IPL 2024
ਆਈਪੀਐੱਲ ‘ਚ ਪਹਿਲਾਂ ਐਮਐਸ ਧੋਨੀ ਨੇ ਸਾਥ ਛੱਡਿਆ ਤੇ ਫਿਰ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀ ਰਸਤੇ ਅਲੱਗ ਕਰ ਦਿੱਤੇ। ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਲਈ ਹੋਈ ਨਿਲਾਮੀ ‘ਚ ਇਸ ਬੱਲੇਬਾਜ਼ ‘ਤੇ ਕਿਸੇ ਨੇ ਬੋਲੀ ਨਹੀਂ ਲਗਾਈ। ਇਹ ਬੱਲੇਬਾਜ਼ ਕੋਈ ਹੋਰ ਨਹੀਂ ਸਗੋਂ ਐੱਨ ਜਗਦੀਸ਼ਨ ਹੈ। ਜਗਦੀਸ਼ਨ ਨੇ ਰਣਜੀ ਟਰਾਫੀ ‘ਚ ਰੇਲਵੇ ਖਿਲਾਫ ਖੇਡਦਿਆਂ ਬੱਲੇ ਨਾਲ ਤਬਾਹੀ ਮਚਾਈ। ਜਗਦੀਸ਼ਨ ਨੇ ਦੋਹਰਾ ਸੈਂਕੜਾ ਲਗਾ ਕੇ ਸਾਰਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਤਾਮਿਲਨਾਡੂ ਲਈ ਖੇਡ ਰਹੇ ਐੱਨ ਜਗਦੀਸ਼ਨ ਨੇ ਰਣਜੀ ਟਰਾਫੀ ‘ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਗਦੀਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 402 ਗੇਂਦਾਂ ‘ਤੇ 245 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਦੌਰਾਨ ਵਿਕਟਕੀਪਰ ਬੱਲੇਬਾਜ਼ ਨੇ 25 ਚੌਕੇ ਅਤੇ 4 ਛੱਕੇ ਮਾਰੇ। ਰੇਲਵੇ ਦੇ ਗੇਂਦਬਾਜ਼ ਜਗਦੀਸ਼ਨ ਦੇ ਸਾਹਮਣੇ ਪਾਣੀ ਮੰਗਦੇ ਨਜ਼ਰ ਆਏ ਤੇ ਟੀਮ ਦਾ ਕੋਈ ਵੀ ਗੇਂਦਬਾਜ਼ ਉਸ ਨੂੰ ਪਰੇਸ਼ਾਨ ਨਹੀਂ ਕਰ ਸਕਿਆ।
ਨਿਲਾਮੀ ‘ਚ ਰਹਿਆ ਅਨਸੋਲਡ
ਆਈਪੀਐੱਲ 2024 ਲਈ ਹੋਈ ਮਿੰਨੀ ਨਿਲਾਮੀ ਵਿਚ ਐੱਨ ਜਗਦੀਸ਼ਨ ਦੇ ਨਾਂ ਉੱਤੇ ਕਿਸੇ ਵੀ ਟੀਮ ਨੇ ਬੋਲੀ ਨਹੀਂ ਲਗਾਈ। ਜਗਦੀਸ਼ਨ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਵਿਚ ਕਿਸੇ ਵੀ ਟੀਮ ਦਾ ਹਿੱਸਾ ਨਹੀਂ ਹਨ। ਪਿਛਲੇ ਸੀਜ਼ਨ ਵਿਚ ਜਗਦੀਸ਼ਨ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਹਿੱਸਾ ਸੀ। ਕੇਕੇਆਰ ਨੇ 90 ਲੱਖ ਰੁਪਏ ਖਰਚ ਕਰਕੇ ਜਗਦੀਸ਼ਨ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਸੀ।
READ ALSO:ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਈ
ਜਗਦੀਸ਼ਨ ਆਈਪੀਐਲ 2023 ਵਿਚ ਰਿਹਾ ਫਲਾਪ
ਹਾਲਾਂਕਿ ਆਈਪੀਐੱਲ 2023 ਐੱਨ ਜਗਦੀਸ਼ਨ ਲਈ ਬੱਲੇ ਨਾਲ ਬਹੁਤ ਨਿਰਾਸ਼ਾਜਨਕ ਸੀ। ਜਗਦੀਸ਼ਨ ਨੂੰ ਕੇਕੇਆਰ ਲਈ ਸਿਰਫ਼ 6 ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਦੌਰਾਨ ਉਹ 109 ਦੇ ਮਾਮੂਲੀ ਸਟ੍ਰਾਈਕ ਰੇਟ ‘ਤੇ ਸਿਰਫ਼ 89 ਦੌੜਾਂ ਹੀ ਬਣਾ ਸਕਿਆ। ਇਸ ਦੇ ਨਾਲ ਹੀ ਜਗਦੀਸ਼ਨ ਨੇ ਸਾਲ 2022 ‘ਚ ਖੇਡੇ ਗਏ ਦੋ ਮੈਚਾਂ ‘ਚ ਸਿਰਫ 40 ਦੌੜਾਂ ਬਣਾਈਆਂ ਸਨ। ਜਗਦੀਸ਼ਨ ਨੇ ਆਪਣੇ ਆਈਪੀਐਲ ਕਰੀਅਰ ਵਿਚ ਹੁਣ ਤੱਕ ਕੁੱਲ 13 ਮੈਚ ਖੇਡੇ ਹਨ। ਇਸ ਦੌਰਾਨ ਵਿਕਟਕੀਪਰ ਬੱਲੇਬਾਜ਼ ਨੇ 110.20 ਦੀ ਸਟ੍ਰਾਈਕ ਰੇਟ ਨਾਲ ਖੇਡਦਿਆਂ 162 ਦੌੜਾਂ ਬਣਾਈਆਂ ਹਨ।
IPL 2024