ਪੰਜਾਬ ਸਰਕਾਰ ਵੱਲੋ ਨਗਰ ਨਿਗਮਾਂ ਨੂੰ ਨਿਰਦੇਸ਼ ਜਾਰੀ

Instructions issued to Municipal Corporations

Instructions issued to Municipal Corporations ਪੰਜਾਬ ਸਰਕਾਰ ਵਲੋਂ ਇਸ਼ਤਿਹਾਰ ਟੈਕਸ ਦੀ ਰਿਕਵਰੀ ਵਧਾਉਣ ਲਈ ਬਠਿੰਡਾ ਦਾ ਪੈਟਰਨ ਵਰਤਿਆ ਜਾਵੇਗਾ। ਇਹ ਫ਼ੈਸਲਾ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਨਿੱਝਰ ਦੀ ਅਗਵਾਈ ’ਚ ਹੋਈ ਸਟੇਟ ਲੈਵਲ ਦੀ ਮੀਟਿੰਗ ’ਚ ਲਿਆ ਗਿਆ, ਜਿਸ ਦੌਰਾਨ ਪੰਜਾਬ ਦੀਆਂ ਸਾਰੇ ਨਗਰ ਨਿਗਮਾਂ ’ਚ ਇਸ਼ਤਿਹਾਰ ਟੈਕਸ ਦੀ ਰਿਕਵਰੀ ਕਾਫ਼ੀ ਡਾਊਨ ਹੋਣ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਇਸ ਨੂੰ ਲੈ ਕੇ ਬਠਿੰਡਾ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਜੋ ਰਿਪੋਰਟ ਪੇਸ਼ ਕੀਤੀ ਗਈ, ਉਸ ਦੇ ਮੁਤਾਬਕ ਉਨ੍ਹਾਂ ਨੇ ਸਾਰੇ ਖ਼ਾਲੀ ਇਸ਼ਤਿਹਾਰਾਂ ਨੂੰ ਆਨਲਾਈਨ ਅਪਲੋਡ ਕਰ ਦਿੱਤਾ ਹੈ, ਜਿੱਥੇ ਫ਼ੀਸ ਜਮ੍ਹਾ ਕਰਵਾਉਣ ’ਤੇ ਸਰਕਾਰੀ ਸਾਈਟਾਂ ’ਤੇ ਇਸ਼ਤਿਹਾਰ ਲਗਾਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਇਸ਼ਤਿਹਾਰ ਟੈਕਸ ਦੀ ਰਿਕਵਰੀ ਵਿਚ ਵਾਧਾ ਹੋਇਆ ਹੈ।
ਇਸ ਦੇ ਮੱਦੇਨਜ਼ਰ ਮੰਤਰੀ ਵਲੋਂ ਸਾਰੀਆਂ ਨਗਰ ਨਿਗਮਾਂ ਨੂੰ ਰੈਵੇਨਿਊ ਵਧਾਉਣ ਲਈ ਬਠਿੰਡਾ ਦਾ ਪੈਟਰਨ ਸਟੱਡੀ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਬੋਲਿਆ ਗਿਆ ਹੈ। ਇਸ ਦੌਰਾਨ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਠਿੰਡਾ ਦੇ ਪੈਟਰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।Instructions issued to Municipal Corporations

also read :- ਦਿਲਜੀਤ ਦੋਸਾਂਝ ਦਾ ਨਵਾਂ ਮਿੱਤਰ ਬਣਿਆ ਮਸ਼ਹੂਰ ਡਿਪਲੋ ,ਇੰਸਟਾਗ੍ਰਾਮ ਤੇ ਸਾਂਝਾ ਕੀਤਾ ਇਹ ਵੀਡੀਓ

ਇਹ ਹੈ ਲੁਧਿਆਣਾ ਦਾ ਰਿਪੋਰਟ ਕਾਰਡ
2021-22 ’ਚ ਹੋਈ 9.88 ਕਰੋੜ ਦੇ ਇਸ਼ਤਿਹਾਰ ਟੈਕਸ ਦੀ ਵਸੂਲੀ
2022-23 ’ਚ ਰੱਖਿਆ ਗਿਆ 12 ਕਰੋੜ ਦੀ ਰਿਕਵਰੀ ਦਾ ਟਾਰਗੈੱਟ
9.01- ਕਰੋੜ ਹੀ ਜੁਟਾ ਸਕਿਆ ਨਗਰ ਨਿਗਮ
2023-24 ਲਈ ਵੀ 12 ਕਰੋੜ ਤੋਂ ਨਹੀਂ ਵਧਾਇਆ ਗਿਆ ਅੰਕੜਾ
5 ਵਾਰ ਫੇਲ੍ਹ ਹੋ ਚੁੱਕਾ ਹੈ ਟੈਂਡਰ
ਕੋਵਿਡ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਕੰਪਨੀ ਵਲੋਂ 50 ਫ਼ੀਸਦੀ ਇਸ਼ਤਿਹਾਰ ਸਾਈਟਾਂ ਨੂੰ ਸਰੰਡਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨਗਰ ਨਿਗਮ ਵਲੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਨਵੇਂ ਸਿਰੇ ਤੋਂ ਠੇਕੇ ’ਤੇ ਦੇਣ ਲਈ 5 ਵਾਰ ਟੈਂਡਰ ਜਾਰੀ ਕੀਤਾ ਗਿਆ ਪਰ ਕਿਸੇ ਕੰਪਨੀ ਨੇ ਹਿੱਸਾ ਨਹੀਂ ਲਿਆ, ਜਿਸ ਨੂੰ ਇਸ਼ਤਿਹਾਰ ਟੈਕਸ ਦੇ ਰੂਪ ’ਚ ਨਗਰ ਨਿਗਮ ਦਾ ਰੈਵੇਨਿਊ ਡਾਊਨ ਹੋਣ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ।Instructions issued to Municipal Corporations

[wpadcenter_ad id='4448' align='none']