ ਖਰੀਦ ਰਹੇ ਹਨ। ਇਸ ਤਰ੍ਹਾਂ, ਭਾਰਤ ਵਿੱਚ ਦੋ ਵੱਖ-ਵੱਖ ਆਰਥਿਕ ਸਥਿਤੀਆਂ ਉਭਰਦੀਆਂ ਪ੍ਰਤੀਤ ਹੁੰਦੀਆਂ ਹਨ – ਇੱਕ ਸ਼ਹਿਰੀ ਭਾਰਤ ਵਿੱਚ ਮੰਦੀ ਹੈ, ਜਦੋਂ ਕਿ ਪੇਂਡੂ ਭਾਰਤ ਵਿੱਚ ਖਪਤ ਦੀ ਗਤੀ ਬਰਕਰਾਰ ਹੈ। ਅਜਿਹੇ ‘ਚ ਆਓ ਇਸ ਰਿਪੋਰਟ ‘ਚ ਵਿਸਥਾਰ ‘ਚ ਜਾਣਦੇ ਹਾਂ ਕਿ ਸ਼ਹਿਰ ਦੇ ਲੋਕਾਂ ਨੇ ਖਰੀਦਦਾਰੀ ਕਿਉਂ ਘਟਾਈ ਹੈ ਤੇ ਇਸ ਦਾ ਦੇਸ਼ ਦੀ ਅਰਥਵਿਵਸਥਾ ‘ਤੇ ਕੀ ਅਸਰ ਪਿਆ ਹੈ?

ਸ਼ਹਿਰੀ ਮੰਗ ਵਿੱਚ ਇਹ ਗਿਰਾਵਟ ਸਿਰਫ਼ ਇੱਕ ਛੋਟੀ ਜਿਹੀ ਰੁਕਾਵਟ ਨਹੀਂ, ਸਗੋਂ ਮਹਾਂਮਾਰੀ ਤੋਂ ਬਾਅਦ ਖਪਤ ਵਿੱਚ ਜੋ ਉਛਾਲ ਆਇਆ ਸੀ, ਇਹ ਉਸ ਦਾ ਸੰਤੁਲਨ ਹੈ। ਵਾਸਤਵ ਵਿੱਚ ਮਹਾਂਮਾਰੀ ਦੌਰਾਨ ਲੋਕ ਬਹੁਤ ਜ਼ਿਆਦਾ ਖਰੀਦਦਾਰੀ ਕਰ ਰਹੇ ਸਨ। ਉਸ ਵੇਲੇ ਲੋਕ ਸਫਾਈ ਸਫਾਈ ਦਾ ਸਾਮਾਨ, ਗਰੂਮਿੰਗ ਉਤਪਾਦ ਤੇ ਇਲੈਕਟ੍ਰੋਨਿਕਸ ਵਰਗੀਆਂ ਜ਼ਰੂਰੀ ਚੀਜ਼ਾਂ ‘ਤੇ ਖਰਚ ਕਰ ਰਹੇ ਸਨ। ਫਿਰ, ਜਿਵੇਂ-ਜਿਵੇਂ ਸੇਵਾਵਾਂ ਮੁੜ ਬਹਾਲ ਹੋਈਆਂ ਤੇ ਯਾਤਰਾ ‘ਤੇ ਪਾਬੰਦੀਆਂ ਘਟੀਆਂ ਤਾਂ ਲੋਕਾਂ ਨੇ ਯਾਤਰਾ ਤੇ ਨਿੱਜੀ ਦੇਖਭਾਲ ਵਰਗੀਆਂ ਵਧੇਰੇ ਦਿਲਚਸਪ ਚੀਜ਼ਾਂ ਤੇ ਸੇਵਾਵਾਂ ‘ਤੇ ਖਰਚ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਰਿਵੈਂਜ ਐਕਪੈਂਡੀਚਰ ਕਿਹਾ ਗਿਆ, ਕਿਉਂਕਿ ਲੋਕ ਉਹ ਸਭ ਕੁਝ ਖਰੀਦ ਰਹੇ ਸਨ ਜੋ ਉਨ੍ਹਾਂ ਨੇ ਮਹਾਂਮਾਰੀ ਦੌਰਾਨ ਨਹੀਂ ਖਰਦਿਆ ਸੀ। ਸਰਲ ਭਾਸ਼ਾ ਵਿੱਚ ਮਹਾਂਮਾਰੀ ਤੋਂ ਬਾਅਦ ਲੋਕ ਜ਼ਿਆਦਾ ਖਰਚ ਕਰਨ ਲੱਗੇ ਤੇ ਹੁਣ ਹੌਲੀ-ਹੌਲੀ ਉਨ੍ਹਾਂ ਦੀ ਖਰਚ ਕਰਨ ਦੀਆਂ ਆਦਤਾਂ ਆਮ ਹੁੰਦੀਆਂ ਜਾ ਰਹੀਆਂ ਹਨ, ਜਿਸ ਦਾ ਅਸਰ ਬਹੁਤ ਸਾਰੇ ਉਦਯੋਗਾਂ ‘ਤੇ ਪੈ ਰਿਹਾ ਹੈ।

Inflation in India

ਸ਼ਹਿਰੀ ਭਾਰਤ ਵਿੱਚ ਵੱਡੀ ਆਬਾਦੀ ਦੀ ਆਮਦਨੀ ਵਿੱਚ ਵਾਧਾ ਮੱਠਾ ਹੋ ਗਿਆ ਹੈ। ਇਸ ਨਾਲ ਉਨ੍ਹਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋਈ ਹੈ। ਬ੍ਰਿਟਾਨੀਆ ਦੇ ਅੰਕੜੇ ਦਰਸਾਉਂਦੇ ਹਨ ਕਿ 2024 ਦੀ ਪਹਿਲੀ ਤਿਮਾਹੀ ਵਿੱਚ, ਸ਼ਹਿਰੀ ਖੇਤਰਾਂ ਵਿੱਚ ਗੈਰ-ਤਨਖ਼ਾਹਦਾਰ ਕਾਮਿਆਂ ਦਾ ਹਿੱਸਾ 51% ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਵਧਿਆ ਹੈ ਪਰ ਇਨ੍ਹਾਂ ਕਾਮਿਆਂ ਦੀ ਆਮਦਨ ਵਿੱਚ ਸਿਰਫ 3.4% ਦਾ ਵਾਧਾ ਹੋਇਆ ਹੈ, ਜਦੋਂਕਿ ਤਨਖਾਹਦਾਰ ਕਰਮਚਾਰੀਆਂ ਦੀ ਆਮਦਨ ਵਿੱਚ 6.5% ਦਾ ਵਾਧਾ ਹੋਇਆ ਹੈ। ਬ੍ਰਿਟਾਨੀਆ ਦੇ ਵਾਈਸ ਚੇਅਰਮੈਨ ਤੇ ਐਮਡੀ ਵਰੁਣ ਬੇਰੀ ਨੇ ਇੱਕ ਮਿੰਟ ਦੀ ਰਿਪੋਰਟ ਵਿੱਚ ਕਿਹਾ ਕਿ ਸ਼ਹਿਰੀ ਭਾਰਤ ਵਿੱਚ ਲਗਪਗ 51% ਗੈਰ-ਤਨਖ਼ਾਹਦਾਰ ਕਰਮਚਾਰੀਆਂ ਨੇ ਆਪਣੀ ਆਮਦਨੀ ਵਿੱਚ ਖੜੋਤ ਵੇਖੀ ਹੈ, ਜਿਸ ਨਾਲ ਖਪਤਕਾਰਾਂ ਦੀ ਖਪਤ ਵਿੱਚ ਗਿਰਾਵਟ ਆਈ ਹੈ।

ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਖਪਤਕਾਰਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਕੰਪਨੀਆਂ, ਖਾਸ ਕਰਕੇ ਖਪਤਕਾਰ ਕੱਪੜਿਆਂ ਦੀਆਂ ਕੰਪਨੀਆਂ, ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਦਾ ਬੋਝ ਵੀ ਖਪਤਕਾਰਾਂ ਨੂੰ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਬਜ਼ੀਆਂ ਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ, ਜਿਸ ਕਾਰਨ ਸ਼ਹਿਰੀ ਪਰਿਵਾਰਾਂ ਦਾ ਬਜਟ ਪ੍ਰਭਾਵਿਤ ਹੋ ਰਿਹਾ ਹੈ। ਉਦਾਹਰਨ ਲਈ, ਪਿਆਜ਼, ਆਲੂ, ਟਮਾਟਰ ਤੇ ਦਾਲਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਨਾਲ 20-30% ਸ਼ਹਿਰੀ ਪਰਿਵਾਰਾਂ ਨੂੰ ਆਪਣੀ ਖਰੀਦਦਾਰੀ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਦਾਹਰਣ ਵਜੋਂ, ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੂੰ ਹੀ ਲੈ ਲਓ। ਸਤੰਬਰ ਤਿਮਾਹੀ ਦੌਰਾਨ ਮਾਰੂਤੀ ਦੀਆਂ ਮਿੰਨੀ ਤੇ ਕੰਪੈਕਟ ਕਾਰਾਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ। ਹਾਲਾਂਕਿ, ਗ੍ਰੈਂਡ ਵਿਟਾਰਾ ਤੇ ਫਰੌਂਕਸ ਐਸਯੂਵੀ ਵਰਗੀਆਂ ਵੱਡੀਆਂ ਕਾਰਾਂ ਤੇ ਉਪਯੋਗੀ ਵਾਹਨਾਂ ਵਿੱਚ ਗਾਹਕਾਂ ਦੀ ਦਿਲਚਸਪੀ ਬਣੀ ਰਹੀ। ਇਸ ਮੰਦੀ ਨੂੰ ਸੰਭਾਲਣ ਲਈ, ਮਾਰੂਤੀ ਨੇ ਆਪਣੀਆਂ ਕਾਰਾਂ ‘ਤੇ ₹29,300 ਤੱਕ ਦੀ ਛੋਟ ਦਿੱਤੀ, ਪਰ ਫਿਰ ਵੀ ਮਿੰਨੀ ਤੇ ਕੰਪੈਕਟ ਕਾਰਾਂ ਦੀ ਵਿਕਰੀ ਕੁੱਲ ਵਿਕਰੀ ਦਾ ਸਿਰਫ 44.9% ਰਹੀ, ਜੋ ਪਿਛਲੀ ਤਿਮਾਹੀ ਵਿੱਚ 48.8% ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਹੁਣ ਛੋਟੀਆਂ ਕਾਰਾਂ ਦੀ ਬਜਾਏ ਵੱਡੀਆਂ ਕਾਰਾਂ ਨੂੰ ਤਰਜੀਹ ਦੇ ਰਹੇ ਹਨ।

Read Also : ਆਖ਼ਿਰਕਾਰ ਝੁਕ ਗਿਆ ਪਾਕਿਸਤਾਨ ! ਹਾਈਬ੍ਰਿਡ ਮਾਡਲ ਨਾਲ ਹੀ ਹੋਵੇਗੀ ਚੈਂਪੀਅਨਜ਼ ਟਰਾਫੀ, ਜਾਣੋ ਕੀ ਆਇਆ ਫ਼ੈਸਲਾ

Inflation in India

ਹਾਲਾਂਕਿ ਪੇਂਡੂ ਭਾਰਤ ਦੇ ਲੋਕ ਅਜੇ ਵੀ ਸ਼ਹਿਰਾਂ ਦੇ ਮੁਕਾਬਲੇ ਇਨ੍ਹਾਂ ਕਾਰਾਂ ਨੂੰ ਖਰੀਦ ਰਹੇ ਹਨ, ਪਰ ਸ਼ਹਿਰੀ ਖੇਤਰਾਂ ਵਿੱਚ ਘੱਟ ਖਰੀਦਦਾਰੀ ਕਾਰਨ ਪੂਰੇ ਬਾਜ਼ਾਰ ਦਾ ਵਿਕਾਸ ਹੌਲੀ ਹੋ ਗਿਆ ਹੈ। ਯਾਨੀ ਸ਼ਹਿਰੀ ਖੇਤਰਾਂ ਵਿੱਚ ਵਿਕਰੀ ਘੱਟ ਰਹੀ ਹੈ, ਜਦੋਂਕਿ ਪੇਂਡੂ ਖੇਤਰਾਂ ਵਿੱਚ ਮੰਗ ਅਜੇ ਵੀ ਬਰਕਰਾਰ ਹੈ।

ਅਕਤੂਬਰ ਵਿੱਚ ਤਿਉਹਾਰਾਂ ਦੌਰਾਨ ਵਿਕਰੀ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ, ਖਾਸ ਤੌਰ ‘ਤੇ ਯਾਤਰੀ ਵਾਹਨਾਂ (ਕਾਰਾਂ) ਤੇ ਦੋਪਹੀਆ ਵਾਹਨਾਂ (ਬਾਈਕ ਤੇ ਸਕੂਟਰਾਂ) ਦੀ ਵਿਕਰੀ ਵਿੱਚ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਹ ਉਛਾਲ ਸਿਰਫ ਅਸਥਾਈ ਹੋ ਸਕਦਾ ਹੈ ਤੇ ਸਾਲ ਦੇ ਅੰਤ ਤੱਕ ਇਸ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਖਪਤਕਾਰਾਂ ਦੀ ਮਾਨਸਿਕਤਾ ਅਜੇ ਵੀ ਮੰਦੀ ਹੈ। ਭਾਵ, ਤਿਉਹਾਰਾਂ ਦੌਰਾਨ ਵਿਕਰੀ ਵਿੱਚ ਥੋੜ੍ਹਾ ਵਾਧਾ ਹੋਇਆ, ਪਰ ਇਹ ਜ਼ਿਆਦਾ ਦੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਨਹੀਂ ਹੈ।

ਬ੍ਰਿਟਾਨੀਆ ਇੰਡਸਟਰੀਜ਼ ਨੇ ਆਪਣੀ ਦੂਜੀ ਤਿਮਾਹੀ ਦੇ ਨਤੀਜਿਆਂ ‘ਚ ਕਿਹਾ ਕਿ ਸ਼ਹਿਰੀ ਭਾਰਤ ‘ਚ ਮੁਸ਼ਕਲਾਂ ਵਧ ਰਹੀਆਂ ਹਨ। ਮੈਟਰੋ ਸ਼ਹਿਰਾਂ ਵਿੱਚ 30% ਤੇਜ਼ੀ ਨਾਲ ਵਧ ਰਹੇ ਖਪਤਕਾਰ ਵਸਤੂਆਂ ਦੇ ਉਤਪਾਦ ਵੇਚੇ ਜਾਂਦੇ ਹਨ, ਪਰ ਇੱਥੇ ਮੰਗ ਹੋਰ ਖੇਤਰਾਂ ਦੇ ਮੁਕਾਬਲੇ 2.4 ਗੁਣਾ ਤੇਜ਼ੀ ਨਾਲ ਘਟ ਰਹੀ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰਾਂ ‘ਚ ਤੇਜ਼ੀ ਨਾਲ ਵਧ ਰਹੇ ਖਪਤਕਾਰ ਵਸਤਾਂ ਦੀ ਵਿਕਰੀ ‘ਚ ਕਾਫੀ ਗਿਰਾਵਟ ਆਈ ਹੈ।

Inflation in India

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...