Issued an ultimatum of the week to the shops
ਇਤਿਹਾਸਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰੇਆਮ ਵਿਕ ਰਹੇ ਸਿਗਰਟ, ਬੀੜੀ, ਤੰਬਾਕੂ, ਜ਼ਰਦਾ ਆਦਿ ਨਸ਼ਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਹੰਗ ਜੱਥੇਬੰਦੀ ‘ਰੱਖਵਾਰੇ ਗੁਰੂ ਕੇ ਪਿਆਰੇ’ ਦੇ ਸਿੰਘਾਂ ਨੇ ਇਸ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕਰਕੇ ਇਨ੍ਹਾਂ ਨਸ਼ਿਆ ਨੂੰ ਬੰਦ ਕਰਨ ਦੀ ਪਹਿਲ ਕੀਤੀ ਹੈ। ਸ਼ੋਸ਼ਲ ਮੀਡੀਆ ‘ਤੇ ਪਾਈ ਵੀਡੀਓ ‘ਚ ਸਿੰਘਾਂ ਨੇ ਨਸ਼ੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ।
ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਇਕ ਹਫ਼ਤੇ ‘ਚ ਨਸ਼ੇ ‘ਤੇ ਰੋਕ ਨਾ ਲਗਾਈ ਗਈ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇ। ਨਿਹੰਗ ਜਥੇਬੰਦੀ ਦੇ ਸਿੰਘਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਨਸ਼ਾ ਰੋਕਣ ਲਈ ਮੁਹਿੰਮ ਚਲਾਉਣ ਵਾਲੇ ਸਮਾਜ ਸੇਵੀ ਭਗਵੰਤ ਸਿੰਘ ਮਟੌਰ ਦੀ ਵੀ ਸ਼ਲਾਘਾ ਕੀਤੀ।Issued an ultimatum of the week to the shops
also read :- ਠੰਡ ‘ਚ ਛੋਟੇ ਬੱਚਿਆਂ ਨੂੰ ਪਵਾ ਦਿੰਦੇ ਹੋ ਹੱਦ ਨਾਲੋਂ ਵੱਧ ਕੱਪੜੇ ਤਾਂ ਸਾਵਧਾਨ! ਜਾਣੋ ਲਓ ਇਸ ਦੇ ਨੁਕਸਾਨ
ਪ੍ਰਧਾਨ ਸੁਨੀਲ ਅਡਵਾਲ ਨੇ ਖ਼ੁਦ ਗਿਰੋਹ ਵੱਲੋਂ ਦਿੱਤੇ ਅਲਟੀਮੇਟਮ ਨੂੰ ਗੰਭੀਰਤਾ ਨਾਲ ਲੈਂਦੇ ਗੁਰੂ ਨਗਰੀ ਦੀ ਇਤਿਹਾਸਕ ਮਹੱਤਤਾ ਨੂੰ ਵੇਖਦੇ ਹੋਏ ਇਨ੍ਹਾਂ ਨਸ਼ੇ ਵੇਚਣ ਵਾਲਿਆਂ ਨੂੰ ਨਸ਼ੇ ਦੀ ਵਿਕਰੀ ਬੰਦ ਕਰਨ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਗੁਰੂ ਨਗਰੀ ‘ਚ ਵਿਕ ਰਹੇ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਕਈ ਵਾਰ ਚਿੰਤਾ ਪ੍ਰਗਟਾਈ ਹੈ ਅਤੇ ਸਥਾਨਕ ਪ੍ਰਸ਼ਾਸਨ ਤੋਂ ਇਸ ਨੂੰ ਰੋਕਣ ਦੀ ਮੰਗ ਕੀਤੀ ਹੈ। ਇਸ ਮੌਕੇ ਵਿਵੇਕ ਸ਼ਰਮਾ, ਬਲਿੰਦਰ ਰਾਣਾ, ਨਰਿੰਦਰ ਸਿੰਘ, ਸੁਨੀਲ ਕੁਮਾਰ, ਰੇਸ਼ਮ ਸਿੰਘ, ਗੁਰਭਾਜ ਸਿੰਘ, ਰੰਮੀ ਕੁਮਾਰ, ਵਿਜੇ ਕੁਮਾਰ, ਸੁਰਿੰਦਰ ਸਿੰਘ, ਸ਼ੰਮੀ ਬਲਵਿੰਦਰ ਸਿੰਘ, ਲੱਕੀ, ਸ਼ਾਮ ਕੁਮਾਰ, ਗੋਪਾਲ ਕੁਮਾਰ, ਸੋਨੂੰ, ਟੋਨੀ, ਪਰਮਜੀਤ ਸਿੰਘ ਰਾਜੂ ਆਦਿ ਦੇ ਮੈਂਬਰ ਵੀ ਹਾਜ਼ਰ ਸਨ।Issued an ultimatum of the week to the shops