ਹਾਰੀ ਖੇਡ ਨੂੰ ਜਿੱਤ ‘ਚ ਬਦਲਣ ਵਾਲੇ ਜਡੇਜਾ ਦੀ MLA ਪਤਨੀ ਹੋਈ ਭਾਵੁਕ, ਪਤੀ ਨੂੰ ਕਲਾਵੇ ‘ਚ ਲੈ ਕੇ ਵਹਾਏ ਹੰਝੂ

Date:

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਫਾਈਨਲ ਮੈਚ ਵਿੱਚ ਗੁਜਰਾਤ ਟਾਈਟਨਜ਼ (GT) ‘ਤੇ ਆਪਣੀ ਟੀਮ ਦੀ ਨਾਟਕੀ ਰੂਪ ਨਾਲ ਪੰਜ ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ (CSK) ਦੇ ਹਰਫਨਮੌਲਾ ਰਵਿੰਦਰ ਜਡੇਜਾ ਨੇ ਕਪਤਾਨ MS ਧੋਨੀ ਨੂੰ ਵਧਾਈ ਦਿੱਤੀ। ਡੇਵੋਨ ਕੋਨਵੇ ਅਤੇ ਰੁਤੁਰਾਜ ਗਾਇਕਵਾੜ ਦੀ 50 ਸਾਂਝੇਦਾਰੀ ਅਤੇ ਸ਼ਿਵਮ ਦੂਬੇ, ਰਵਿੰਦਰ ਜਡੇਜਾ ਦੀ ਕੈਮਿਓ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ (CSK) ਨੇ ਗੁਜਰਾਤ ਟਾਇਟਨਸ (GT) ਨੂੰ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਪੰਜ ਵਿਕਟਾਂ ਨਾਲ ਹਰਾ ਕੇ ਆਪਣਾ ਪੰਜਵਾਂ ਇੰਡੀਅਨ ਪ੍ਰੀਮੀਅਰ ਲੀਗ (GT) ਖਿਤਾਬ ਜਿੱਤਿਆ।Jadeja’s MLA wife is emotional

ਦੂਜੇ ਪਾਸੇ ਸ਼ਾਨਦਾਰ ਮੈਚ ਦੀ ਜਿੱਤ ਤੋਂ ਬਾਅਦ ਮੈਦਾਨ ਦੇ ਸਟੇਡੀਅਮ ਵਿੱਚ ਬੈਠੀ ਜਡੇਜੀ ਦੀ ਪਤਨੀ ਰਿਵਾਬਾ ਤੋਂ ਵੀ ਰਿਹਾ ਨਹੀਂ ਗਿਆ ਅਤੇ ਉਸ ਨੇ ਆਪਣੇ ਪਤੀ ਨੂੰ ਗਲੇ ਲਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਰਿਵਾਬਾ, ਜੋ ਭਾਰਤੀ ਜਨਤਾ ਪਾਰਟੀ ਦੀ ਵਿਧਾਇਕ ਹੈ, ਨੇ ਸਟੇਡੀਅਮ ਵਿੱਚ ਆ ਕੇ ਆਪਣੇ ਪਤੀ ਨੂੰ ਮੁਸਕਰਾਉਂਦੇ ਹੋਏ ਵੇਖਿਆ ਅਤੇ ਉਸ ਨੂੰ ਜੱਫੀ ਪਾ ਲਈ।Jadeja’s MLA wife is emotional

ਕੈਮਰੇ ਦੀ ਨਜ਼ਰ ‘ਚ ਜਦੋਂ ਇਹ ਪਲ ਆਇਆ ਤਾਂ ਇਕ ਪਲ ਲਈ ਉਥੇ ਹੀ ਰੁਕ ਗਿਆ। ਲੋਕਾਂ ਨੇ ਉਹਨਾਂ ਦੋਵਾਂ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ “ਜ਼ਿੰਦਗੀ ਵਿੱਚ ਪਾਰੀ ਲੰਬੀ ਨਹੀਂ ਸਗੋਂ ਯਾਦਗਾਰ ਹੋਣੀ ਚਾਹੀਦੀ ਹੈ”।

also read :- ਪੀੜਤ ਪਰਿਵਾਰ ਨੂੰ ਮਿਲੇ ਹੰਸ ਰਾਜ ਹੰਸ,ਕਿਹਾ- ਮੁਲਜ਼ਮ ਨੂੰ ਫਾਂਸੀ ਹੋਣੀ ਚਾਹੀਦੀ ਹੈ

ਮੈਚ ਤੋਂ ਬਾਅਦ ਧੋਨੀ ਨੇ ਕਿਹਾ ਕਿ ਮੈਂ ਵੀ ਗੁਜਰਾਤ ਤੋਂ ਹਾਂ ਅਤੇ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹਾਂਗਾ। ਇਸ ਦੇ ਨਾਲ ਹੀ ਜਡੇਜਾ ਨੇ ਇਸ ਜਿੱਤ ਨੂੰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਮਰਪਿਤ ਕੀਤਾ।Jadeja’s MLA wife is emotional

Share post:

Subscribe

spot_imgspot_img

Popular

More like this
Related

ਅਮਰੀਕਾ ਦੇ ਸਰਕਾਰੀ ਦਫ਼ਤਰ ਹੋਣਗੇ ਬੰਦ ! ਜਾਣੋ ਕਿਉ US ‘ਤੇ ਮੰਡਰਾ ਰਿਹਾ Shutdown ਦਾ ਖਤਰਾ

US government Economic crisis ਅਮਰੀਕਾ ਇਸ ਸਮੇਂ ਗੰਭੀਰ ਆਰਥਿਕ ਸੰਕਟ...

 ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦਾ ਦੇਹਾਂਤ

Haryana Former CM OP Chautala ਇੰਡੀਅਨ ਨੈਸ਼ਨਲ ਲੋਕ ਦਲ ਦੇ...

ਜੀਐਨਡੀਈਸੀ ਵਿਖੇ ਸੈਮੀਕੰਡਕਟਰ ਵਿਸ਼ੇ ਉੱਤੇ 6 ਦਿਨਾਂ ATAL ਪ੍ਰੋਗਰਾਮ ਦਾ ਉਦਘਾਟਨ

Guru Nanak Dev Engineering College ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ,...